ਸ਼ਾਰਜਾਹ: ਮੁੰਬਈ ਇੰਡੀਅਨਜ਼ (Mumbai Indians) ਅਤੇ ਰਾਜਸਥਾਨ ਰਾਇਲਜ਼ (Rajasthan Royals) ਦੋਵਾਂ ਹੀ ਟੀਮਾਂ ਦੀ ਸਥਿਤੀ ਬਰਾਬਰ ਹੈ ਅਤੇ ਦੋਵਾਂ ਦੇ 12 ਮੈਚਾਂ ਵਿੱਚ 10 ਅੰਕ ਹਨ। ਮੁੰਬਈ ਅਤੇ ਰਾਜਸਥਾਨ (Mumbai and Rajasthan) ਦਾ ਆਹਮੋ-ਸਾਹਮਣਾ ਮੰਗਲਵਾਰ ਨੂੰ ਹੋਣਾ ਹੈ। ਜਿੱਥੇ ਦੋਵੇਂ ਟੀਮਾਂ ਆਪਣੀ ਪਲੇਆਫ਼ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਨਗੀਆਂ।
ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ (Mumbai Indians) ਦੀ ਆਈਪੀਐਲ (IPL) 2021 ਦੇ ਦੂਜੇ ਪੜਾਅ ਵਿੱਚ ਚੰਗੀ ਮੁਹਿੰਮ ਨਹੀਂ ਰਹੀ ਅਤੇ ਉਹ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਚਾਰ ਹਾਰ ਗਏ ਹਨ। ਉਸ ਨੂੰ ਆਪਣੀ ਇੱਕੋ-ਇੱਕ ਜਿੱਤ ਪੰਜਾਬ ਕਿੰਗਜ਼ ਵਿਰੁੱਧ ਮਿਲੀ। ਹਾਲਾਂਕਿ, ਮੁੰਬਈ ਨੇ ਦਿੱਲੀ ਕੈਪੀਟਲਸ ਦੇ ਖਿਲਾਫ਼ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਈ।
ਰਾਜਸਥਾਨ (Rajasthan) ਨੇ ਪਹਿਲਾਂ ਪਿਛਲੇ ਮੈਚ ਵਿੱਚ ਚੇਨਈ ਸੁਪਰਕਿੰਗਜ਼ (Chennai Super Kings) ਨੂੰ ਹਰਾ ਕੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ: ਟੀ -20 ਵਿਸ਼ਵ ਕੱਪ: ਭਾਰਤ ਅਤੇ ਪਾਕਿਸਤਾਨ ਮੈਚ ਦੀਆਂ ਟਿਕਟਾਂ ਕੁਝ ਘੰਟਿਆਂ ਵਿੱਚ ਹੀ ਵਿਕ ਗਈਆਂ
ਰਾਜਸਥਾਨ (Rajasthan) ਦੀ ਤਰਫੋਂ ਯਸ਼ਸਵੀ ਜੈਸਵਾਲ (Yashvi Jaiswal) (50) ਅਤੇ ਸ਼ਿਵਮ ਦੁਬੇ (Shivam Dubey)(ਨਾਬਾਦ) ਨੇ ਚੇਨਈ ਦੇ ਖਿਲਾਫ਼ ਵਧੀਆ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦਿਵਾਈ।
ਮੁੰਬਈ (Mumbai) ਦੇ ਗੇਂਦਬਾਜ਼ਾਂ ਨੇ ਪਹਿਲੇ ਅਤੇ ਦੂਜੇ ਪੜਾਅ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਮੁੰਬਈ ਦੇ ਗੇਂਦਬਾਜ਼ੀ (Mumbai bowling) ਕੋਚ ਸ਼ੇਨ ਬਾਂਡ ਨੇ ਵੀ ਕਿਹਾ ਹੈ ਕਿ ਗੇਂਦਬਾਜ਼ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ।
ਮੁੰਬਈ ਅਤੇ ਰਾਜਸਥਾਨ (Rajasthan) ਦੇ ਵਿੱਚ ਹੁਣ ਤੱਕ 24 ਮੈਚਾਂ ਵਿੱਚ ਦੋਨਾਂ ਟੀਮਾਂ ਦੇ ਵਿੱਚ ਸਖ਼ਤ ਮੈਚ ਦੇਖਣ ਨੂੰ ਮਿਲਿਆ ਹੈ। ਜਦੋਂ ਕਿ ਮੁੰਬਈ ਨੇ 12 ਮੈਚ ਜਿੱਤੇ ਹਨ, ਰਾਜਸਥਾਨ (Rajasthan) ਨੇ 11 ਵਾਰ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ ਇਕ ਮੈਚ ਡਰਾਅ ਰਿਹਾ।
ਇਹ ਵੀ ਪੜ੍ਹੋ: ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਪ੍ਰੋ ਕਬੱਡੀ ਲੀਗ, 22 ਦਸੰਬਰ ਤੋਂ ਹੋਵੇਗੀ ਸ਼ੁਰੂਆਤ