ਨਵੀਂ ਦਿੱਲੀ: ਆਈਪੀਐਲ 2021 ਦਾ ਤੀਜਾ ਮੈਚ ਕੇਕੇ ਆਰ ਅਤੇ ਹੈਦਰਾਬਾਦ ਸਨਰਾਈਜ਼ ਵਿਚਕਾਰ ਹੋਇਆ ਜਿਸ ਕੇਕੇ ਆਰ ਨੇ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਨੇ ਜਿੱਤ ਆਪਣੇ ਨਾਂਅ ਕੀਤੀ।
ਕੇਕੇ ਆਰ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 187 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 20 ਓਵਰਾਂ ਵਿੱਚ 5 ਵਿਕਟਾਂ ਉੱਤੇ 177 ਦੌੜਾਂ ਹੀ ਬਣਾ ਸਕੀ।
ਹੈਦਰਾਬਾਦ ਦੇ ਜਾਨੀ ਬੇਅਰਸਟੋ ਨੇ 55 ਉੱਤੇ ਮਨੀਸ਼ ਪਾਂਡੇ ਨੇ 61 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਦੇ ਲਈ ਜਿੱਤ ਹਾਸਲ ਨਾ ਕਰ ਸਕੇ। ਹੈਦਰਾਬਾਦ ਦੀ ਟੀਮ ਬੇਸ਼ੱਕ ਹਾਰ ਗਈ ਪਰ 19 ਸਾਲ ਦੇ ਅਬਦੁਲ ਸਮਦ ਨੇ ਪੈਟ ਕਮਿੰਸ ਦੀ ਗੇਂਦ ਉੱਤੇ ਧਮਾਕੇਦਾਰ ਬੱਲੇਬਾਜ਼ੀ ਕਰ ਫੈਨਜ਼ ਦਾ ਦਿਲ ਜਿੱਤ ਲਿਆ। ਜੰਮੂ ਕਸ਼ਮੀਰ ਦੇ ਅਬਦੁਲ ਸਮਦ ਨੇ ਇਸ ਮੈਚ ਵਿੱਚ ਗੇਂਦ ਉੱਤੇ 19 ਦੌੜਾਂ ਬਣਾਈਆਂ ਜਿਸ ਵਿੱਚ 2 ਛੱਕੇ ਸ਼ਾਮਲ ਹਨ। ਸਮਦ ਨੇ ਆਪਣੇ ਦੋਵੇਂ ਛੱਕੇ ਕੇ.ਕੇ ਆਰ ਦੇ ਦਿੱਗਜ ਬੱਲੇਬਾਜ਼ ਪੈਟ ਕਮਿੰਸ ਦੀ ਗੇਂਦ ਉੱਤੇ ਲਗਾਏ।