ਹੈਦਰਾਬਾਦ: ਸਪੇਨਿਸ਼ ਕੱਲਬ barcelona ਫੁੱਟਬਾਲ ਦੁਨੀਆ ਦਾ ਸਭ ਤੋਂ ਅਮੀਰ ਕਲੱਬ ਬਣ ਗਿਆ ਹੈ। ਇਸ ਕੱਲਬ ਦੇ ਖਿਡਾਰੀਆਂ ਦੀ ਔਸਤ ਸਲਾਨਾ ਸੈਲਰੀ ਕਰੀਬ 92 ਕਰੋੜ ਰੁਪਏ ਹੈ। ਹਾਲਾਂਕਿ barcelona ਦੇ ਖਿਡਾਰੀਆਂ ਦੀ ਔਸਤ ਸੈਲਰੀ ਪਿਛਲੇ ਸਾਲ ਕਰੀਬ 98 ਕਰੋੜ ਰੁਪਏ ਸੀ। ਭਾਵ ਆਂਕੜਾ ਇੱਕ ਸਾਲ ਵਿੱਚ ਕਰੀਬ 6 ਕਰੋੜ ਰੁਪਏ ਘੱਟ ਹੈ, ਪਰ ਫਿਰ ਵੀ ਕਲੱਬ ਪਹਿਲੇ ਸਥਾਨ 'ਤੇ ਕਾਬਜ਼ ਹੈ।
ਹੋਰ ਪੜ੍ਹੋ : ISL-6 : ਏਟੀਕੇ ਨੇ ਬੈਂਗਲੁਰੂ ਨੂੰ ਹਰਾ ਕੇ ਪਹਿਲੀ ਵਾਰ ਮਨਾਇਆ ਕ੍ਰਿਸਮਿਸ ਦਾ ਜਸ਼ਨ
ਇਹ ਨਤੀਜਾ ਆਸਟ੍ਰੇਲੀਆ ਦੀ ਸਪੋਰਟਸ ਮੈਨੇਜਮੈਂਟ ਕੰਪਨੀ ਗਲੋਬਲ ਸਪੋਰਟਸ ਵੱਲੋਂ ਕੀਤੇ ਸਪੋਰਟਸ ਕੱਲਬਾਂ 'ਤੇ ਕੀਤੇ ਗਏ ਸੈਲਰੀ ਸਰਵੇ ਤੋਂ ਨਿਕਲਿਆ ਹੈ।
ਹੋਰ ਪੜ੍ਹੋ: Memories 2019: ਖੇਡਾਂ ਦੀਆਂ ਕੁੱਝ ਖ਼ਬਰਾਂ ਜਿਹੜੀਆਂ ਸਦਾ ਲਈ ਕੀਤੀਆਂ ਜਾਣਗੀਆਂ ਯਾਦ
ਸਰਵੇ ਵਿੱਚ barcelona ਤੋਂ ਬਾਅਦ ਦੂਜੇ ਸਥਾਨ ‘ਤੇ ਰੀਅਲ ਮੈਡਰਿਡ ਅਤੇ ਕ੍ਰਿਸਟੀਆਨੋ ਰੋਨਾਲਡੋ ਦਾ ਕਲੱਬ ਯੂਵੈਂਟਸ ਤੀਜੇ ਸਥਾਨ‘ ਤੇ ਹੈ। ਰੀਅਲ ਮੈਡ੍ਰਿਡ ਦੇ ਖਿਡਾਰੀਆਂ ਦੀ ਸਾਲਾਨਾ ਤਨਖਾਹ ਲਗਭਗ 83 ਕਰੋੜ ਹੈ, ਜਦੋਂ ਕਿ ਯੁਵੰਤਸ ਖਿਡਾਰੀਆਂ ਦੀ ਔਸਤ ਸਾਲਾਨਾ ਤਨਖਾਹ ਲਗਭਗ 75 ਕਰੋੜ ਹੈ। ਯੁਵੇਂਟਸ 2017 ਵਿੱਚ 32 ਵੇਂ ਨੰਬਰ 'ਤੇ ਸੀ, ਪਰ ਕ੍ਰਿਸਟਿਆਨੋ ਰੋਨਾਲਡੋ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਲੱਬ ਇਨ੍ਹਾਂ ਦੋ ਸਾਲਾਂ ਵਿੱਚ ਨੰਬਰ 3 'ਤੇ ਆ ਗਿਆ ਹੈ।