ਨਵੀਂ ਦਿੱਲੀ — ਭਾਰਤੀ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਸ ਨੇ ਇਹ ਉਪਲਬਧੀ ਅੱਜ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਹਾਸਲ ਕੀਤੀ ਹੈ। ਇਸ ਦੌਰਾਨ ਜਿਵੇਂ ਹੀ ਰਵੀਚੰਦਰਨ ਅਸ਼ਵਿਨ ਨੇ ਐਲੇਕਸ ਕੈਰੀ ਦੀ ਵਿਕਟ ਲਈ, ਉਹ ਆਸਟ੍ਰੇਲੀਆ ਖਿਲਾਫ 100 ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣ ਗਏ। ਨਾਲ ਹੀ, ਉਹ ਉਨ੍ਹਾਂ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ 100 ਤੋਂ ਵੱਧ ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਦੇ ਇਸ ਉਪਲੱਬਧੀ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਟਵੀਟ 'ਚ ਆਰ ਅਸ਼ਵਿਨ ਨੂੰ ਵਧਾਈ ਦਿੱਤੀ ਹੈ।
-
Another day at office and another milestone for @ashwinravi99 👏👏
— BCCI (@BCCI) February 17, 2023 " class="align-text-top noRightClick twitterSection" data="
Do you reckon Australia is his favourite opponent?#INDvAUS pic.twitter.com/Oxohqv9HQi
">Another day at office and another milestone for @ashwinravi99 👏👏
— BCCI (@BCCI) February 17, 2023
Do you reckon Australia is his favourite opponent?#INDvAUS pic.twitter.com/Oxohqv9HQiAnother day at office and another milestone for @ashwinravi99 👏👏
— BCCI (@BCCI) February 17, 2023
Do you reckon Australia is his favourite opponent?#INDvAUS pic.twitter.com/Oxohqv9HQi
ਸਟਾਰ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਮਹਾਨ ਸਪਿਨਰ ਅਨਿਲ ਕੁੰਬਲੇ ਦੇ ਨਾਲ ਉਨ੍ਹਾਂ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜੋ ਟੈਸਟ ਮੈਚਾਂ ਵਿੱਚ ਕੰਗਾਰੂਆਂ ਖ਼ਿਲਾਫ਼ 100 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ ਹਨ। ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਆਪਣਾ 20ਵਾਂ ਮੈਚ ਖੇਡਦੇ ਹੋਏ ਅਸ਼ਵਿਨ ਬਾਰਡਰ-ਗਾਵਸਕਰ ਟਰਾਫੀ ਵਿੱਚ 100 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਕੁੰਬਲੇ ਤੋਂ ਬਾਅਦ ਦੂਜੇ ਗੇਂਦਬਾਜ਼ ਬਣ ਗਏ ਹਨ। ਕੁੰਬਲੇ 111 ਵਿਕਟਾਂ ਲੈ ਕੇ ਨੰਬਰ 1 'ਤੇ ਕਾਬਜ਼ ਹਨ।
ਜੇਕਰ ਦੇਖਿਆ ਜਾਵੇ ਤਾਂ 36 ਸਾਲਾ ਸਪਿਨਰ ਟੈਸਟ ਮੈਚਾਂ ਦੇ ਇਤਿਹਾਸ 'ਚ 15ਵੇਂ ਗੇਂਦਬਾਜ਼ ਹਨ, ਜਿਨ੍ਹਾਂ ਨੇ ਟੈਸਟ ਮੈਚਾਂ 'ਚ ਆਸਟ੍ਰੇਲੀਆ ਖਿਲਾਫ 100 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ। ਇੰਗਲੈਂਡ ਦੇ ਮਹਾਨ ਆਲਰਾਊਂਡਰ ਸਰ ਇਆਨ ਬਾਥਮ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹਨ। ਆਸਟ੍ਰੇਲੀਆ ਖਿਲਾਫ 36 ਟੈਸਟ ਮੈਚਾਂ 'ਚ ਉਸ ਨੇ 148 ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਕੋਰਟਨੀ ਵਾਲਸ਼ (38 ਟੈਸਟਾਂ ਵਿੱਚ 135 ਵਿਕਟਾਂ), ਇੰਗਲੈਂਡ ਦੇ ਸਟੂਅਰਟ ਬ੍ਰਾਡ (35 ਟੈਸਟਾਂ ਵਿੱਚ 131 ਵਿਕਟਾਂ) ਹਨ। ਇਸ ਤੋਂ ਇਲਾਵਾ 11 ਹੋਰ ਖਿਡਾਰੀਆਂ ਨੇ ਇਹ ਕਾਰਨਾਮਾ ਦਿਖਾਇਆ ਹੈ।
ਇਹ ਵੀ ਪੜ੍ਹੋ:- Ravindra Jadeja 250 Test Wickets: ਰਵਿੰਦਰ ਜਡੇਜਾ 2500 ਦੌੜਾਂ ਬਣਾਉਣ ਅਤੇ 250 ਵਿਕਟਾਂ ਲੈਣ ਵਾਲੇ ਨੰਬਰ 1 ਭਾਰਤੀ ਖਿਡਾਰੀ