ਸਿਡਨੀ : ਆਸਟ੍ਰੇਲੀਆ ਦੀ ਮੇਜ਼ਬਾਨੀ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਨੂੰ ਲੈ ਕੇ ਖੇਡ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸ਼੍ਰੀਲੰਕਾਈ ਕ੍ਰਿਕਟਰ ਦਨੁਸ਼ਕਾ ਗੁਣਾਤਿਲਕ 'ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਸ ਕਾਰਨ ਸਿਡਨੀ ਪੁਲਿਸ ਨੇ ਇਸ ਕ੍ਰਿਕਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਸ਼੍ਰੀਲੰਕਾ ਕ੍ਰਿਕਟ (SLC) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਇਕ ਔਰਤ ਨੇ ਦਨੁਸ਼ਕਾ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਉਸ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 31 ਸਾਲਾ ਦਨੁਸ਼ਕਾ ਨੂੰ ਸਿਡਨੀ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਸ਼੍ਰੀਲੰਕਾ ਦੀ ਟੀਮ ਨੇ ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਵਿੱਚ ਜਗ੍ਹਾ ਬਣਾ ਲਈ ਸੀ। ਉਸ ਨੇ ਗਰੁੱਪ-1 'ਚ ਆਪਣਾ ਆਖਰੀ ਮੈਚ ਸ਼ਨੀਵਾਰ (5 ਨਵੰਬਰ) ਨੂੰ ਇੰਗਲੈਂਡ ਖਿਲਾਫ ਖੇਡਿਆ। ਇਸ ਮੈਚ ਦੌਰਾਨ ਦਾਨੁਸ਼ਕਾ ਟੀਮ ਦੇ ਨਾਲ ਸੀ। ਸ਼੍ਰੀਲੰਕਾ ਨੂੰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਤੋਂ ਬਾਅਦ ਦਾਨੁਸ਼ਕਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼੍ਰੀਲੰਕਾ ਦੀ ਟੀਮ ਇਸ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਇਸ ਕਾਰਨ ਟੀਮ ਹੁਣ ਆਪਣੇ ਦੇਸ਼ ਪਰਤ ਗਈ ਹੈ। ਪਰ, ਦਨੁਸ਼ਕਾ ਉਸ ਦੇ ਨਾਲ ਨਹੀਂ ਹੈ, ਕਿਉਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਰਅਸਲ, ਦਨੁਸ਼ਕਾ ਸ਼੍ਰੀਲੰਕਾ ਟੀਮ ਦੇ ਨਾਲ ਵਿਸ਼ਵ ਕੱਪ ਖੇਡਣ ਆਸਟ੍ਰੇਲੀਆ ਪਹੁੰਚਿਆ ਸੀ, ਪਰ ਸੱਟ ਕਾਰਨ ਉਹ ਅੱਧ ਵਿਚਾਲੇ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਏਸ਼ੇਨ ਬੰਦਾਰਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ: T20 WORLD CUP: ਭਾਰਤ ਦੀ ਸੈਮੀਫਾਈਨਲ ਵਿੱਚ ਥਾਂ ਪੱਕੀ