ETV Bharat / sports

Head Coach Rahul Dravid Angry: ਕੋਚ ਨੂੰ ਕਿਉਂ ਪਸੰਦ ਨਹੀਂ ਆਈ ਪਿੱਚ, ਜਾਣੋ ਕਿਉਂ ਹੋਏ ਨਾਰਾਜ਼ - ਇੰਗਲੈਡ ਦੇ ਖਿਲਾਫ਼ ਮੈਚ ਡਰਾਅ

ਬਾਰਡਰ ਗਵਾਸਕਰ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ 'ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟਰੇਲੀਆ 'ਚ ਹੋਣ ਵਾਲੇ ਮੈਚ ਤੋਂ ਪਹਿਲਾਂ ਪਿੱਚ ਦੀ ਕੰਡੀਸ਼ਨ ਦੇਖ ਕੇ ਭਾਰਤੀ ਟੀਮ ਦੇ ਕੋਚ ਰਾਹੁਲ ਦਵ੍ਰਿੜ ਭੜਕ ਗਏ ਅਤੇ ਪਿੱਚ ਨੂੰ ਬਦਲਣ ਲਈ ਆਖ ਦਿੱਤਾ। ਜਿਸ ਤੋਂ ਬਾਅਦ ਵਿਦਰਭ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ 'ਤੇ ਕਈ ਬਦਲਾਅ ਕੀਤੇ ਗਏ... .

Vidarbha Cricket Association pitch Dispute First Test Between India and Australia

author img

By

Published : Feb 7, 2023, 1:51 PM IST

ਨਾਗਪੁਰ : ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡੀ ਜਾ ਰਹੀ ਚਾਰ ਮੈਚਾਂ ਦੀ ਬਾਰਡਰ ਗਵਾਸਕਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਨਾਗਪੁਰ ਵਿੱਚ ਖੇਡਿਆ ਜਾਵੇਗਾ। ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀ.ਸੀ.ਏ.) ਦੇ ਮੈਦਾਨ 'ਤੇ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆ ਰਹੇ ਹਨ।

ਸੂਤਰਾਂ ਮੁਤਾਬਿਕ ਭਾਰਤੀ ਟੀਮ ਇਹ ਪਿੱਚ ਦੇਖ ਕੇ ਖੁਸ਼ ਨਹੀਂ ਹੋਈ। ਉਹਨਾਂ ਨੇ ਪਿੱਚ 'ਤੇ ਨਰਾਜ਼ਗੀ ਜਤਾਈ ਹੈ ਅਤੇ ਪਿੱਚ ਨੂੰ ਬਦਲਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ 'ਚ ਵਿਦਰਭ ਕ੍ਰਿਕੇਟ ਐਸੋਸੀਏਸ਼ਨ ਮੈਚ ਤੋਂ ਪਹਿਲਾਂ ਕਈ ਬਦਲਾਅ ਕਰਨ ਲਈ ਮਜ਼ਬੂਰ ਹੋ ਗਿਆ।ਕ੍ਰਿਕੇਟ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿੱਚ ਦੇ ਇਲਾਵਾ ਇਸ ਸਟੇਡੀਅਮ ਵਿੱਚ ਸਾਈਟ ਸਕ੍ਰੀਨ ਦੀ ਪੋਜੀਸ਼ਨ ਵੀ ਬਦਲਣੀ ਪਵੇਗੀ। ਇਸ ਦੇ ਨਾਲ ਲਾਈਵ ਟੈਲੀਕਾਸਟ ਕਰਨ ਲਈ ਲਗਾਏ ਕੈਮਰਿਆਂ ਦੀ ਪੋਜੀਸ਼ਨ ਵੀ ਪਿਚ ਦੇ ਹਿਸਾਬ ਨਾਲ ਚੇਂਜ ਕਰਨੀ ਪੈ ਰਿਹਾ ਹੈ।

