ETV Bharat / sports

SRH VS KKR IPL 2023 : ਰੋਮਾਂਚਕ ਮੈਚ 'ਚ KKR ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ , KKR ਨੇ 5 ਦੌੜਾਂ ਨਾਲ ਜਿੱਤਿਆ ਮੈਚ

author img

By

Published : May 4, 2023, 7:17 PM IST

Updated : May 5, 2023, 6:56 AM IST

ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ। ਆਖਰੀ ਓਵਰ ਤੱਕ ਗਏ ਇਸ ਮੈਚ ਵਿੱਚ ਕੇਕੇਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਦੌੜਾਂ ਨਾਲ ਮਾਤ ਦਿੱਤੀ। ਆਖਰੀ ਓਵਰ ਵਿੱਚ ਸਪਿਨ ਗੇਂਦਬਾਜ਼ ਵਰੁਣ ਚੱਕਰਵਰਤੀ ਨੇ ਸ਼ਾਨਦਰ ਗੇਂਦਬਾਜ਼ੀ ਕਰਕੇ ਕੋਲਕਾਤਾ ਨੂੰ ਮੈਚ ਜਿਤਾਇਆ।

SRH VS KKR IPL 2023 LIVE MATCH UPDATE PLAYING IN Rajiv Gandhi International Stadium Hyderabad
SRH VS KKR IPL 2023 LIVE MATCH UPDATE: SRH ਅਤੇ KKR ਵਿਚਾਲੇ ਹੋਇਆ ਟਾਸ, KKR ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਹੈਦਰਾਬਾਦ: 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਮੈਚ ਵਿੱਚ ਆਪਣਾ ਦਬਦਬਾ ਬਣਾਉਂਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ। 172 ਦੌੜਾਂ ਦੇ ਟੀਚੇ ਦਾ ਪੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ 20 ਓਵਰਾਂ ਵਿੱਚ 166 ਦੌੜਾਂ ਹੀ ਜੋੜ ਸਕੀ। ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।

ਹੈਦਰਾਬਾਦ ਦੀ ਬੱਲੇਬਾਜ਼ੀ: ਇਸ ਤੋਂ ਬਾਅਦ ਹੈਦਰਾਬਾਦ ਨੇ ਪਾਪਵਪਲੇਅ ਵਿੱਚ ਹੀ 2 ਵਿਕਟਾਂ ਗੁਆ ਲਈਆਂ ਸਨ। ਪਹਿਲੀ ਵਿਕਟ ਹਰਸ਼ਿਤ ਰਾਣਾ ਦੇ ਤੀਜੇ ਓਵਰ ਦੀ ਪੰਜਵੀਂ ਗੇਂਦ 'ਤੇ ਮਯੰਕ ਅਗਰਵਾਲ ਦੇ ਰੂਪ 'ਚ ਡਿੱਗੀ। ਮਯੰਕ ਅਗਰਵਾਲ ਨੇ 11 ਗੇਂਦਾਂ 'ਤੇ 18 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਨੇ ਅਗਲਾ ਓਵਰ ਸੁੱਟਿਆ। ਅਭਿਸ਼ੇਕ ਸ਼ਰਮਾ ਦੇ ਓਵਰ ਦੀ ਪੰਜਵੀਂ ਗੇਂਦ 'ਤੇ ਆਂਦਰੇ ਰਸਲ ਦੇ ਹੱਥੋਂ ਕੈਚ ਆਊਟ ਹੋ ਗਏ। ਅਭਿਸ਼ੇਕ ਨੇ 10 ਗੇਂਦਾਂ 'ਤੇ 9 ਦੌੜਾਂ ਬਣਾਈਆਂ। 7 ਓਵਰਾਂ ਤੋਂ ਬਾਅਦ 4 ਵਿਕਟਾਂ ਦੇ ਨੁਕਸਾਨ 'ਤੇ 61 ਦੌੜਾਂ ਹੋ ਗਈਆਂ ਸਨ। ਅਭਿਸ਼ੇਕ ਸ਼ਰਮਾ ਅਤੇ ਹੈਰੀ ਬਰੂਕ ਸਸਤੇ ਵਿੱਚ ਆਉਂਟ ਹੋ ਗਏ। ਹੈਦਰਾਬਾਦ ਦਾ ਪੰਜਵਾਂ ਵਿਕਟ ਹੇਨਰਿਕ ਕਲਾਸੇਨ ਦੇ ਰੂਪ ਵਿੱਚ ਡਿੱਗਿਆ। ਸ਼ਾਰਦੁਲ ਦੇ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹੈਨਰਿਚ ਕਵਰ ਸ਼ਾਟ ਦੀ ਬਾਊਂਡਰੀ 'ਤੇ ਖੜ੍ਹੇ ਆਂਦਰੇ ਰਸੇਲ ਦੇ ਹੱਥੋਂ ਕੈਚ ਆਊਟ ਹੋ ਗਏ।

ਸ਼ੁਰੂਆਤ ਬੇਹੱਦ ਖ਼ਰਾਬ: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਕੇਕੇਆਰ ਲਈ ਜੇਸਨ ਰਾਏ ਅਤੇ ਰਹਿਮਾਨਉੱਲਾ ਗੁਰਬਾਜ਼ ਨੇ ਓਪਨਿੰਗ ਕੀਤੀ। ਹੈਦਰਾਬਾਦ ਵੱਲੋਂ ਪਹਿਲਾ ਓਵਰ ਭੁਵਨੇਸ਼ਵਰ ਕੁਮਾਰ ਨੇ ਸੁੱਟਿਆ। ਦੂਜੇ ਓਵਰ ਵਿੱਚ ਗੇਂਦਬਾਜ਼ ਮਾਰੋਕੋ ਯਾਨਸਨ ਨੇ ਕੋਲਕਾਤਾ ਨੂੰ ਇੱਕ ਤੋਂ ਬਾਅਦ ਇੱਕ ਦੋ ਝਟਕੇ ਦਿੱਤੇ।

ਇਸ ਤਰ੍ਹਾਂ ਡਿੱਗੀਆਂ ਵਿਕਟਾਂ: ਦੂਜੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਗੁਰਬਾਜ਼ ਜ਼ੀਰੋ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮਾਰਕੋ ਜੈਨਸਨ ਨੇ ਓਵਰ ਦੀ ਆਖਰੀ ਗੇਂਦ 'ਤੇ ਵੈਂਕਟੇਸ਼ ਅਈਅਰ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਕੇਕੇਆਰ ਦਾ ਤੀਜਾ ਵਿਕਟ ਜੇਸਨ ਰਾਏ ਦੇ ਰੂਪ ਵਿੱਚ ਡਿੱਗਿਆ। ਕਾਰਤਿਕ ਤਿਆਗੀ ਦੇ 5ਵੇਂ ਓਵਰ ਦੀ ਚੌਥੀ ਗੇਂਦ 'ਤੇ ਜੇਸਨ ਰਾਏ ਨੇ ਲਾਂਗ ਆਨ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਸ਼ਾਰਟ ਥਰਡ ਮੈਨ 'ਤੇ ਖੜ੍ਹੇ ਮਯੰਕ ਦੇ ਹੱਥਾਂ 'ਚ ਚਲੀ ਗਈ। ਕੋਲਕਾਤਾ ਦਾ ਚੌਥਾ ਵਿਕਟ ਨਿਤੀਸ਼ ਰਾਣਾ ਦੇ ਰੂਪ 'ਚ ਡਿੱਗਿਆ। ਐਡਮ ਮਾਰਕਰਮ ਦੇ 12ਵੇਂ ਓਵਰ ਦੀ ਦੂਜੀ ਗੇਂਦ 'ਤੇ ਨਿਤੀਸ਼ ਨੇ ਮਿਡ-ਆਨ ਵੱਲ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਖੜ੍ਹੀ ਹੋ ਗਈ ਅਤੇ ਮਾਰਕਰਮ ਨੇ ਭੱਜ ਕੇ ਗੇਂਦ ਨੂੰ ਫੜ ਲਿਆ। ਨਿਤੀਸ਼ ਨੇ 31 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਕੇਕੇਆਰ ਦਾ ਪੰਜਵਾਂ ਵਿਕਟ ਆਂਦਰੇ ਰਸਲ ਦੇ ਰੂਪ ਵਿੱਚ ਡਿੱਗਿਆ। ਮਯੰਕ ਮਾਰਕੰਡੇ ਦੇ 15ਵੇਂ ਓਵਰ ਦੀ ਦੂਜੀ ਗੇਂਦ 'ਤੇ ਆਂਦਰੇ ਨੂੰ ਥਰਡ ਮੈਨ 'ਤੇ ਖੜ੍ਹੇ ਨਟਰਾਜਨ ਨੂੰ ਕੈਚ ਦੇ ਦਿੱਤਾ। ਆਂਦਰੇ ਨੇ 15 ਗੇਂਦਾਂ 'ਤੇ 24 ਦੌੜਾਂ ਬਣਾਈਆਂ।

