ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2023 ਦਾ 19ਵਾਂ ਮੈਚ ਅੱਜ 21 ਮਾਰਚ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਮਹਿਲਾ ਟੀਮਾਂ ਲਈ ਇਹ ਮੈਚ ਬਹੁਤ ਰੋਮਾਂਚਕ ਹੋਵੇਗਾ। ਮੁੰਬਈ ਇੰਡੀਅਨਜ਼ ਆਰਸੀਬੀ 'ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਇਸ ਨਾਲ ਮੁੰਬਈ ਨੂੰ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਿੱਚ ਮਦਦ ਮਿਲੇਗੀ। WPL ਦੇ ਪਹਿਲੇ ਸੀਜ਼ਨ 'ਚ RCB ਆਪਣਾ ਆਖਰੀ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ। ਇਸ ਕਾਰਨ ਅੱਜ ਦੋਵਾਂ ਟੀਮਾਂ ਵਿਚਾਲੇ ਕਰੀਬੀ ਟੱਕਰ ਹੋ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਕਿਹੜੀ ਟੀਮ ਕਿਸ 'ਤੇ ਜਿੱਤ ਦਰਜ ਕਰੇਗੀ।
ਮੁੰਬਈ ਇੰਡੀਅਨਜ਼ ਦੀ ਟੀਮ ਮਹਿਲਾ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਹੈ। ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਦਿੱਲੀ ਕੈਪੀਟਲਜ਼ ਅਤੇ ਤੀਜੇ ਸਥਾਨ 'ਤੇ ਯੂਪੀ ਵਾਰੀਅਰਜ਼ ਦਾ ਕਬਜ਼ਾ ਹੈ। ਪਰ ਹੁਣ ਅੱਜ ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ, ਜਿਸ ਨਾਲ ਮੁੰਬਈ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਸਕੇ। ਦੱਸ ਦੇਈਏ ਕਿ ਇਸ ਲੀਗ ਦੇ ਅੰਕ ਸੂਚੀ ਵਿੱਚ ਜੋ ਟੀਮ ਪਹਿਲੇ ਨੰਬਰ 'ਤੇ ਰਹੇਗੀ। ਉਹ ਟੀਮ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਸਕੇਗੀ। ਇਸ ਤੋਂ ਇਲਾਵਾ ਦੂਜੇ ਅਤੇ ਤੀਜੇ ਨੰਬਰ ਦੀਆਂ ਟੀਮਾਂ ਵਿਚਕਾਰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ।
ਦੋਵੇਂ ਮਹਿਲਾ ਟੀਮਾਂ ਇਸ ਪ੍ਰਕਾਰ ਹਨ:
ਰਾਇਲ ਚੈਲੇਂਜਰਜ਼ ਬੈਂਗਲੁਰੂ: ਕਪਤਾਨ ਸਮ੍ਰਿਤੀ ਮੰਧਾਨਾ, ਸ਼ੋਭਨਾ ਆਸ਼ਾ, ਕਨਿਕਾ ਆਹੂਜਾ, ਸੋਫੀ ਡੇਵਾਈਨ, ਏਰਿਨ ਬਰਨਜ਼, ਦਿਸ਼ਾ ਕਸਾਤ, ਰਿਚਾ ਘੋਸ਼, ਹੀਥਰ ਨਾਈਟ, ਪੂਨਮ ਖੇਮਨਾਰ, ਸੁਹਾਨਾ ਪਵਾਰ, ਸ਼੍ਰੇਅੰਕਾ ਪਾਟਿਲ, ਪ੍ਰੀਤੀ ਬੋਸ, ਰੇਣੂਕਾ ਸਿੰਘ, ਅਸਿਲ ਪੈਰੀ, ਮੇਗਨ ਸ਼ੂਟ, ਕੋਮਲਜਾ , ਡੇਨ ਵੈਨ ਨਿਕੇਰਕ ਅਤੇ ਇੰਦਰਾਣੀ ਰਾਏ।
ਮੁੰਬਈ ਇੰਡੀਅਨਜ਼: ਕਪਤਾਨ ਹਰਮਨਪ੍ਰੀਤ ਕੌਰ, ਯਸਤਿਕਾ ਭਾਟੀਆ, ਪ੍ਰਿਯੰਕਾ ਬਾਲਾ, ਹੀਥਰ ਗ੍ਰਾਹਮ, ਨੀਲਮ ਬਿਸ਼ਟ, ਸਾਈਕਾ ਇਸ਼ਾਕ, ਧਾਰਾ ਗੁੱਜਰ, ਅਮਨਜੋਤ ਕੌਰ, ਜਿਂਤੀਮਨੀ ਕਲੀਤਾ, ਅਮੇਲੀਆ ਕੇਰ, ਹੁਮੈਰਾ ਕਾਜ਼ੀ, ਨੈਟ ਸਿਵਰ ਬਰੰਟ, ਹੇਲੀ ਮੈਥਿਊਜ਼, ਪੂਜਾ ਵਾਸਟ੍ਰਾਗ ਸੋਨਮ ਯਾਦਵ ਅਤੇ ਕਲੋਏ ਟ੍ਰਿਓਨ।
ਇਹ ਵੀ ਪੜ੍ਹੋ:- IND vs AUS 3rd Odi : ਤੀਸਰੇ ਵਨਡੇ 'ਚ ਆਸਟ੍ਰੇਲੀਆ ਦੀ ਹਾਰ ਪੱਕੀ! ਚੇਨਈ 'ਚ ਖੂਬ ਚਲਦਾ ਹੈ ਵਿਰਾਟ ਦਾ ਬੱਲਾ