ਦਿੱਲੀ: 8 ਤੋਂ 19 ਅਕਤੂਬਰ ਦੇ ਵਿੱਚ ਆਈ ਲੀਗ ਕੁਵਾਲੀਫਾਇਰ ਪੱਛਮੀ ਬੰਗਾਲ ਦੀ 2 ਥਾਂਵਾਂ 'ਚ ਹੋਣਗੇ। ਅਖਿਲ ਭਾਰਤੀ ਫੁੱਟਬਾਲ ਸੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਮੀਡੀਆ ਨੂੰ ਇਸਦੀ ਕਵਰੇਜ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦੀਆਂ ਕਿਹਾ," ਸਾਨੂੰ ਦੱਸਦੇ ਹੋਏ ਖੇਦ ਹੋ ਰਿਹਾ ਹੈ ਕਿ ਸਿਹਤ ਨੂੰ ਦੇਖਦੇ ਹੋਏ ਕਿਸੇ ਵੀ ਪੱਤਰਕਾਰ, ਫੋਟੋਗ੍ਰਾਫ਼ਰ, ਗੈਰ ਅਧਿਕਾਰੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੈਚ ਦੀ ਸਾਰੀ ਸੂਚੀ ਤੇ ਮੈਚ ਨਾਲ ਜੁੜੀ ਹਰ ਖ਼ਬਰ ਟਵਿੱਟਰ "ਆਈ ਲੀਗ ਆਫੀਸ਼ਿਅਲ" 'ਤੇ ਪਾ ਦਿੱਤੀ ਜਾਵੇਗੀ।
5 ਟੀਮਾਂ ਦੇ 'ਚ ਇਹ ਕੜਾ ਮੁਕਾਬਲਾ ਹੋਵੇਗਾ ਤੇ ਇਹ ਵਿਵੇਕਾਨੰਦ ਯੁਵਾ ਭਾਰਤੀ ਕ੍ਰੀਡਾਂਗਨ ਤੇ ਕਲਯਾਣੀ ਮਿਉਂਸਿਪਲ ਸਟੇਡੀਅਮ ਵਿੱਚ ਖੇਡੇ ਜਾਣਗੇ।