ETV Bharat / sports

ਰੋਹਿਤ ਆਪਣਾ 400 ਅੰਤਰਰਾਸ਼ਟਰੀ ਮੈਚ ਖੇਡਣਗੇ - Cricket team

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ 'ਚ ਗੁਲਾਬੀ ਗੇਂਦ ਨਾਲ ਖੇਡਦੇ ਹੀ ਇੱਕ ਅਹਿਮ ਰਿਕਾਰਡ ਬਣਾ ਲਿਆ ਹੈ। ਇਸ ਡੇ-ਨਾਈਟ ਮੈਚ ਵਿੱਚ ਰੋਹਿਤ 400 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।

ਰੋਹਿਤ ਆਪਣਾ 400 ਅੰਤਰਰਾਸ਼ਟਰੀ ਮੈਚ ਖੇਡਣਗੇ
ਰੋਹਿਤ ਆਪਣਾ 400 ਅੰਤਰਰਾਸ਼ਟਰੀ ਮੈਚ ਖੇਡਣਗੇ
author img

By

Published : Mar 12, 2022, 4:27 PM IST

Updated : Mar 12, 2022, 5:11 PM IST

ਹੈਦਰਾਬਾਦ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ 'ਚ ਗੁਲਾਬੀ ਗੇਂਦ ਨਾਲ ਖੇਡਦੇ ਹੀ ਇੱਕ ਅਹਿਮ ਰਿਕਾਰਡ ਬਣਾ ਲਿਆ ਹੈ। ਇਸ ਡੇ-ਨਾਈਟ ਮੈਚ ਵਿੱਚ ਰੋਹਿਤ 400 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਕਲੱਬ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਯੁਵਰਾਜ ਸਿੰਘ, ਮੁਹੰਮਦ ਅਜ਼ਹਰੂਦੀਨ ਅਤੇ ਅਨਿਲ ਕੁੰਬਲੇ ਵਰਗੇ ਦਿੱਗਜ਼ ਖਿਡਾਰੀ ਸ਼ਾਮਲ ਹਨ। ਭਾਰਤੀ ਕਪਤਾਨ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਨੌਵੇਂ ਭਾਰਤੀ ਬਣ ਜਾਣਗੇ। ਸਾਲ 2007 'ਚ ਆਪਣਾ ਡੈਬਿਊ ਕਰਨ ਵਾਲੇ ਰੋਹਿਤ ਨੇ ਭਾਰਤ ਲਈ ਹੁਣ ਤੱਕ 44 ਟੈਸਟ, 230 ਵਨਡੇ ਅਤੇ 125 ਟੀ-20 ਮੈਚ ਖੇਡੇ ਹਨ।

ਇਸ ਤੋਂ ਇਲਾਵਾ ਰੋਹਿਤ ਗੁਲਾਬੀ ਗੇਂਦ ਨਾਲ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਵਿਰਾਟ ਨਾਲ ਮੁਕਾਬਲਾ ਕਰਨਗੇ। ਸਾਬਕਾ ਕਪਤਾਨ ਵਿਰਾਟ ਪਿੰਕ ਟੈਸਟ 'ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਉਸ ਨੇ ਚਾਰ ਪਾਰੀਆਂ ਵਿੱਚ 60.25 ਦੀ ਔਸਤ ਨਾਲ 241 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਰੋਹਿਤ ਨੇ ਗੁਲਾਬੀ ਗੇਂਦ ਨਾਲ 112 ਦੌੜਾਂ ਬਣਾਈਆਂ ਹਨ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਉਸ ਨੇ ਪਿਛਲੇ ਸਾਲ ਅਹਿਮਦਾਬਾਦ 'ਚ ਇੰਗਲੈਂਡ ਖਿਲਾਫ ਆਖਰੀ ਡੇ-ਨਾਈਟ ਮੈਚ 'ਚ 66 ਦੌੜਾਂ ਬਣਾਈਆਂ ਸਨ।

ਵਿਰਾਟ ਇਕਲੌਤੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਗੁਲਾਬੀ ਗੇਂਦ ਨਾਲ ਖੇਡੇ ਗਏ ਟੈਸਟ ਮੈਚ 'ਚ ਸੈਂਕੜਾ ਲਗਾਇਆ ਹੈ। ਉਦੋਂ ਤੋਂ ਉਹ ਸੈਂਕੜਾ ਨਹੀਂ ਲਗਾ ਸਕਿਆ ਹੈ। ਹੁਣ ਉਸਦਾ ਟੀਚਾ ਇਸ ਮੈਚ ਵਿੱਚ ਆਪਣਾ 71ਵਾਂ ਸੈਂਕੜਾ ਲਗਾਉਣ ਦਾ ਹੋਵੇਗਾ।

ਇਹ ਵੀ ਪੜ੍ਹੋ:- ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ

Last Updated : Mar 12, 2022, 5:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.