ETV Bharat / sports

ਆਸਟ੍ਰੇਲੀਆ ਦੇ ਖਿਲਾਫ ਆਖਰੀ ਪ੍ਰੈਕਟਿਸ ਮੈਚ ਦੌਰਾਨ ਬੱਲੇਬਾਜ਼ੀ ਕ੍ਰਮ ਤੈਅ ਕਰਨ 'ਤੇ ਭਾਰਤ ਦੀਆਂ ਨਜ਼ਰਾਂ

ਭਾਰਤ ਨੇ ਐਤਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਖੇਡਣਾ ਹੈ। ਵਿਰਾਟ ਕੋਹਲੀ ਦਾ ਬਤੌਰ ਕਪਤਾਨ ਅਤੇ ਕੋਚ ਵਜੋਂ ਰਵੀ ਸ਼ਾਸਤਰੀ ਦਾ ਇਹ ਆਖਰੀ ਟੂਰਨਾਮੈਂਟ ਹੈ।

ਮੈਚ ਦੌਰਾਨ ਬੱਲੇਬਾਜ਼ੀ ਕ੍ਰਮ ਤੈਅ ਕਰਨ 'ਤੇ ਭਾਰਤ ਦੀਆਂ ਨਜ਼ਰਾਂ

author img

By

Published : Oct 20, 2021, 10:57 AM IST

ਦੁਬਈ: ਪਿਛਲੇ ਮੈਚ ਵਿੱਚ ਜਿੱਤ ਨਾਲ T -20 ਵਿਸ਼ਵ ਕੱਪ (T-20 World Cup) ਦੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਵਾਲੀ ਭਾਰਤੀ ਕ੍ਰਿਕਟ ਟੀਮ (Indian cricket team) ਬੁੱਧਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਦੂਜੇ ਤੇ ਆਖਰੀ ਪ੍ਰੈਕਟਿਸ ਮੈਚ (Last practice match) ਵਿੱਚ ਬੱਲੇਬਾਜ਼ੀ ਕ੍ਰਮ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰੇਗੀ।

ਕੋਹਲੀ ਦਾ ਬਤੌਰ ਕਪਤਾਨ ਤੇ ਰਵੀ ਸ਼ਾਸਤਰੀ ਦਾ ਬਤੌਰ ਕੋਚ ਆਖਰੀ ਟੂਰਨਾਮੈਂਟ

ਭਾਰਤ ਨੇ ਐਤਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਖੇਡਣਾ ਹੈ। ਵਿਰਾਟ ਕੋਹਲੀ ਦਾ ਬਤੌਰ ਕਪਤਾਨ ਅਤੇ ਕੋਚ ਵਜੋਂ ਰਵੀ ਸ਼ਾਸਤਰੀ ਦਾ ਇਹ ਆਖਰੀ ਟੂਰਨਾਮੈਂਟ ਹੈ।

ਇੰਗਲੈਂਡ ਦੇ ਖਿਲਾਫ ਸੋਮਵਾਰ ਦੇ ਪ੍ਰੈਕਟਿਸ ਮੈਚ ਤੋਂ ਪਹਿਲਾਂ, ਕੋਹਲੀ ਨੇ ਕਿਹਾ ਸੀ ਕਿ ਚੋਟੀ ਦੇ ਤਿੰਨ ਸਥਾਨਾਂ ਦਾ ਫੈਸਲਾ ਤੈਅ ਹੈ। ਜਿਸ ਵਿੱਚ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ ਜਦੋਂ ਕਿ ਕੋਹਲੀ ਤੀਜੇ ਸਥਾਨ 'ਤੇ ਹੋਣਗੇ।

ਇੰਗਲੈਂਡ ਖਿਲਾਫ 7 ਵਿਕਟਾਂ ਦੀ ਜਿੱਤ ਵਿੱਚ 70 ਦੌੜਾਂ ਬਣਾਉਣ ਵਾਲੇ ਨੌਜਵਾਨ ਈਸ਼ਾਨ ਕਿਸ਼ਨ ਨੇ ਪਲੇਇੰਗ ਇਲੈਵਨ ਵਿੱਚ ਆਪਣੀ ਚੋਣ ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ। ਰਿਸ਼ਭ ਪੰਤ (ਅਜੇਤੂ 29) ਨੂੰ ਸੂਰਯਕੁਮਾਰ ਯਾਦਵ ਦੇ ਉੱਤੇ ਭੇਜਿਆ ਗਿਆ ਸੀ ਅਤੇ ਹੁਣ ਇਹ ਵੇਖਣਾ ਬਾਕੀ ਹੈ ਕਿ ਉਹ ਬੁੱਧਵਾਰ ਨੂੰ ਕਿਸ ਕ੍ਰਮ ਵਿੱਚ ਉਤਰੇਗਾ।

ਰੋਹਿਤ ਨੇ ਇੰਗਲੈਂਡ ਦੇ ਖਿਲਾਫ ਬੱਲੇਬਾਜ਼ੀ ਨਹੀਂ ਕੀਤੀ, ਇਸ ਲਈ ਉਹ ਇਸ ਮੈਚ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ। ਚਰਚਾ ਦਾ ਵਿਸ਼ਾ ਹੈ ਹਾਰਦਿਕ ਪੰਡਯਾ, ਜੋ ਇੰਗਲੈਂਡ ਦੇ ਖਿਲਾਫ ਸਹਿਜ ਨਹੀਂ ਲੱਗ ਰਿਹਾ ਸੀ, ਜੇ ਉਹ ਗੇਂਦਬਾਜ਼ੀ ਕਰਨ ਦੇ ਯੋਗ ਵੀ ਨਹੀਂ ਹੈ, ਤਾਂ ਇਹ ਵੇਖਣਾ ਬਾਕੀ ਹੈ ਕਿ ਕੀ ਭਾਰਤੀ ਟੀਮ ਪ੍ਰਬੰਧਨ ਕੀ ਉਨ੍ਹਾਂ ਨੂੰ ਇੱਕ ਵਿਸ਼ੁੱਧ ਬੱਲੇਬਾਜ਼ ਵਜੋਂ ਮੈਦਾਨ 'ਚ ਉਤਾਰਦਾ ਹੈ ਜਾਂ ਨਹੀਂ।

