ਪੁਣੇ: ਭਾਰਤੀ ਟੀਮ ਦੇ ਸਰਵਸ੍ਰੇਸ਼ਠ ਆਲਰਾਊਂਡਰ ਰਵਿੰਦਰ ਜਡੇਜਾ ਆਈਸੀਸੀ ਵਿਸ਼ਵ ਕੱਪ 2023 ਵਿੱਚ ਧਮਾਲਾਂ ਮਚਾ ਰਹੇ ਹਨ। ਜਡੇਜਾ ਨੇ ਆਪਣੀ ਗੇਂਦਬਾਜ਼ੀ ਨਾਲੋਂ ਫੀਲਡਿੰਗ ਨਾਲ ਜ਼ਿਆਦਾ ਧਿਆਨ ਖਿੱਚਿਆ ਹੈ। ਉਸ ਨੇ ਵਿਸ਼ਵ ਕੱਪ 2023 ਦੇ 17ਵੇਂ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਹਵਾ ਵਿੱਚ ਉੱਡਦੇ ਹੋਏ ਸ਼ਾਨਦਾਰ ਕੈਚ ਲੈ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਉਸ ਦੀ ਸ਼ਾਨਦਾਰ ਫੀਲਡਿੰਗ ਕਾਰਨ ਬੰਗਲਾਦੇਸ਼ ਨੇ ਆਪਣੇ ਸਭ ਤੋਂ ਤਜਰਬੇਕਾਰ ਬੱਲੇਬਾਜ਼ ਮੁਸ਼ਫਿਕੁਰ ਦਾ ਵਿਕਟ ਵੀ ਗੁਆ ਦਿੱਤਾ। ਇਸ ਕੈਚ ਦੇ ਬਾਅਦ ਤੋਂ ਜਡੇਜਾ ਦੇ ਕੈਚ ਦੀ ਵੀਡੀਓ ਅਤੇ ਕੈਚ ਤੋਂ ਬਾਅਦ ਉਨ੍ਹਾਂ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
-
🏅 Tonight's post-game Medal ceremony in the dressing room is going to be 🔝
— BCCI (@BCCI) October 19, 2023 " class="align-text-top noRightClick twitterSection" data="
Any guesses who's getting the best fielder award for #INDvBAN? 😉#CWC23 | #TeamIndia | #MenInBlue pic.twitter.com/Hg7vmv2rDT
">🏅 Tonight's post-game Medal ceremony in the dressing room is going to be 🔝
— BCCI (@BCCI) October 19, 2023
Any guesses who's getting the best fielder award for #INDvBAN? 😉#CWC23 | #TeamIndia | #MenInBlue pic.twitter.com/Hg7vmv2rDT🏅 Tonight's post-game Medal ceremony in the dressing room is going to be 🔝
— BCCI (@BCCI) October 19, 2023
Any guesses who's getting the best fielder award for #INDvBAN? 😉#CWC23 | #TeamIndia | #MenInBlue pic.twitter.com/Hg7vmv2rDT
ਜਡੇਜਾ ਨੇ ਲਿਆ ਹੈਰਾਨੀਜਨਕ ਕੈਚ: ਤੁਹਾਨੂੰ ਦੱਸ ਦੇਈਏ ਕਿ ਪੁਣੇ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਜਦੋਂ ਬੰਗਲਾਦੇਸ਼ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਰਵਿੰਦਰ ਜਡੇਜਾ ਨੇ ਸੁਪਰਮੈਨ ਦਾ ਅਵਤਾਰ ਦਿਖਾਇਆ ਅਤੇ ਹਵਾ 'ਚ ਉਡਦੇ ਹੋਏ ਹੈਰਾਨੀਜਨਕ ਕੈਚ ਫੜਿਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਬੰਗਲਾਦੇਸ਼ ਦੀ ਪਾਰੀ ਦਾ 43ਵਾਂ ਓਵਰ ਸੁੱਟਣ ਲਈ ਆਏ। ਇਸ ਓਵਰ ਦੀ ਤੀਜੀ ਗੇਂਦ 'ਤੇ ਮੁਸ਼ਫਿਕੁਰ ਨੇ ਕਟਿੰਗ ਸ਼ਾਟ ਮਾਰਿਆ ਪਰ ਗੇਂਦ ਸਿੱਧੀ ਪੁਆਇੰਟ 'ਤੇ ਖੜ੍ਹੇ ਰਵਿੰਦਰ ਜਡੇਜਾ ਦੇ ਹੱਥਾਂ 'ਚ ਚਲੀ ਗਈ। ਉਨ੍ਹਾਂ ਨੇ ਡਾਈਵਿੰਗ ਕਰਕੇ ਇਹ ਅਸੰਭਵ ਜਾਪਦਾ ਕੈਚ ਫੜਿਆ ਅਤੇ 38 ਦੌੜਾਂ 'ਤੇ ਮੁਸ਼ਫਿਕੁਰ ਰਹੀਮ ਦੀ ਪਾਰੀ ਦਾ ਅੰਤ ਕਰ ਦਿੱਤਾ।
-
WHAT A CATCH BY RAVINDRA JADEJA…!!!
