ETV Bharat / sports

SRH vs MI: ਮੁੰਬਈ ਅਤੇ ਹੈਦਰਾਬਾਦ ਵਿਚਕਾਰ ਮੁਕਾਬਲਾ ਅੱਜ, ਦੋਵੇ ਟੀਮਾਂ ਕਰਨਗੀਆਂ ਜਿੱਤਣ ਦੀ ਕੋਸ਼ਿਸ਼

ਅੱਜ ਦਾ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਅੱਜ ਦਾ ਮੈਚ ਦਿਲਚਸਪ ਹੋਵੇਗਾ ਕਿਉਂਕਿ ਜੇਤੂ ਟੀਮ ਚੋਟੀ ਦੀਆਂ 4 ਟੀਮਾਂ ਵਿੱਚ ਸ਼ਾਮਲ ਹੋ ਸਕਦੀ ਹੈ।

SRH vs MI
SRH vs MI
author img

By

Published : Apr 18, 2023, 1:15 PM IST

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 25ਵੇਂ ਮੈਚ 'ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਅੱਜ ਦਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹੈਦਰਾਬਾਦ 'ਚ ਹੋਣ ਵਾਲੇ ਇਸ ਮੈਚ 'ਚ ਦੋਵੇਂ ਟੀਮਾਂ ਜਿੱਤ ਕੇ ਆਪਣੀ ਸਥਿਤੀ ਸੁਧਾਰਨਗੀਆਂ। ਮੌਜੂਦਾ ਸਮੇਂ 'ਚ ਮੁੰਬਈ ਇੰਡੀਅਨਜ਼ ਦੀ ਟੀਮ 4 ਮੈਚਾਂ 'ਚ 2 ਜਿੱਤਾਂ ਦੇ ਨਾਲ ਅੱਠਵੇਂ ਸਥਾਨ 'ਤੇ ਹੈ, ਜਦਕਿ ਸਨਰਾਈਜ਼ਰਸ ਹੈਦਰਾਬਾਦ ਨੇ 4 ਮੈਚਾਂ 'ਚ 2 ਮੈਚ ਜਿੱਤ ਕੇ 4 ਅੰਕ ਹਾਸਲ ਕੀਤੇ ਹਨ, ਪਰ ਰਨ ਔਸਤ ਦੇ ਆਧਾਰ 'ਤੇ ਉਹ ਨੌਵੇਂ ਸਥਾਨ 'ਤੇ ਹੈ। ਅੱਜ ਦੇ ਮੈਚ ਵਿੱਚ ਦੋਵੇਂ ਟੀਮਾਂ ਜਿੱਤਣ ਦੀ ਕੋਸ਼ਿਸ਼ ਕਰਨਗੀਆਂ ਤਾਂ ਜੋ ਜਿੱਤ ਹਾਸਲ ਕਰਕੇ ਉਹ ਅੰਕ ਸੂਚੀ ਵਿੱਚ ਆਪਣੀ ਸਥਿਤੀ ਮਜ਼ਬੂਤ ​​ਕਰ ਲੈਣ ਅਤੇ ਪਹਿਲੀਆਂ 4 ਟੀਮਾਂ ਵਿੱਚ ਆਪਣੀ ਥਾਂ ਬਣਾ ਲੈਣ। ਇਸ ਦੇ ਨਾਲ ਹੀ ਦੋਵੇਂ ਟੀਮਾਂ ਆਪਣੀ ਰਨ ਰੇਟ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੀਆਂ।

ਸੂਰਿਆਕੁਮਾਰ ਯਾਦਵ ਦੀ ਵਾਪਸੀ: ਸੂਰਿਆਕੁਮਾਰ ਯਾਦਵ ਦੇ ਫਾਰਮ 'ਚ ਵਾਪਸੀ ਕਾਰਨ ਮੁੰਬਈ ਇੰਡੀਅਨਜ਼ ਦੀ ਟੀਮ ਥੋੜੀ ਬਿਹਤਰ ਸਥਿਤੀ 'ਚ ਮਹਿਸੂਸ ਕਰ ਰਹੀ ਹੈ ਪਰ ਚੋਟੀ ਦੇ 3 ਬੱਲੇਬਾਜ਼ ਇਕੱਠੇ ਦੌੜਾਂ ਨਹੀਂ ਬਣਾ ਪਾ ਰਹੇ ਹਨ। ਦੂਜੇ ਪਾਸੇ ਹੈਰੀ ਬਰੂਕ ਦੇ ਸੈਂਕੜੇ ਤੋਂ ਬਾਅਦ ਲਗਾਤਾਰ ਦੋ ਜਿੱਤਾਂ ਕਾਰਨ ਹੈਦਰਾਬਾਦ ਦੀ ਟੀਮ ਦੇ ਖਿਡਾਰੀਆਂ ਦਾ ਮਨੋਬਲ ਉੱਚਾ ਹੈ। ਸਨਰਾਈਜ਼ਰਜ਼ ਨੇ ਹੈਰੀ ਬਰੂਕ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਵਰਤ ਕੇ ਇਕ ਅਹਿਮ ਕਦਮ ਚੁੱਕਿਆ ਹੈ। ਸਲਾਮੀ ਬੱਲੇਬਾਜ਼ ਬਰੂਕ ਅਤੇ ਮਿਡਿਲ ਆਰਡਰ ਵਿੱਚ ਏਡਨ ਮਾਰਕਰਮ ਦੀ ਮਦਦ ਦੇ ਲਈ ਅਭਿਸ਼ੇਕ ਸ਼ਰਮਾ ਦੀ ਵਾਪਸੀ ਨਾਲ ਸਨਰਾਇਜ਼ ਦਾ ਮਿਡਿਲ ਆਰਡਰ ਮਜ਼ਬੂਤ ਦਿਖ ਰਿਹਾ ਹੈ।

