ਨਵੀਂ ਦਿੱਲੀ: ਰਾਇਲ ਚੈਲੰਜਰਸ ਬੰਗਲੌਰ (RCB) ਦੇ ਬੱਲੇਬਾਜ਼ ਏਬੀ ਡਿਵਿਲੀਅਰਜ਼ ਨੇ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਬੰਗਲੌਰ ਦੀ ਕਮਾਨ ਛੱਡਣ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਲੋਕਾਂ 'ਚ ਖੁਦ ਉੱਤੇ ਵਿਸ਼ਵਾਸ ਕਰਨਾ ਸਿਖਾਇਆ ਹੈ ਜੋ ਟ੍ਰਾਫੀ ਜਿੱਤਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਖਿਲਾਫ ਮਿਲੀ ਹਾਰ ਦੇ ਨਾਲ ਹੀ ਕੋਹਲੀ ਦਾ ਆਰਸੀਬੀ ਦੀ ਨੌਂ ਸਾਲਾਂ ਤੱਕ ਕਮਾਂਡ ਸੰਭਾਲਣ ਦਾ ਅੰਤ ਹੋ ਗਿਆ।
ਹਾਲ ਹੀ ਵਿੱਚ ਆਰਸੀਬੀ ਦੁਆਰਾ ਪੋਸਟ ਕੀਤੇ ਗਏ ਇੱਕ ਵਿਡੀਓ ਵਿੱਚ, ਡਿਵਿਲੀਅਰਸ ਨੇ ਕਿਹਾ, "ਮੈਂ ਕੋਹਲੀ ਦੇ ਕਪਤਾਨ ਦੇ ਰੂਪ 'ਚ ਉਨ੍ਹਾਂ ਨਾਲ ਇੱਥੇ ਕਈ ਸਾਲਾਂ ਤੋਂ ਹਾਂ ਅਤੇ ਮੈਨੂੰ ਲਗਦਾ ਹੈ ਕਿ ਜੋ ਸ਼ਬਦ ਮਨ ਵਿੱਚ ਆਉਂਦਾ ਹੈ ਉਹ ਸ਼ੁਕਰਗੁਜ਼ਾਰ। ਅਸੀਂ ਬਹੁਤ ਖੁਸ਼ਕਿਸਮਤ ਸੀ ਕਿ ਤੁਸੀਂ ਸਾਡੀ ਅਗਵਾਈ ਕਰ ਰਹੇ ਸੀ।"
ਇਹ ਵੀ ਪੜ੍ਹੋ:ਏਡੇਨ ਮਾਰਕਰਮ ਨੇ ਕਿਹਾ, IPL ਦੇ ਤਜ਼ਰਬਾ ਤੋਂ ਟੀ-20 ਵਿਸ਼ਵ ਕੱਪ ’ਚ ਖਿਡਾਰੀਆਂ ਨੂੰ ਮਿਲੇਗਾ ਲਾਭ
ਉਨ੍ਹਾਂ ਨੇ ਕਿਹਾ, "ਜਿਸ ਤਰ੍ਹਾਂ ਤੁਸੀਂ ਕਾਰਜਭਾਰ ਸੰਭਾਲਿਆ ਹੈ, ਇਸਨੇ ਟੀਮ ਦੇ ਹਰ ਇੱਕ ਮੈਂਬਰ ਨੂੰ ਪ੍ਰੇਰਿਤ ਕੀਤਾ ਅਤੇ ਮੈਨੂੰ ਇੱਕ ਖਿਡਾਰੀ ਅਤੇ ਇੱਕ ਵਿਅਕਤੀ ਦੇ ਰੂਪ ਵਿੱਚ ਬਿਹਤਰ ਬਣਨ ਲਈ ਪ੍ਰੇਰਣਾ ਮਿਲੀ ਹੈ।"
ਡਿਵਿਲੀਅਰਸ ਨੇ ਕਿਹਾ, "ਮੈਂ ਤੁਹਾਨੂੰ ਮੈਦਾਨ ਅਤੇ ਇਸ ਤੋਂ ਬਾਹਰ ਵੀ ਜਾਣਦਾ ਹਾਂ। ਤੁਸੀਂ ਲੋਕਾਂ ਨੂੰ ਖੁਦ 'ਤੇ ਭਰੋਸਾ ਕਰਨਾ ਸਿਖਾਇਆ ਹੈ ਜੋ ਟਰਾਫੀ ਜਿੱਤਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।"
ਉਨ੍ਹਾਂ ਨੇ ਕਿਹਾ, "ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਕਹਾਣੀ ਅਜੇ ਖ਼ਤਮ ਨਹੀਂ ਹੋਈ ਹੈ। ਤੁਸੀਂ ਸਾਡੇ ਲਈ ਜੋ ਕੀਤਾ ਉਹ ਅਸੀਂ ਨਹੀਂ ਭੁੱਲਾਂਗੇ। ਸਾਰੀਆਂ ਯਾਦਾਂ ਲਈ ਤੁਹਾਡਾ ਧੰਨਵਾਦ ਅਤੇ ਮੈਨੂੰ ਲਗਦਾ ਹੈ ਕਿ ਕੁਝ ਅੰਪਾਇਰ ਹੁਣ ਚੰਗੀ ਤਰ੍ਹਾਂ ਸੌਂ ਸਕਣਗੇ," ਮੈਂ ਉਨ੍ਹਾਂ ਲਈ ਖੁਸ਼ ਹਾਂ।"
ਇਹ ਵੀ ਪੜ੍ਹੋ:ਨੈੱਟ ਗੇਂਦਬਾਜ਼ ਦੇ ਰੂਪ ਵਿੱਚ ਭਾਰਤੀ ਟੀਮ ਵਿੱਚ ਸ਼ਾਮਲ ਹੋਣਗੇ ਅਵੇਸ਼ ਖਾਨ