ਹੈਦਰਾਬਾਦ: ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀ ਗੇਂਦਬਾਜ਼ੀ ਘਾਤਕ ਮਨੀ ਜਾਂਦੀ ਹੈ। 17 ਸਾਲਾ ਨਸੀਮ ਪਹਿਲਾਂ ਹੀ ਆਪਣੇ ਨਾਮ ਇੱਕ ਵਿਸ਼ਵ ਰਿਕਾਰਡ ਬਣਾ ਚੁੱਕਾ ਹੈ। ਉਹ ਟੈਸਟ ਕ੍ਰਿਕਟ ਵਿੱਚ ਪੰਜ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਸੀ। 16 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਹ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਹੁਣ ਦੁਨੀਆ ਦੇ ਤਿੰਨ ਬੱਲੇਬਾਜ਼ਾਂ ਦਾ ਨਾਮ ਲਿਆ ਹੈ ਜੋ ਉਸਦੀ 'ਡ੍ਰੀਮ ਹੈਟ੍ਰਿਕ' ਹਨ।

ਇਸ ਸਾਲ ਦੇ ਸ਼ੁਰੂ ਵਿੱਚ ਨਸੀਮ ਨੇ ਬੰਗਲਾਦੇਸ਼ ਦੇ ਖ਼ਿਲਾਫ ਹੈਟ੍ਰਿਕ ਲਈ ਸੀ। ਹੁਣ ਉਹ ਭਾਰਤ ਦੇ ਰੋਹਿਤ ਸ਼ਰਮਾ, ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਅਤੇ ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਨੂੰ ਆਊਟ ਕਰਨਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦੀ ਸੁਪਨੇ ਦੀ ਹੈਟ੍ਰਿਕ ਹੈ।

ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਦੁਨੀਆ ਦੀ ਹਰ ਸ਼ਾਟ ਖੇਡ ਸਕਦੇ ਹਨ ਅਤੇ ਉਸ ਨੂੰ ਆਊਟ ਕਰਨ ਦਾ ਸੁਪਨਾ ਸਾਕਾਰ ਹੋਵੇਗਾ।