ਕਲਿਆਣੀ (ਪੱਛਮੀ ਬੰਗਾਲ) : ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੇ ਫ਼ੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਭਾਰਤੀ ਮਹਿਲਾ ਟੀਮ ਦਾ 10 ਦਿਨਾਂ ਕੈਂਪ ਦੀ ਸ਼ੁਰੂਆਤ 9 ਨਵੰਬਰ ਤੋਂ ਹੋ ਰਹੀ ਹੈ।
ਮਹਿਲਾ ਟੀਮ ਪਿਛਲੇ 4 ਮਹੀਨਿਆਂ ਤੋਂ ਕੈਂਪ ਵਿੱਚ ਹੈ ਅਤੇ ਇੱਕ ਛੋਟੇ ਬ੍ਰੇਕ ਤੋਂ ਬਾਅਦ ਫ਼ਿਰ ਤੋਂ ਇਕੱਠੀ ਹੋਵੇਗੀ। ਕੈਂਪ ਵਿੱਚ ਸੰਭਾਵਿਤ ਖਿਡਾਰੀਆਂ ਨੂੰ 4 ਟੀਮਾਂ ਵਿੱਚ ਵੰਡਿਆ ਜਾਵੇਗਾ ਜੋ ਰਾਉਂਡ ਰੋਬਿਨ ਆਧਾਰ ਉੱਤੇ 11,13 ਅਤੇ 15 ਨਵੰਬਰ ਨੂੰ ਇੱਕ-ਦੂਸਰੇ ਵਿਰੁੱਧ ਖੇਡਣਗੀਆਂ।
ਪਿਛਲੇ ਮਹੀਨੇ ਮਹਿਲਾ ਅੰਡਰ-15 ਟੀਮ ਨੂੰ ਸੈਫ਼ ਟੂਰਨਾਮੈਂਟ ਦਾ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚ ਐਲੇਕਸ ਐਂਬ੍ਰੋਜ਼ ਨੇ ਕਿਹਾ ਕਿ ਇੰਨ੍ਹਾਂ ਮੈਚਾ ਨਾਲ ਕੋਚਿੰਗ ਸਟਾਫ ਨੂੰ ਹੁਨਰ ਪੂਲ ਦੀ ਖੋਜ਼ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕਲਿਆਣੀ ਟੂਰਨਾਮੈਂਟ ਵਿੱਚ ਸਾਡੇ ਖਿਡਾਰੀਆਂ ਨੂੰ ਪਰਖਣ ਦਾ ਮੌਕਾ ਦੇਵੇਗਾ। ਸਾਡੇ ਕੋਲ ਪਹਿਲਾਂ ਤੋਂ ਹੀ ਖਿਡਾਰੀਆਂ ਦਾ ਇੱਕ ਗਰੁੱਪ ਹੈ, ਪਰ ਇਹ ਸਾਡੇ ਹੋਰ ਖਿਡਾਰੀਆਂ ਉੱਤੇ ਵੀ ਇੱਕ ਨਜ਼ਰ ਮਾਰਨ ਦਾ ਮੌਕਾ ਦੇਵੇਗਾ।
EPL : ਸਿਟੀ ਨੇ ਫ਼ਸਵੇਂ ਮੁਕਾਬਲੇ ਵਿੱਚ ਸਾਊਥਹੈਮਟਨ ਨੂੰ 2-1 ਨਾਲ ਹਰਾਇਆ