ਹੈਦਰਾਬਾਦ : ਇੰਟਰਨੈਸ਼ਨਲ ਹਾਕੀ ਫ਼ੈਡਰੇਸ਼ਨ ਨੇ ਪਲੇਅਰ ਆਫ਼ ਦ ਈਅਰ ਅਵਾਰਡ ਲਈ ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਨਾਮ ਅੰਕਿਤ ਕੀਤਾ ਹੈ, ਜਦਕਿ ਵਿਵੇਕ ਪ੍ਰਸਾਦ ਅਤੇ ਲਾਲਰੇਮਸਿਆਮੀ ਨੂੰ ਸਾਲ ਦੇ ਪੁਰਸ਼ ਅਤੇ ਮਹਿਲਾ ਐੱਫ਼ਡਆਈਐੱਚ ਰਾਇਜ਼ਿੰਗ ਸਟਾਰ ਲਈ ਚੁਣਿਆ ਗਿਆ ਹੈ।
ਮਨਪ੍ਰੀਤ ਨੇ ਖੇਡੇ 242 ਮੈਚ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਹੁਣ ਤੱਕ 242 ਅੰਤਰ-ਰਾਸ਼ਟਰੀ ਮੈਚ ਖੇਡੇ ਹਨ। ਇਹ 27 ਸਾਲਾ ਖਿਡਾਰੀ ਭਾਰਤੀ ਮਿਡਫੀਲਡ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨਪ੍ਰੀਤ ਦੀ ਕਪਤਾਨੀ ਵਿੱਚ ਭਾਰਤ ਨੇ ਭੁਵਨੇਸ਼ਵਰ ਵਿੱਚ ਰੂਸ ਨੂੰ 11-3 ਦੇ ਕੁੱਲ ਸਕੋਰ ਨਾਲ ਹਰਾ ਕੇ ਟੋਕਿਓ ਓਲੰਪਿਕ ਵਿੱਚ ਥਾਂ ਪੱਕੀ ਕੀਤੀ ਸੀ।
ਐੱਫ਼ਆਈਐੱਚ ਰਾਇਜ਼ਿੰਗ ਸਟਾਰ ਲਈ ਵਿਵੇਕ ਅਤੇ ਲਾਲਰੇਮਸਿਆਮੀ ਨਾਅ ਅੰਕਿਤ
19 ਸਾਲਾ ਵਿਵੇਕ ਪ੍ਰਸਾਦ ਮਿਡਫ਼ੀਲਡਰ ਹਨ ਅਤੇ ਉਨ੍ਹਾਂ ਨੇ ਪਿਛੇਲ ਸਾਲ ਯੂਵਾ ਓਲੰਪਿਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੀ ਅਗੁਵਾਈ ਕੀਤੀ ਸੀ।
ਲਾਲਰੇਮਸਿਆਮੀ ਫ਼ਾਰਵਰਡ ਖਿਡਾਰੀ ਹਨ ਅਤੇ ਉਹ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਹ ਵੀ 19 ਸਾਲਾ ਦੀ ਹੈ। ਸਾਲ ਦੇ ਸਰਵਸ਼੍ਰੇਠ ਖਿਡਾਰੀ ਪੁਰਸਕਾਰ ਲਈ ਜਿੰਨ੍ਹਾਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਵਿੱਚ ਆਸਟ੍ਰੇਲੀਆ ਦੇ ਏਡੀ ਓਕੇਨਡਨ ਅਤੇ ਐਰੇਨ ਜਾਲੇਵਸਕੀ, ਅਰਜਨਟੀਨਾ ਦੇ ਲੁਕਾਸ ਵਿਲਾ ਅਤੇ ਬੈਲਜ਼ਿਅਮ ਦੇ ਆਰਥਰ ਵਾਨ ਡੋਰੇਨ ਅਤੇ ਵਿਕਟਰ ਵੇਗਨੇਜ ਵੀ ਸ਼ਾਮਲ ਹਨ।