ਕੋਲਕਾਤਾ : ਕਤਰ ਨੇ ਮੈਚ ਵਿੱਚ 63 ਫ਼ੀਸਦੀ ਬਾਲ ਪੁਜੀਸ਼ਨ ਉੱਤੇ ਰੱਖਿਆ ਅਤੇ ਕੁੱਲ 13 ਸ਼ਾਟ ਭਾਰਤ ਦੇ ਗੋਲ ਉੱਤੇ ਕੀਤੇ। ਸੰਧੂ ਦਾ ਪ੍ਰਦਰਸ਼ਨ ਦਮਦਾਰ ਰਿਹਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਹਾਲੇ ਤੱਕ ਆਪਣਾ ਉੱਚਤਮ ਪ੍ਰਦਰਸ਼ਨ ਨਹੀਂ ਕੀਤਾ ਹੈ।
ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਤੀਜਿਆਂ ਦੇ ਸੰਦਰਭ ਵਿੱਚ ਜਿੰਨ੍ਹਾਂ ਮੈਚਾਂ ਵਿੱਚ ਮੈਂ ਬਹੁਤ ਘੱਟ ਗ਼ਲਤੀਆਂ ਕੀਤੀਆਂ ਉਨ੍ਹਾਂ ਵਿੱਚੋਂ ਇਹ ਮੈਚ ਸਭ ਤੋਂ ਉੱਪਰ ਹੈ, ਪਰ ਸਰੀਰਕ ਸਮਰੱਥਾ ਦੇ ਮਾਮਲੇ ਵਿੱਚ ਮੈਂ ਹੋਰ ਵਧੀਆ ਕਰ ਸਕਦਾ ਹਾਂ। ਜਦ ਮੈਂ ਆਪਣੀਆਂ ਹੱਦਾਂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਸੇ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੰਧੂ ਨੇ ਕਿਹਾ ਕਿ ਪ੍ਰਦਰਸ਼ਨ ਬਹੁਤ ਵਧੀਆ ਸੀ, ਪਰ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਮੈਨੂੰ ਯਾਦ ਹੈ ਕਿ ਕਿਰਗੀਸਤਾਨ ਅਤੇ ਓਮਾਨ ਵਿਰੁੱਧ ਘਰੇਲੂ ਮੁਕਾਬਲਾ ਅਤੇ ਈਰਾਨ ਵਿਰੁੱਧ ਦੇਸ਼ ਤੋਂ ਬਾਹਰ ਹੋਇਆ ਮੈਚ ਬਹੁਤ ਹੀ ਸਖ਼ਤ ਸੀ। ਕਤਰ ਸਾਡੇ ਵਿਰੁੱਧ ਗੋਲ ਨਹੀਂ ਕਰ ਸਕਿਆ ਅਤੇ ਇਹ ਚੀਜ਼ ਜ਼ਿਆਦਾ ਸੰਤੋਖ ਵਾਲੀ ਹੈ।
ਕਪਤਾਨ ਸੰਧੂ ਨੇ ਦੱਸਿਆ ਕਿ ਬੈਂਗਲੁਰੂ ਐੱਫ਼ਸੀ ਨੇ ਜੋ ਬਾਰਸੀਲੋਨਾ ਬੀ, ਵਿਲਾਰਿਅਲ ਬੀ ਅਤੇ ਉੱਤਰ ਕੋਰੀਆ ਦੇ ਕਲੱਬ 4.25 ਐੱਸਸੀ ਵਿਰੁੱਧ ਜੋ ਮੁਕਾਬਲੇ ਖੇਡੇ ਉਹ ਵੀ ਸਖ਼ਤ ਸਨ।
ਭਾਰਤ ਦੇ ਸਿਤਾਰਾ ਫ਼ੁੱਟਬਾਲਰ ਖਿਡਾਰੀ ਸੁਨੀਲ ਛੇਤਰੀ ਨੇ ਕਤਰ ਵਿਰੁੱਧ ਮੁਕਾਬਲਾ ਨਹੀਂ ਖੇਡਿਆ ਅਤੇ ਸਾਰਿਆਂ ਨੂੰ ਲੱਗਿਆ ਸੀ ਕਿ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਹੋਵੇਗਾ।
ਜਾਣਕਾਰੀ ਮੁਤਾਬਕ ਸੰਧੂ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਕਲੱਬ ਬੈਂਗਲੁਰੂ ਐੱਫ਼ਸੀ ਦੇ ਨਾਲ ਟ੍ਰੇਨਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਹੁਣ ਸਾਰੀਆਂ ਉਮੀਦਾਂ ਵਿਨੇਸ਼ ਫ਼ੋਗਾਟ ਉੱਤੇ