ਉਨ੍ਹਾਂ ਦੀ ਗੇਂਦਬਾਜ਼ੀ ਦੇ ਬਿਨਾਂ ਭਾਰਤ ਨੂੰ ਛੇਵੇਂ ਗੇਂਦਬਾਜ਼ੀ ਦੇ ਵਿਕਲਪ ਦੀ ਕਮੀ ਰਹੇਗੀ, ਕਿਉਂਕਿ ਪੰਜ ਗੇਂਦਬਾਜ਼ਾਂ ਚੋਂ ਇੱਕ ਦੇ ਫੇਲ ਹੋਣ 'ਤੇ ਇੱਕ ਹੋਰ ਦੀ ਲੋੜ ਪੈ ਸਕਦੀ ਹੈ।

ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਦੇ ਖਿਲਾਫ ਵਿਕਟ ਲਈ ਸੀ, ਪਰ ਜਸਪ੍ਰੀਤ ਬੁਮਰਾਹ ਆਪਣੀ ਸਰਬੋਤਮ ਫਾਰਮ ਵਿੱਚ ਸਨ। ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ ਪਰ ਮਹਿੰਗੇ ਸਾਬਤ ਹੋਏ। ਰਾਹੁਲ ਚਾਹਰ ਵੀ ਬੇਹਦ ਮਹਿੰਗੇ ਰਹੇ।

ਜੇਕਰ ਮੌਜੂਦਾ ਫੌਰਮ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਦੇ ਖਿਲਾਫ ਘਰੇਲੂ ਮੈਚ ਹਾਰ ਜਾਣ ਤੋਂ ਬਾਅਦ ਭਾਰਤ ਲਗਾਤਾਰ 8 ਸੀਰੀਜ਼ ਵਿੱਚ ਜੇਤੂ ਰਿਹਾ ਹੈ। T-20 ਵਿਸ਼ਵ ਕੱਪ 2016 ਤੋਂ ਬਾਅਦ ਭਾਰਤ ਨੇ 72 T-20 ਮੈਚਾਂ ਖੇਡ ਕੇ 45 ਮੈਚ ਜਿੱਤੇ ਹਨ।

ਆਸਟ੍ਰੇਲੀਆ ਨੇ ਪਹਿਲੇ ਪ੍ਰੈਕਟਿਸ ਮੈਚ ਵਿੱਚ ਨਿਊਜ਼ੀਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਡੇਵਿਡ ਵਾਰਨਰ ਦਾ ਖਰਾਬ ਫੌਰਮ ਹਾਲਾਂਕਿ ਆਈਪੀਐਲ (IPL) ਤੋਂ ਬਾਅਦ ਇੱਥੇ ਵੀ ਜਾਰੀ ਰਿਹਾ ਅਤੇ ਉਹ ਪਹਿਲੀ ਗੇਂਦ 'ਤੇ ਆਊਟ ਹੋ ਗਏ।

ਐਡਮ ਜ਼ੈਂਪਾ ਅਤੇ ਕੇਨ ਰਿਚਰਡਸਨ ਨੇ ਚੰਗੀ ਗੇਂਦਬਾਜ਼ੀ ਕੀਤੀ, ਪਰ ਮੱਧ ਕ੍ਰਮ ਦੇ ਬੱਲੇਬਾਜ਼ ਅਸਫ਼ਲ ਰਹੇ। ਐਸ਼ਟਨ ਅਗਰ ਅਤੇ ਮਿਸ਼ੇਲ ਸਟਾਰਕ ਨੇ ਅੰਤ ਵਿੱਚ ਛੋਟੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਲਾਈ।

ਮੈਚ ਖੇਡਣ ਵਾਲੀਆਂ ਟੀਮਾਂ

ਭਾਰਤੀ ਕ੍ਰਿਕਟ ਟੀਮ (Indian cricket team): ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਇਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ।

ਆਸਟ੍ਰੇਲੀਆ ਕ੍ਰਿਕਟ ਟੀਮ (Australia cricket team): ਆਰੋਨ ਫਿੰਚ (ਕਪਤਾਨ), ਐਸ਼ਟਨ ਅਗਰ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਮਿਸ਼ੇਲ ਸਟਾਰਕ, ਗਲੇਨ ਮੈਕਸਵੈਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਮਿਸ਼ੇਲ ਸਵੀਪਸਨ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜ਼ੈਂਪਾ।

ਮੈਚ ਖੇਡਣ ਦਾ ਸਮਾਂ : ਸ਼ਾਮ 7 : 30 ਵਜੇ ।

ਇਹ ਵੀ ਪੜ੍ਹੋ : T20 WORLD CUP: ਬੇਰਿੰਗਟਨ ਦੇ ਅਰਧ ਸੈਂਕੜੇ ਵਜੋਂ ਸਕਾਟਲੈਂਡ ਨੇ ਪੀਐਨਜੀ ਨੂੰ 17 ਦੌੜਾਂ ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.