ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਇੰਸਟਾਗ੍ਰਾਮ 'ਤੇ ਕੋਈ ਫੋਟੋ ਜਾਂ ਵੀਡੀਓ ਪੋਸਟ ਕਰਦੇ ਹਨ ਤਾਂ ਉਹ ਵਾਇਰਲ ਹੋ ਜਾਂਦੀ ਹੈ ਅਤੇ ਉਸ 'ਤੇ ਲੱਖਾਂ ਕੁਮੈਂਟਸ ਅਤੇ ਲਾਈਕਸ ਆਉਂਦੇ ਹਨ। ਸ਼ਾਇਦ ਇਸੇ ਕਾਰਨ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਕਮਾਈ ਨੂੰ ਲੈ ਕੇ ਚਰਚਾ ਰਹੀ ਸੀ। ਹਾਲਾਂਕਿ ਉਸ ਨੇ ਇਸ ਤੋਂ ਇਨਕਾਰ ਕੀਤਾ ਹੈ।
ਸਾਬਕਾ ਕਪਤਾਨ ਵਿਰਾਟ ਕੋਹਲੀ ਫਿਟਨੈੱਸ ਪ੍ਰਤੀ ਆਪਣਾ ਸਮਰਪਣ ਦਿਖਾਉਂਦੇ ਹੋਏ ਇੱਕ ਪੋਸਟ ਵਿੱਚ ਮੁੜ ਤੋਂ ਨਜ਼ਰ ਆਏ ਹਨ। ਕੋਹਲੀ ਨੇ ਬੀਤੇ ਦਿਨ ਆਜ਼ਾਦੀ ਦਿਹਾੜੇ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਹ ਟ੍ਰੈਡਮਿਲ 'ਤੇ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਇੰਸਟਾਗ੍ਰਾਮ 'ਤੇ ਟ੍ਰੈਡਮਿਲ 'ਤੇ ਦੌੜਦੇ ਹੋਏ ਖੁੱਦ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ।
ਏਸ਼ੀਆ ਕੱਪ 2023 ਖੇਡਣ ਦੀ ਤਿਆਰੀ: ਵਿਰਾਟ ਕੋਹਲੀ ਨੂੰ ਟੀਮ ਨੇ ਵਰਕਲੋਡ ਪ੍ਰਬੰਧਨ ਨੂੰ ਧਿਆਨ 'ਚ ਰੱਖਦੇ ਹੋਏ ਬ੍ਰੇਕ ਦਿੱਤਾ। ਹੁਣ ਉਹ ਸ਼੍ਰੀਲੰਕਾ ਦੇ ਦੌਰੇ 'ਤੇ ਜਾ ਕੇ ਏਸ਼ੀਆ ਕੱਪ 2023 ਖੇਡਣ ਦੀ ਤਿਆਰੀ ਕਰ ਰਿਹਾ ਹੈ। ਕੋਹਲੀ ਦੇ ਇਸ ਵੀਡੀਓ ਨੂੰ 20 ਘੰਟਿਆਂ ਤੋਂ ਵੀ ਘੱਟ ਸਮੇਂ 'ਚ 4.5 ਮਿਲੀਅਨ ਲੋਕਾਂ ਨੇ ਦੇਖਿਆ ਅਤੇ ਪਸੰਦ ਕੀਤਾ ਹੈ। ਇੰਨਾ ਹੀ ਨਹੀਂ 35 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਇਹ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
- ਭਾਰਤੀ ਫੁੱਟਬਾਲਰ ਮੁਹੰਮਦ ਹਬੀਬ ਦਾ ਹੋਇਆ ਦੇਹਾਂਤ, ਕਹੇ ਜਾਂਦੇ ਹਨ ਪਹਿਲੇ ਭਾਰਤੀ ਪੇਸ਼ੇਵਰ ਫੁੱਟਬਾਲਰ
- ਦੱਖਣੀ ਅਫਰੀਕਾ 'ਚ ਵੀ ਹੋਵੇਗਾ ਆਈਪੀਐੱਲ ਜਿਹਾ ਜਸ਼ਨ, SA20 ਸੀਜ਼ਨ 2 ਦੀਆਂ ਤਰੀਕਾਂ ਦਾ ਹੋਇਆ ਐਲਾਨ
- Asian Games 2023 ਇਸ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਪਹਿਲਵਾਨ ਵਿਨੇਸ਼ ਫੋਗਾਟ ਆਊਟ
ਏਸ਼ੀਅਨ ਖੇਡਾਂ ਦੀ ਤਿਆਰੀ: ਤੁਹਾਨੂੰ ਦੱਸ ਦੇਈਏ ਕਿ 34 ਸਾਲਾ ਬੱਲੇਬਾਜ਼ ਵੈਸਟਇੰਡੀਜ਼ ਦੇ ਖਿਲਾਫ ਭਾਰਤ ਦੀ ਹਾਲ ਹੀ 'ਚ ਖਤਮ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਸੀ ਅਤੇ ਉਹ ਆਇਰਲੈਂਡ ਖਿਲਾਫ ਹੋਣ ਵਾਲੇ ਤਿੰਨ ਟੀ-20 ਮੈਚਾਂ 'ਚ ਵੀ ਨਜ਼ਰ ਨਹੀਂ ਆਉਣਗੇ। ਵਿਰਾਟ ਕੋਹਲੀ ਹੁਣ 2 ਸਤੰਬਰ ਨੂੰ ਕੈਂਡੀ ਵਿੱਚ ਏਸ਼ੀਆ ਕੱਪ 2023 ਦੇ ਭਾਰਤ ਦੇ ਸ਼ੁਰੂਆਤੀ ਮੈਚ ਵਿੱਚ ਪਾਕਿਸਤਾਨ ਵਿਰੁੱਧ ਐਕਸ਼ਨ ਵਿੱਚ ਵਾਪਸੀ ਕਰਨ ਲਈ ਤਿਆਰ ਹੈ, ਜਿਸ ਲਈ ਉਹ ਕਾਫੀ ਪਸੀਨਾ ਵਹਾ ਰਹੇ ਹਨ। ਇਸ ਸਾਲ, ਏਸ਼ੀਆ ਕੱਪ ਹਾਈਬ੍ਰਿਡ ਮਾਡਲ 'ਤੇ ਆਯੋਜਿਤ ਕੀਤਾ ਜਾਵੇਗਾ। ਜਿਸ ਦੇ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੋਵਾਂ ਵੱਲੋਂ ਆਯੋਜਿਤ ਕੀਤੇ ਜਾਣਗੇ।