ਐਂਟਵਰਪ (ਬੈਲਜੀਅਮ): ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸਪੇਨ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਨੇ ਤੀਜੇ ਮੁਕਾਬਲੇ ਵਿੱਚ ਵੀ ਆਪਣੀ ਜਿੱਤ ਦੇ ਸਫ਼ਰ ਨੂੰ ਜਾਰੀ ਰੱਖਿਆ। ਪਹਿਲੇ ਦੋ ਮੈਚਾਂ ਵਿੱਚ ਭਾਰਤ ਨੇ ਮੇਜ਼ਬਾਨ ਬੈਲਜੀਅਮ ਨੂੰ 2-0 ਅਤੇ ਦੂਜੇ ਮੈਚ ਵਿੱਚ ਸਪੇਨ ਨੂੰ 6-1 ਦੇ ਵੱਡੇ ਅੰਤਰ ਨਾਲ ਹਰਾਇਆ ਸੀ।
ਭਾਰਤੀ ਟੀਮ ਯੂਰਪੀ ਦੌਰੇ ਤਹਿਤ ਬੈਲਜੀਅਮ ਅਤੇ ਸਪੇਨ ਵਿਰੁੱਧ ਮੈਚ ਖੇਡ ਰਹੀ ਹੈ। ਭਾਰਤ ਨੂੰ ਹੁਣ ਮੇਜ਼ਬਾਨ ਟੀਮ ਵਿਰੁੱਧ 2 ਮੈਚ ਹੋਰ ਖੇਡਣੇ ਹਨ। ਸਪੇਨ ਵਿਰੁੱਧ ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਆਕਾਸ਼ਦੀਪ ਸਿੰਘ, ਐੱਸ ਵੀ ਸੁਨੀਲ ਅਤੇ ਰਮਨਦੀਪ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਮੈਚ ਦੀ ਸ਼ੁਰੂਆਤ ਹਾਲਾਂਕਿ, ਭਾਰਤ ਲਈ ਵਧੀਆ ਨਹੀਂ ਰਹੀ। ਤੀਜੇ ਮਿੰਟ ਵਿੱਚ ਇਗਲੇਸਿਆਸ ਅਲਵਾਰੋ ਨੇ ਗੋਲ ਕਰ ਕੇ ਸਪੇਨ ਨੂੰ ਮੂਹਰੇ ਲਿਆਂਦਾ।
-
Wondering what the #MenInBlue had as pre-workout because they've given Spain no chances of scoring!
— Hockey India (@TheHockeyIndia) September 29, 2019 " class="align-text-top noRightClick twitterSection" data="
ESP 1-5 IND#IndiaKaGame #BelgiumTour #ESPvIND
">Wondering what the #MenInBlue had as pre-workout because they've given Spain no chances of scoring!
— Hockey India (@TheHockeyIndia) September 29, 2019
ESP 1-5 IND#IndiaKaGame #BelgiumTour #ESPvINDWondering what the #MenInBlue had as pre-workout because they've given Spain no chances of scoring!
— Hockey India (@TheHockeyIndia) September 29, 2019
ESP 1-5 IND#IndiaKaGame #BelgiumTour #ESPvIND
ਭਾਰਤੀ ਟੀਮ ਨੇ 2 ਮਿੰਟਾਂ ਬਾਅਦ ਹੀ ਵਾਪਸੀ ਕੀਤੀ ਅਤੇ ਆਕਾਸ਼ਦੀਪ ਨੇ ਵਧੀਆ ਗੋਲ ਕਰ ਕੇ ਆਪਣੀ ਟੀਮ ਨੂੰ ਬਰਾਬਰੀ ਤੇ ਪਹੁੰਚਾਇਆ। ਦੂਜੇ ਕੁਆਰਟਰ ਵਿੱਚ ਭਾਰਤ ਦਾ ਦਬਦਬਾ ਦੇਖਣ ਨੂੰ ਮਿਲਿਆ। 20ਵੇਂ ਮਿੰਟ ਵਿੱਚ ਭਾਰਤ ਨੇ ਸ਼ਾਨਦਾਰ ਮੋੜ ਲਿਆ ਅਤੇ ਸੁਨੀਲ ਨੇ ਗੇਂਦ ਨੂੰ ਗੋਲ ਵਿੱਚ ਪਾਉਣ ਵਿੱਚ ਕੋਈ ਢਿੱਲ ਨਹੀਂ ਕੀਤੀ।
ਭਾਰਤ ਨੇ ਤੀਜੇ ਕੁਆਰਟਰ ਵਿੱਚ 2 ਗੋਲ ਕੀਤੇ। 35ਵੇਂ ਮਿੰਟ ਵਿੱਚ ਰਮਨਦੀਪ ਅਤੇ 41ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਮੁਕਾਬਲੇ ਦਾ ਆਪਣਾ ਦੂਜਾ ਗੋਲ ਕਰ ਕੇ ਭਾਰਤ ਦੀ ਜਿੱਤ ਪੱਕੀ ਕਰ ਲਈ।
ਭਾਰਤੀ ਟੀਮ ਅਗਲਾ ਮੈਚ 1 ਅਕਤੂਬਰ ਨੂੰ ਬੈਲਜੀਅਮ ਵਿਰੁੱਧ ਖੇਡੇਗੀ।