ਦੁਬਈ: ਬੀਸੀਸੀਆਈ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਕੁਆਲੀਫਾਇਰ ਅਤੇ ਫਾਈਨਲ ਦੁਬਈ ਵਿੱਚ ਹੋਵੇਗਾ ਜਦੋਂ ਕਿ ਬਾਕੀ ਦੋ ਪਲੇਅਫ ਮੈਚ ਅਬੂ-ਧਾਬੀ ਵਿੱਚ ਖੇਡੇ ਜਾਣਗੇ। ਕੁਆਲੀਫਾਇਰ ਵਨ ਚੋਟੀ ਦੀਆਂ ਦੋ ਟੀਮਾਂ ਵਿਚਕਾਰ ਹੋਵੇਗਾ ਜੋ ਕਿ 5 ਨਵੰਬਰ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ 10 ਨਵੰਬਰ ਨੂੰ ਹੋਵੇਗਾ। ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ 6 ਨਵੰਬਰ ਨੂੰ ਐਲੀਮੈਂਟੇਟਰ ਮੈਚ ਖੇਡੇ ਜਾਣਗੇ, ਜੋ ਤੀਸਰੇ ਅਤੇ ਚੌਥੇ ਸਥਾਨ ਦੀਆਂ ਟੀਮਾਂ ਵਿਚਕਾਰ ਹੋਣਗੇ। ਇੱਕ ਦੂਜਾ ਕੁਆਲੀਫਾਇਰ ਵੀ 8 ਨਵੰਬਰ ਨੂੰ ਇਥੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਬੀਸੀਸੀਆਈ ਨੇ ਮਹਿਲਾ ਟੀ-20 ਚੈਲੇਂਜ ਦੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਹੈ।
ਬੀਸੀਸੀਆਈ ਨੇ ਮਹਿਲਾ ਟੀ-20 ਚੈਲੇਂਜ ਦੇ ਪ੍ਰੋਗਰਾਮ ਦਾ ਐਲਾਨ ਕੀਤਾ, ਜੋ ਚਾਰ ਤੋਂ ਨੌਂ ਨਵੰਬਰ ਦੇ ਵਿਚਕਾਰ ਸ਼ਾਰਜਾਹ ਵਿੱਚ ਹੋਵੇਗਾ। ਇਸ ਦੇ ਲਈ ਮਹਿਲਾ ਖਿਡਾਰੀ ਦੁਬਈ ਪਹੁੰਚ ਚੁੱਕੀਆਂ ਹਨ ਅਤੇ ਛੇ ਦਿਨਾਂ ਲਈ ਕੁਆਰੰਟੀਨ 'ਚ ਹਨ। ਫਾਈਨਲ ਮੈਚ 9 ਨਵੰਬਰ ਨੂੰ ਖੇਡਿਆ ਜਾਵੇਗਾ। ਟੀਮਾਂ ਸੁਪਰਨੋਵਾਸ, ਵੇਲੋਸਿਟੀ ਅਤੇ ਟ੍ਰੇਲਬਲੇਜ਼ਰ ਇੱਕ-ਦੂਜੇ ਨਾਲ ਇੱਕ ਵਾਰ ਖੇਡਣਗੀਆਂ ਅਤੇ ਫਿਰ ਫਾਈਨਲ ਮੈਚ ਹੋਵੇਗਾ। ਬੀਸੀਸੀਆਈ ਨੇ ਟੂਰਨਾਮੈਂਟ ਦੀ ਸ਼ੁਰੂਆਤ ਵੇਲੇ ਸਾਰੀਆਂ ਰਾਜ ਇਕਾਈਆਂ ਅਤੇ ਚੋਟੀ ਦੇ ਕੌਂਸਲ ਮੈਂਬਰਾਂ ਨੂੰ ਨਹੀਂ ਬੁਲਾਇਆ ਪਰ ਹੁਣ ਉਨ੍ਹਾਂ ਨੂੰ ਫਾਈਨਲ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਹਰ ਰਾਜ ਇਕਾਈ ਤੋਂ ਇੱਕ ਅਧਿਕਾਰੀ ਬੁਲਾਇਆ ਜਾਵੇਗਾ। ਆਈਪੀਐਲ ਦਾ ਪਲੇਆਫ ਦੁਬਈ ਅਤੇ ਅਬੂ-ਧਾਬੀ ਵਿੱਚ ਖੇਡਿਆ ਜਾਵੇਗਾ, ਜਦੋਂ ਕਿ ਤਿੰਨ ਟੀਮਾਂ ਦਾ ਮਹਿਲਾ ਟੀ 20 ਚੈਲੇਂਜ ਟੂਰਨਾਮੈਂਟ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂ ਮਹਿਲਾ ਟੀ -20 ਚੈਲੇਂਜ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਟੂਰਨਾਮੈਂਟ ਵਿਚ ਕੁੱਲ ਚਾਰ ਮੈਚ ਹੋਣਗੇ ਜੋ 4, ਪੰਜ, ਸੱਤ ਅਤੇ ਨੌਂ ਨਵੰਬਰ ਨੂੰ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿਚ ਸੁਪਰਨੋਵਾਸ, ਵੇਲੋਸਿਟੀ ਅਤੇ ਟ੍ਰੇਲਬਲੇਜ਼ਰ ਟੀਮਾਂ ਹਿੱਸਾ ਲੈਣ ਗਈਆਂ।
ਸੁਪਰਨੋਵਾਸ ਅਤੇ ਵੇਲੋਸਿਟੀ 4 ਨਵੰਬਰ ਨੂੰ, ਵੇਲੋਸਿਟੀ ਅਤੇ ਟ੍ਰੇਲਬਲੇਜ਼ਰਜ਼ 5 ਨਵੰਬਰ ਨੂੰ ਅਤੇ ਸੁਪਰਨੋਵਾਸ ਅਤੇ ਟ੍ਰੇਲਬਲੇਜ਼ਰਜ਼ 7 ਨਵੰਬਰ ਨੂੰ ਮੁਕਾਬਲਾ ਹੋਵੇਗਾ, ਇਸ ਤੋਂ ਬਾਅਦ 9 ਨਵੰਬਰ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਆਲ ਇੰਡੀਆ ਮਹਿਲਾ ਚੋਣ ਕਮੇਟੀ ਨੇ ਮੇਘਨਾ ਸਿੰਘ ਨੂੰ ਮਾਨਸੀ ਜੋਸ਼ੀ ਨੂੰ ਵੇਲੋਸਿਟੀ ਟੀਮ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।