ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਲਈ ਸਮਾਂ-ਸਾਰਣੀ ਦਾ ਐਲਾਨ ਹੋ ਚੁੱਕਿਆ ਹੈ। ਇਸ ਲੀਗ ਦਾ 16ਵਾਂ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ। IPL 2023 ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। IPL 2023 ਦਾ ਉਦਘਾਟਨੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ 16ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੀ ਮੇਜ਼ਬਾਨੀ ਕਰੇਗੀ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦਾ 16ਵਾਂ ਐਡੀਸ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਲੀਗ ਮੈਚ 21 ਮਈ ਨੂੰ ਖੇਡਿਆ ਜਾਵੇਗਾ।
ਪੂਰੇ ਮੈਚ ਦੀ ਸਾਰਣੀ : ਪਰ ਕੀ ਤੁਹਾਨੂੰ ਪਤਾ ਹੈ ਇਸ ਮੈਚ ਨਾਲ ਜੁੜੀਆਂ ਕਿੰਨੀਆਂ ਦਿਲਚਸਪ ਗੱਲਾਂ ਹਨ ਜੋ ਤੁਹਾਨੂੰ ਅੱਜ ਅਸੀਂ ਦੱਸਾਂਗੇ। ਇਸ ਲੀਗ ਵਿੱਚ 52 ਦਿਨਾਂ ਵਿੱਚ 10 ਟੀਮਾਂ ਵਿਚਕਾਰ 70 ਮੈਚ ਖੇਡੇ ਜਾਣਗੇ ਅਤੇ ਪਲੇਆਫ ਵਿੱਚ 4 ਮੈਚ ਖੇਡੇ ਜਾਣਗੇ। ਗੁਜਰਾਤ ਟਾਈਟਨਸ 2022 ਵਿੱਚ ਆਈਪੀਐਲ 15 ਜਿੱਤ ਕੇ ਚੈਂਪੀਅਨ ਬਣੀ। ਆਈਪੀਐਲ ਦੇ 15ਵੇਂ ਸੀਜ਼ਨ ਦੇ ਫਾਈਨਲ ਵਿੱਚ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਪਰ ਆਈਪੀਐਲ ਦੀ ਸਭ ਤੋਂ ਸਫਲ ਟੀਮ ਮੰਨੀ ਜਾਂਦੀ ਇਸ ਲੀਗ ਵਿੱਚ ਕਿਹੜੀ ਟੀਮ ਨੇ ਸਭ ਤੋਂ ਵੱਧ ਵਾਰ ਟਰਾਫੀ ਜਿੱਤੀ ਹੈ। ਆਓ ਜਾਣਦੇ ਹਾਂ ਇਸ ਬਾਰੇ।
ਆਈਪੀਐਲ 2008 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣੀ: ਦੁਨੀਆ ਦੀ ਸਭ ਤੋਂ ਪ੍ਰਸਿੱਧ ਕ੍ਰਿਕਟ ਲੀਗ 18 ਅਪ੍ਰੈਲ 2008 ਨੂੰ ਸ਼ੁਰੂ ਹੋਈ ਸੀ। ਇਸ ਲੀਗ ਦਾ ਪਹਿਲਾ ਮੈਚ ਕਰਨਾਟਕ ਦੇ ਐਮ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਰਾਜਸਥਾਨ ਰਾਇਲਜ਼ ਆਈਪੀਐਲ 2008 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣੀ।
ਲੈੱਗ ਸਪਿਨ ਸ਼ੇਨ ਵਾਰਨ ਦੀ ਕਪਤਾਨੀ ਵਿੱਚ ਰਾਜਸਥਾਨ ਨੇ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ, ਪਰ 2008 ਤੋਂ 2022 ਤੱਕ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਜਿਸ ਨੇ ਸਭ ਤੋਂ ਵੱਧ IPL ਖਿਤਾਬ ਜਿੱਤੇ, ਉਹ ਹੈ ਮੁੰਬਈ ਇੰਡੀਅਨਜ਼। ਹੁਣ ਤੱਕ ਮੁੰਬਈ ਪੰਜ ਵਾਰ ਆਈਪੀਐਲ ਟਰਾਫੀ ਜਿੱਤ ਕੇ ਚੈਂਪੀਅਨ ਬਣ ਚੁੱਕੀ ਹੈ। ਮੁੰਬਈ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਮਲਕੀਅਤ ਹੈ। ਇੰਨਾ ਹੀ ਨਹੀਂ ਮੁੰਬਈ ਨੂੰ IPL ਦੀ ਸਭ ਤੋਂ ਸਫਲ ਟੀਮ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਐਮਐਸ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੂਜੇ ਨੰਬਰ 'ਤੇ ਹੈ।
5 ਵਾਰ ਚੈਂਪੀਅਨ ਬਣੀ: ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ 2013 ਵਿੱਚ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ ਸੀ। 2015 ਵਿੱਚ ਦੂਜੀ ਵਾਰ ਮੁੰਬਈ ਨੇ ਇਹ ਲੀਗ ਜਿੱਤੀ ਸੀ। ਇਸ ਤੋਂ ਬਾਅਦ, 2017, 2019 ਅਤੇ 2020 ਵਿੱਚ, ਮੁੰਬਈ ਇੰਡੀਅਨਜ਼ ਆਈਪੀਐਲ ਖਿਤਾਬ ਜਿੱਤ ਕੇ 5 ਵਾਰ ਚੈਂਪੀਅਨ ਬਣੀ। ਮੁੰਬਈ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਇਹ ਸਾਰੇ IPL ਖਿਤਾਬ ਜਿੱਤੇ ਹਨ। ਇਸੇ ਕਾਰਨ ਰੋਹਿਤ ਸ਼ਰਮਾ ਵੀ ਇਸ ਆਈਪੀਐਲ ਟੂਰਨਾਮੈਂਟ ਦੇ ਸਰਵੋਤਮ ਕਪਤਾਨ ਬਣ ਗਏ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ ਗਾਵਸਕਰ ਟਰਾਫੀ 'ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਹਨ।
ਇਹ ਵੀ ਪੜੋ: IND vs IRE : ਆਇਰਲੈਂਡ ਨੂੰ ਹਰਾ ਕੇ ਵੀ ਭਾਰਤ ਲਈ ਸੈਮੀਫਾਈਨਲ ਵਿੱਚ ਪਹੁੰਚਣਾ ਸੌਖਾ ਨਹੀਂ, ਜਾਣੋ ਕਿਉਂ
ਧੋਨੀ 14 ਮਈ ਨੂੰ ਖੇਡਣਗੇ ਆਖਰੀ IPL ਮੈਚ !: ਜਿਥੇ ਆਈਪੀਐਲ ਨਾਲ ਜੁੜੀਆਂ ਇਹ ਗੱਲਾਂ ਅਹਿਮ ਹਨ ਤਾਂ ਉਥੇ ਹੀ ਖੇਡ ਪ੍ਰੇਮੀਆਂ ਲਈ ਬੁਰੀ ਖਬਰ ਵੀ ਹੈ । ਦਰਅਸਲ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਫੇਅਰਵੈਲ ਮੈਚ ਦੀ ਤਰੀਕ ਸਾਹਮਣੇ ਆ ਗਈ ਹੈ। ਕੈਪਟਨ ਕੂਲ ਨੂੰ 14 ਮਈ ਨੂੰ ਆਖਰੀ ਵਾਰ ਚੇਨਈ ਸੁਪਰ ਕਿੰਗਜ਼ ਦੀ ਜਰਸੀ 'ਚ ਦੇਖਿਆ ਜਾ ਸਕਦਾ ਹੈ। ਚੇਨਈ ਸੁਪਰ ਕਿੰਗਜ਼ 14 ਮਈ ਨੂੰ ਚੇਨਈ ਦੇ ਚੇਪੌਕ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਦਾਨ 'ਤੇ ਉਤਰੇਗੀ। ਮਹਿੰਦਰ ਸਿੰਘ ਧੋਨੀ ਦਾ ਇਹ ਆਖਰੀ ਮੈਚ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਚੇਨਈ ਸੁਪਰ ਕਿੰਗਜ਼ਕੁਆਲੀਫਾਈ ਨਹੀਂ ਕਰਦੀ ਤਾਂ 14 ਮਈ ਨੂੰ ਧੋਨੀ ਦਾ ਇਹ ਆਖਰੀ ਮੈਚ ਹੋ ਸਕਦਾ ਹੈ।