ਕੇਕੇਆਰ ਦਾ ਛੇਵਾਂ ਵਿਕਟ ਸੁਨੀਲ ਨਾਰਾਇਣ ਦੇ ਰੂਪ ਵਿੱਚ ਡਿੱਗਿਆ। ਭੁਵਨੇਸ਼ਵਰ ਕੁਮਾਰ ਦੇ 16ਵੇਂ ਓਵਰ ਦੀ ਤੀਜੀ ਗੇਂਦ 'ਤੇ ਸੁਨੀਲ ਨੇ ਕਵਰ 'ਤੇ ਸ਼ਾਟ ਖੇਡਿਆ ਪਰ ਗੇਂਦ ਕਵਰ ਦੇ ਖਿਡਾਰੀ ਮਯੰਕ ਅਗਰਵਾਲ ਦੇ ਹੱਥਾਂ 'ਚ ਚਲੀ ਗਈ। ਸੁਨੀਲ ਨੇ 2 ਗੇਂਦਾਂ 'ਤੇ ਸਿਰਫ 1 ਦੌੜ ਬਣਾਈ। ਕੇਕੇਆਰ ਦਾ ਸੱਤਵਾਂ ਵਿਕਟ ਸ਼ਾਰਦੁਲ ਠਾਕੁਰ ਦੇ ਰੂਪ ਵਿੱਚ ਡਿੱਗਿਆ। ਨਟਰਾਜਨ ਨੇ 18ਵੇਂ ਓਵਰ ਦੇ ਕਵਰ ਦੀ ਤੀਜੀ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਪਰ ਠੀਕ ਤਰ੍ਹਾਂ ਨਾਲ ਜੁੜ ਨਹੀਂ ਸਕਿਆ ਅਤੇ ਗੇਂਦ ਹਵਾ ਵਿਚ ਖੜ੍ਹੀ ਹੋ ਗਈ, ਜਿਸ ਨੂੰ ਸਮਦ ਨੇ ਅੱਗੇ ਆਉਂਦੇ ਹੋਏ ਇਕ ਸਧਾਰਨ ਕੈਚ ਲੈ ਲਿਆ। ਸ਼ਾਰਦੁਲ ਨੇ 6 ਗੇਂਦਾਂ 'ਤੇ 8 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: Suryakumar Yadav: ਫਾਰਮ 'ਚ ਵਾਪਸੀ ਕਰਕੇ SKY ਨੇ 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ, ਆਲੋਚਕਾਂ ਨੂੰ ਆਪਣੇ ਬੱਲੇ ਨਾਲ ਦਿੱਤਾ ਜਵਾਬ

Last Updated : May 5, 2023, 6:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.