ਕਿਸੇ ਇੱਕ ਟੀਮ ਦੇ ਜਿੱਤਣ ਦਾ ਸਿਲਸਿਲਾ ਅੱਜ ਟੁੱਟੇਗਾ: ਤੁਹਾਨੂੰ ਦੱਸ ਦੇਈਏ ਕਿ ਦੋਵੇਂ ਟੀਮਾਂ ਨੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਖੇਡੇ ਗਏ ਆਪਣੇ ਦੋਵੇਂ ਮੈਚ ਜਿੱਤੇ ਹਨ। ਅੱਜ ਕਿਸੇ ਇੱਕ ਟੀਮ ਦੀ ਜਿੱਤ ਦਾ ਸਿਲਸਿਲਾ ਟੁੱਟ ਜਾਵੇਗਾ। ਅੱਜ ਇਹ ਵੀ ਦੇਖਣਾ ਹੋਵੇਗਾ ਕਿ ਕੀ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਦੀ ਟੀਮ 'ਚ ਜਗ੍ਹਾ ਦਿੱਤੀ ਜਾਂਦੀ ਹੈ ਜਾਂ ਉਨ੍ਹਾਂ ਨੂੰ ਅੱਜ ਬਾਹਰ ਰੱਖਿਆ ਜਾਂਦਾ ਹੈ ਕਿਉਂਕਿ ਪਿਛਲੇ ਮੈਚ 'ਚ ਉਹ ਸਿਰਫ 2 ਓਵਰ ਦੀ ਗੇਂਦਬਾਜ਼ੀ ਹੀ ਕਰ ਸਕੇ ਸਨ ਅਤੇ ਕੋਈ ਵਿਕਟ ਨਹੀਂ ਲੈ ਸਕੇ ਸਨ।

ਜੁੜਵਾਂ ਭਰਾ ਖੇਡਣਗੇ ਇੱਕ-ਦੂਜੇ ਦੇ ਖਿਲਾਫ਼: ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਮੁੰਬਈ ਇੰਡੀਅਨਜ਼ ਦੀ ਮੇਜ਼ਬਾਨੀ ਕਰੇਗੀ। ਦੋਵਾਂ ਨੇ ਦੋ-ਦੋ ਜਿੱਤ ਨਾਲ ਵਾਪਸੀ ਕਰਨ ਤੋਂ ਪਹਿਲਾ ਲਗਾਤਾਰ ਦੋ ਹਾਰ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ। ਮਾਰਕੋ ਜੈਨਸਨ ਅਤੇ ਡੁਏਨ ਜੈਨਸਨ ਪੇਸ਼ੇਵਰ ਕ੍ਰਿਕਟ ਵਿੱਚ ਇੱਕ ਦੂਜੇ ਦੇ ਖਿਲਾਫ ਖੇਡਣਗੇ। ਜੁੜਵਾਂ ਭਰਾ ਡੁਏਨ ਜੈਨਸਨ ਮੁੰਬਈ ਦੀ ਟੀਮ ਵਿੱਚ ਹੈ, ਜਦਕਿ ਮਾਰਕੋ ਹੈਦਰਾਬਾਦ ਲਈ ਖੇਡ ਰਿਹਾ ਹੈ।

ਪਿਛਲੇ 5 ਮੈਚਾਂ ਦੀ ਗੱਲ: ਜੇਕਰ ਪਿਛਲੇ 5 ਮੈਚਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਮੁੰਬਈ ਦੇ ਪੱਖ 'ਚ 3-2 ਹੈ ਪਰ ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਹੈਦਰਾਬਾਦ ਨੇ 3 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਜਿਸ ਵਿੱਚ ਰਾਹੁਲ ਤ੍ਰਿਪਾਠੀ ਨੇ 44 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ: CSK Vs RCB IPL 2023 : ਫਿਰ ਚਮਕੀ ਚੇਨਈ ਸੁਪਰ ਕਿੰਗਜ਼, ਆਰਸੀਬੀ ਦੇ ਹੱਥੋਂ ਖਿਸਕਿਆ ਆਈਪੀਐੱਲ ਮੁਕਾਬਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.