ਕੋਲਕਾਤਾ: ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (AIFF) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਫੁੱਟਬਾਲ ਦਾ 2020-21 ਸੀਜ਼ਨ ਇਸ ਸਾਲ 1 ਅਗਸਤ ਤੋਂ 31 ਮਈ 2021 ਤੱਕ ਹੋਵੇਗਾ। ਉੱਥੇ ਹੀ ਟ੍ਰਾਂਸਫਰ ਵਿੰਡੋ 1 ਅਗਸਤ ਤੋਂ 20 ਅਕਤੂਬਰ ਤੱਕ ਖੁੱਲ੍ਹੀ ਰਹੇਗੀ।
ਏਆਈਐੱਫ਼ਐੱਫ਼ ਨੇ ਸਾਰੇ ਮੈਂਬਰ ਸੰਘਾਂ ਨੂੰ ਭੇਜੇ ਗਏ ਸਰਕੂਲਰ ਵਿੱਚ ਕਿਹਾ ਕਿ ਤੁਹਾਨੂੰ ਇਹ ਦੱਸਦੇ ਹੋਏ ਸਾਨੂੰ ਖ਼ੁਸ਼ੀ ਹੋ ਰਹੀ ਹੈ ਕਿ ਫੀਫਾ ਨੇ ਏਆਈਐੱਫ਼ਐੱਫ਼ ਦੇ ਸੋਧਕ ਸੀਜ਼ਨ ਦੀਆਂ ਤਾਰੀਖ਼ਾਂ ਅਤੇ 2020-21 ਦੇ ਲਈ ਪੰਜੀਕਰਨ ਮਿਆਦ (ਟ੍ਰਾਂਸਫਰ ਵਿੰਡੋ) ਨੂੰ ਆਪਣੀ ਮੰਨਜ਼ੂਰੀ ਦੇ ਦਿੱਤੀ ਹੈ।
ਆਮਤੌਰ ਉੱਤੇ ਭਾਰਤੀ ਫੁੱਟਬਾਲ ਦੀ ਟ੍ਰਾਂਸਫਰ ਵਿੰਡੋ 9 ਜੂਨ ਤੋਂ 31 ਅਗਸਤ ਦੇ ਵਿਚਕਾਰ ਖੁੱਲ੍ਹੀ ਰਹਿੰਦੀ ਹੈ। ਭਾਰਤੀ ਫੁੱਟਬਾਲ ਦੇ ਮੌਜੂਦਾ ਸੀਜ਼ਨ ਨੂੰ ਆਈ-ਲੀਗ ਦੀ ਸਮਾਪਤੀ ਦੇ ਨਾਲ ਹੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਖ਼ਤਮ ਕਰ ਦਿੱਤਾ ਗਿਆ ਸੀ।
ਭਾਰਤ ਵਿੱਚ ਪਿਛਲਾ ਫੁੱਟਬਾਲ ਮੈਚ ਏਟੀਏ ਅਤੇ ਚੇਨੱਈ ਐੱਫ਼ਸੀ ਦੇ ਵਿਚਕਾਰ ਖੇਡਿਆ ਗਿਆ ਸੀ। ਇਹ ਮੈਚ ਇੰਡੀਅਨ ਸੁਪਰ ਲੀਗ ਦਾ ਫਾਈਨਲ ਮੈਚ ਸੀ, ਜੋ ਕਿ ਖਾਲੀ ਸਟੇਡਿਅਮ ਵਿੱਚ ਖੇਡਿਆ ਗਿਆ ਸੀ।
ਦੂਸਰੀ ਟ੍ਰਾਂਸਫਰ ਵਿੰਡੋ 1 ਜਨਰਵੀ 2021 ਤੋਂ 31 ਜਨਵਰੀ 2021 ਤੱਕ ਦੀ ਹੋਵੇਗੀ, ਜਦਕਿ ਐਮਚਿਓਰ ਖਿਡਾਰੀਆਂ ਦੇ ਲਈ ਪੰਜੀਕਰਨ ਪ੍ਰਕਿਰਿਆ 1 ਅਗਸਤ ਤੋਂ 31 ਮਈ 2021 ਤੱਕ ਹੋਵੇਗੀ।