ਨਵੀਂ ਦਿੱਲੀ: ਚੋਟੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ 'ਚ ਨੇਪਾਲ ਖਿਲਾਫ ਹੋਣ ਵਾਲੇ ਏਸ਼ੀਆ ਕੱਪ 2023 ਦੇ ਮੈਚ 'ਚ ਨਹੀਂ ਖੇਡ ਸਕਣਗੇ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਮੁੰਬਈ ਪਰਤ ਆਏ ਹਨ। ਉਨ੍ਹਾਂ ਦੀ ਪਤਨੀ ਨੇ ਸੋਮਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਬੁਮਰਾਹ ਨੇ ਖੁਦ ਸੋਸ਼ਲ ਮੀਡੀਆ 'ਤੇ ਤਸਵੀਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਟੀਮ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਅਗਲੇ 2 ਤੋਂ 3 ਦਿਨਾਂ 'ਚ ਸੁਪਰ 4 ਮੈਚ ਲਈ ਸ਼੍ਰੀਲੰਕਾ ਪਰਤ ਜਾਵੇਗਾ।
ਏਸ਼ੀਆ ਕੱਪ ਦੇ ਅਗਲੇ ਪੜਾਅ ਲਈ ਸ਼੍ਰੀਲੰਕਾ ਪਰਤਣਗੇ ਬੁਮਰਾਹ: ਦੱਸ ਦਈਏ ਕਿ ਬੀਸੀਸੀਆਈ ਨੇ ਇਸ ਮਾਮਲੇ 'ਤੇ ਹੁਣ ਤੱਕ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ ਪਰ ਸ਼੍ਰੀਲੰਕਾ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਬੁਮਰਾਹ ਐਤਵਾਰ ਨੂੰ ਨਿੱਜੀ ਕਾਰਨਾਂ ਕਰਕੇ ਭਾਰਤ ਪਰਤੇ ਹਨ। ਇਸ ਦੌਰਾਨ ਸੂਤਰ ਦਾਅਵਾ ਕਰ ਰਹੇ ਹਨ ਕਿ ਬੁਮਰਾਹ ਅਤੇ ਉਸ ਦੀ ਪਤਨੀ ਸੰਜਨਾ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਸਨ ਅਤੇ ਇਸੇ ਲਈ ਤੇਜ਼ ਗੇਂਦਬਾਜ਼ ਬੁਮਰਾਹ ਆਪਣੀ ਪਤਨੀ ਨਾਲ ਰਹਿਣ ਲਈ ਮੁੰਬਈ ਵਾਪਸ ਆ ਗਏ ਹਨ। ਹਾਲਾਂਕਿ ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਬੁਮਰਾਹ ਕੁਝ ਦਿਨਾਂ ਬਾਅਦ ਸ਼੍ਰੀਲੰਕਾ ਪਰਤਣਗੇ ਅਤੇ ਗਰੁੱਪ 4 ਪੜਾਅ ਦੇ ਮੈਚਾਂ ਲਈ ਟੀਮ ਦੇ ਨਾਲ ਉਪਲਬਧ ਹੋਣਗੇ।
-
Our little family has grown & our hearts are fuller than we could ever imagine! This morning we welcomed our little boy, Angad Jasprit Bumrah into the world. We are over the moon and can’t wait for everything this new chapter of our lives brings with it ❤️ - Jasprit and Sanjana pic.twitter.com/j3RFOSpB8Q
— Jasprit Bumrah (@Jaspritbumrah93) September 4, 2023 " class="align-text-top noRightClick twitterSection" data="
">Our little family has grown & our hearts are fuller than we could ever imagine! This morning we welcomed our little boy, Angad Jasprit Bumrah into the world. We are over the moon and can’t wait for everything this new chapter of our lives brings with it ❤️ - Jasprit and Sanjana pic.twitter.com/j3RFOSpB8Q
— Jasprit Bumrah (@Jaspritbumrah93) September 4, 2023Our little family has grown & our hearts are fuller than we could ever imagine! This morning we welcomed our little boy, Angad Jasprit Bumrah into the world. We are over the moon and can’t wait for everything this new chapter of our lives brings with it ❤️ - Jasprit and Sanjana pic.twitter.com/j3RFOSpB8Q
— Jasprit Bumrah (@Jaspritbumrah93) September 4, 2023
- India Vs Nepal : ਏਸ਼ੀਆ ਕੱਪ ਦਾ ਇੱਕ ਹੋਰ ਮੈਚ ਚੜ੍ਹ ਸਕਦਾ ਹੈ ਮੀਂਹ ਦੀ ਭੇਟ, ਜਾਣੋ ਮੈਚ ਰੱਦ ਹੋਣ 'ਤੇ ਟੀਮ ਇੰਡੀਆ ਦਾ ਕਿਵੇਂ ਹੋ ਸਕਦਾ ਹੈ ਨੁਕਸਾਨ
- IND Vs NEP : ਅੱਜ ਦੇ ਮੈਚ 'ਚ ਨਹੀਂ ਖੇਡਣਗੇ ਇਹ ਦਿੱਗਜ ਖਿਡਾਰੀ, ਇਹਨਾਂ ਖਿਡਾਰੀਆਂ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
- Watch Highlights : ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਬੰਗਲਾਦੇਸ਼ ਦੀਆਂ ਏਸ਼ੀਆ ਕੱਪ 2023 ਦੇ ਸੁਪਰ ਫੋਰ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ
ਦੱਸ ਦਈਏ ਹੁਣ ਤੱਕ ਇਸ ਸਟਾਰ ਗੇਂਦਬਾਜ਼ ਜਾਂ ਉਸ ਦੀ ਪਤਨੀ ਵੱਲੋਂ ਬੱਚੇ ਦੇ ਜਨਮ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਸਪ੍ਰੀਤ ਬੁਮਰਾਹ ਨੇ 15 ਮਾਰਚ 2021 ਨੂੰ ਟੀਵੀ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਸੀ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਖੇਡ ਐਂਕਰ ਅਤੇ ਪੇਸ਼ਕਾਰ ਸੰਜਨਾ ਗਣੇਸ਼ਨ ਨੂੰ ਆਪਣੀ ਜੀਵਨ ਸਾਥਣ ਬਣਾਉਣ ਲਈ ਗੋਆ ਦੇ ਇੱਕ ਰਿਜ਼ੋਰਟ ਵਿੱਚ ਵਿਆਹ ਕਰਵਾ ਲਿਆ ਸੀ। ਹੁਣ ਕਿਹਾ ਜਾ ਰਿਹਾ ਸੀ ਕਿ ਸੰਜਨਾ ਗਣੇਸ਼ਨ ਜਲਦੀ ਹੀ ਮਾਂ ਬਣਨ ਦੀ ਸਥਿਤੀ 'ਚ ਹੈ। ਇਸੇ ਲਈ ਜਸਪ੍ਰੀਤ ਬੁਮਰਾਹ ਟੀਮ ਨੂੰ ਸੰਜਨਾ ਗਣੇਸ਼ਨ ਦੇ ਨਾਲ 3 ਤੋਂ 4 ਦਿਨ ਰਹਿਣ ਲਈ ਕਹਿ ਕੇ ਭਾਰਤ ਪਰਤ ਆਏ ਹਨ। ਅਜਿਹੇ 'ਚ ਨੇਪਾਲ ਖਿਲਾਫ ਹੋਣ ਵਾਲੇ ਮੈਚ 'ਚ ਮੁਹੰਮਦ ਸ਼ਮੀ ਨੂੰ ਉਸ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਸ਼ਾਮਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।