ਕੋਚ ਨੂੰ ਕਿਉਂ ਪੰਸਦ ਨਹੀਂ ਆਈ ਪਿੱਚ: ਸੂਤਰਾਂ ਦਾ ਮੰਨਣਾ ਹੈ ਕਿ ਜੋ ਪਿੱਚ ਪਹਿਲਾਂ ਤਿਆਰ ਕੀਤੀ ਗਈ ਸੀ ਉਹ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਨਹੀਂ ਦਿਖਾਈ ਦੇ ਰਹੀ ਸੀ। ਇਸੇ ਕਾਰਨ ਭਾਰਤੀ ਖਿਡਾਰੀਆਂ ਨੂੰ ਇਹ ਪਿੱਚ ਰਾਸ ਨਹੀਂ ਸੀ ਆਉਣੀ। ਇਸੇ ਕਾਰਨ ਜਦੋਂ ਰਾਹੁਲ ਦਵ੍ਰਿੜ ਨੇ ਇਸ ਪਿੱਚ ਨੂੰ ਵੇਖਿਆ ਤਾਂ ਉਨਹਾਂ ਨੂੰ ਖੁਸ਼ੀ ਨਹੀਂ ਹੋਈ। ਜਿਸ ਤੋਂ ਬਾਅਦ ਰਾਹੁਲ ਨੇ ਨਵੀਂ ਪਿੱਚ ਤਿਆਰ ਕਰਨ ਦੀ ਗੱਲ ਆਖੀ ਅਤੇ ਉਨ੍ਹਾਂ ਦੀ ਗੱਲ ਮੰਨ ਵੀ ਲਈ ਗਈ। ਪਿੱਚ ਬਦਲਣ ਕਾਰਨ ਹੀ ਹੁਣ ਸਾਈਟ ਸਕ੍ਰੀਨ ਅਤੇ ਕੈਮਰੇ ਦੀ ਦ੍ਰਿਸ਼ਾ ਵੀ ਬਦਲੀ ਜਾ ਰਹੀ ਹੈ।

ਪਿੱਚ ਨੂੰ ਲੈ ਕੇ ਪਹਿਲਾ ਵੀ ਹੋਇਆ ਸੀ ਹੰਗਾਮਾ: ਤੁਹਾਨੂੰ ਦੱਸ ਦੀਏ ਕਿ ਵਿਦਰਭ ਦੀ ਪਿੱਚ ਨੂੰ ਲੈ ਕੇ ਕੋਈ ਪਹਿਲੀ ਵਾਰ ਹੰਗਾਮਾ ਨਹੀਂ ਹੋਇਆ। ਇਸ ਸਭ ਤੋਂ ਪਹਿਲਾਂ 2004 ਵਿੱਚ ਵੀ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਹੋਣ ਵਾਲੇ ਪਹਿਲੇ ਮੈਚ ਤੋਂ ਪਹਿਲਾਂ ਵੀ ਹੰਗਾਮਾ ਹੋਇਆ ਸੀ। ਉਸ ਸਮੇਂ ਦੇ ਕਪਤਾਨ ਸੌਰਵ ਗਾਂਗੁਲੀ ਦੀ ਨਾਰਾਜ਼ਗੀ ਜਗਜਾਹਿਰ ਹੋ ਗਈ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਬਿਮਾਰ ਕਹਿ ਕੇ ਆਪਣੇ ਆਪ ਨੂੰ ਪਹਿਲੇ ਟੈਸਟ ਮੈਚ ਤੋਂ ਵੱਖ ਕਰ ਲਿਆ ਸੀ । ਇਸ ਮੈਚ 'ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਹਿਲਾਂ ਭਾਰਤ ਨੇ ਨਾਗਪੁਰ 'ਚ ਕਿੰਨੇ ਮੈਚ ਜਿੱਤੇ: ਨਾਗਪੁਰ 'ਚ ਜੇਕਰ ਪਿਛਲੇ 6 ਮੁਕਾਬਲਾਂ ਦਾ ਇਤਿਹਾਸ ਦੇਈਏ ਤਾਂ ਪਤਾ ਚੱਲਦਾ ਹੈ ਕਿ ਪਿਛਲੇ 6 ਮੁਕਾਬਲਾਂ 'ਚ ਭਾਰਤੀ ਟੀਮ ਨੇ ਕੁੱਲ 4 ਮੁਕਾਬਲੇ ਜਿੱਤੇ ਸਨ, ਜਦੋਂ ਕਿ ਦੱਖਣੀ ਅਫਰੀਕਾ ਤੋਂ ਇੱਕ ਮੈਚ 'ਚ ਹਾਰ ਮਿਲੀ ਸੀ ਅਤੇਂ ਇੰਗਲੈਡ ਦੇ ਖਿਲਾਫ਼ ਮੈਚ ਡਰਾਅ ਰਿਹਾ ਸੀ।

ਇਹ ਵੀ ਪੜ੍ਹੋ: Ludhiana Court Firing : ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਗੈਂਗਵਾਰ, ਇਕ ਨੌਜ਼ਵਾਨ ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.