— CricketMAN2 (@ImTanujSingh) October 19, 2023 " class="align-text-top noRightClick twitterSection" data="
- Sir Jadeja, The Best Fielder in The World. pic.twitter.com/b39yn74XSa
">WHAT A CATCH BY RAVINDRA JADEJA…!!!
— CricketMAN2 (@ImTanujSingh) October 19, 2023
- Sir Jadeja, The Best Fielder in The World. pic.twitter.com/b39yn74XSaWHAT A CATCH BY RAVINDRA JADEJA…!!!
— CricketMAN2 (@ImTanujSingh) October 19, 2023
- Sir Jadeja, The Best Fielder in The World. pic.twitter.com/b39yn74XSa
ਜਡੇਜਾ ਨੇ ਕਿਸ ਨੂੰ ਦਿੱਤਾ ਇਸ਼ਾਰਾ? ਕੈਚ ਲੈਣ ਤੋਂ ਬਾਅਦ ਜਡੇਜਾ ਨੇ ਭਾਰਤੀ ਡਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ। ਇਸ ਵਿੱਚ ਉਹ ਮੈਡਲ ਪਹਿਨਾਉਣ ਦਾ ਇਸ਼ਾਰਾ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਕੋਚਿੰਗ ਸਟਾਫ ਨੇ ਬਿਹਤਰੀਨ ਫੀਲਡਰਾਂ ਨੂੰ ਮੈਡਲ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪਹਿਲੇ ਮੈਚ 'ਚ ਵਿਰਾਟ ਕੋਹਲੀ ਨੇ ਆਪਣੇ ਸ਼ਾਨਦਾਰ ਕੈਚ ਲਈ ਇਹ ਮੈਡਲ ਹਾਸਿਲ ਕੀਤਾ ਅਤੇ ਫਿਰ ਦੂਜੇ ਮੈਚ 'ਚ ਸ਼ਾਰਦੁਲ ਠਾਕੁਰ ਨੇ ਇਸ 'ਤੇ ਕਬਜ਼ਾ ਕੀਤਾ ਅਤੇ ਤੀਜੇ ਮੈਚ 'ਚ ਕੇਐੱਲ ਰਾਹੁਲ ਨੇ ਹਾਸਿਲ ਕੀਤਾ। ਹੁਣ ਰਵਿੰਦਰ ਜਡੇਜਾ ਨੇ ਫੀਲਡਿੰਗ ਕੋਚ ਵੱਲ ਇਸ਼ਾਰਾ ਕਰਕੇ ਇਸ 'ਤੇ ਆਪਣਾ ਦਾਅਵਾ ਜਤਾਇਆ ਹੈ।
- IND vs BAN: Hardik Pandya ਦੀ ਸੱਟ 'ਤੇ ਵੱਡਾ ਅਪਡੇਟ, ਬੰਗਲਾਦੇਸ਼ ਖਿਲਾਫ ਨਹੀਂ ਕਰਨਗੇ ਫੀਲਡਿੰਗ ਅਤੇ ਗੇਂਦਬਾਜੀ
- ICC World Cup 2023 : ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਟੱਕਰ, ਜਾਣੋ ਮੌਸਮ ਅਤੇ ਪਿੱਚ ਦੀ ਜਾਣਕਾਰੀ
- ICC World Cup 2023: ਵਿਸ਼ਵ ਕੱਪ 2023 'ਚ ਹੁਣ ਤੱਕ ਦਾ ਪ੍ਰਦਰਸ਼ਨ, ਜਾਣੋ ਕਿਸ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ ਅਤੇ ਕਿਸ ਨੇ ਲਈਆਂ ਸਭ ਤੋਂ ਵੱਧ ਵਿਕਟਾਂ
ਮੈਚ ਦਾ ਹਾਲ: ਇਸ ਮੈਚ 'ਚ ਫੀਲਡਿੰਗ ਤੋਂ ਇਲਾਵਾ ਜਡੇਜਾ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 10 ਓਵਰਾਂ ਵਿੱਚ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਡੇਜਾ ਨੇ ਲਿਟਨ ਦਾਸ ਨੂੰ 66 ਅਤੇ ਸੈਂਟੋ ਨੂੰ 8 ਦੌੜਾਂ 'ਤੇ ਆਊਟ ਕੀਤਾ। ਇਸ ਮੈਚ 'ਚ ਬੰਗਲਾਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 256 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਹੁਣ ਤੱਕ 6 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 37 ਦੌੜਾਂ ਬਣਾ ਲਈਆਂ ਹਨ। ਕਰੀਜ਼ 'ਤੇ ਰੋਹਿਤ ਸ਼ਰਮਾ 31 ਦੌੜਾਂ ਅਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਖੇਡ ਰਹੇ ਹਨ।