ETV Bharat / sports

ਪੰਜਾਬ ਕਿੰਗਜ਼ ਵਿੱਚ ਸਭ ਤੋਂ ਵੱਡਾ ਫੇਰਬਦਲ, 2 ਕਰੋੜ ਦੇ ਬੱਲੇਬਾਜ਼ ਨੂੰ 20 ਲੱਖ ਦੇ ਆਲਰਾਊਂਡਰ ਨਾਲ ਕੀਤਾ ਰੀਪਲੇਸ

author img

By

Published : Apr 6, 2023, 11:55 AM IST

ਆਈਪੀਐਲ ਦੇ 8ਵੇਂ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ। ਜ਼ਖਮੀ ਰਾਜ ਅੰਗਦ ਬਾਵਾ ਨੂੰ ਆਈਪੀਐੱਲ ਦੇ ਪੂਰੇ ਸੀਜਨ ਲਈ ਟੀਮ ਤੋਂ ਬਾਹਰ ਕਰ ਕੀਤਾ ਗਿਆ ਹੈ, ਕਿਉਂਕਿ ਉਹ ਰਾਤ ਖੇਡੇ ਗਏ ਮੈਚ ਦੌਰਾਨ ਜਖਮੀ ਹੋ ਗਏ।

ਪੰਜਾਬ ਕਿੰਗਜ਼ ਵਿੱਚ ਸਭ ਤੋਂ ਵੱਡਾ ਫੇਰਬਦਲ, 2 ਕਰੋੜ ਦੇ ਬੱਲੇਬਾਜ਼ ਨੂੰ 20 ਲੱਖ ਦੇ ਆਲਰਾਊਂਡਰ ਨੇ ਕੀਤਾ ਰੀਪਲੇਸ

ਨਵੀਂ ਦਿੱਲੀ: ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਕਾਰ ਅੱਜ ਗੁਹਾਟੀ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ 2023 ਦੇ ਇਸ ਸੀਜਨ ਵਿੱਚ ਆਪਣਾ ਦੂਜਾ ਮੈਚ ਖੇਡਣਗੀਆਂ, ਪਰ ਇਸ ਮੈਚ ਤੋਂ ਪਹਿਲਾਂ ਕਪਤਾਨ ਸਿਖਰ ਧਵਨ ਦਾ ਪੰਜਾਬ ਕਿੰਗਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਦੇ ਧਾਕੜ ਬੱਲੇਬਾਜ਼ ਰਾਜ ਅੰਗਦ ਬਾਵਾ ਟੀਮ ਤੋਂ ਬਾਹਰ ਹੋ ਗਏ ਹਨ। ਰਾਜ ਅੰਗਦ ਦੇ ਸੱਟ ਲੱਗਣ ਕਾਰਨ ਫ੍ਰੈਂਚਾਈਜੀ ਨੂੰ ਅੰਗਦ ਨੂੰ ਟੀਮ ਤੋਂ ਬਾਹਰ ਕਰਨਾ ਪਿਆ। ਹੁਣ ਰਾਜ ਅੰਗਦ ਦੀ ਥਾਂ ਟੀਮ ਵਿੱਚ ਨੌਜਵਾਨ ਖਿਡਾਰੀ ਗੁਰਨੂਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ।

ਗੁਰਨੂਰ ਸਿੰਘ ਬਰਾੜ ਨੂੰ ਮੌਕਾ: ਪੰਜਾਬ ਕਿੰਗਜ਼ ਨੇ ਟੀਮ ਤੋਂ ਧਾਕੜ ਬੱਲੇਬਾਜ਼ ਰਾਜ ਅੰਗਦ ਬਾਵਾ ਨੂੰ ਮੋਢੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫ੍ਰੈਂਚਾਈਜੀ ਨੇ ਰਾਜ ਅੰਗਦ ਨੂੰ 2 ਕਰੋੜ ਰੁਪਏ ਖਰਚ ਕੇ ਖਰੀਦਿਆ ਸੀ, ਪਰ ਹੁਣ ਉਨ੍ਹਾਂ ਦੇ ਸੱਟ ਲੱਗਣ ਕਾਰਨ ਟੀਮ ਨੂੰ ਇਹ ਫੈਸਲਾ ਲੈਣਾ ਪਿਆ। ਹੁਣ ਉਨ੍ਹਾਂ ਦੀ ਪੰਜਾਬ ਨੇ 20 ਲੱਖ ਰੁਪਏ ਵਿੱਚ ਖਰੀਦੇ 22 ਸਾਲ ਦੇ ਖਿਡਾਰੀ ਗੁਰਨੂਰ ਸਿੰਘ ਬਰਾੜ ਟੀਮ ਵਿੱਚ ਥਾਂ ਦਿੱਤੀ ਹੈ। ਆਈਪੀਐਲ ਦੇ ਇਸ ਸੀਜਨ ਵਿੱਚ ਗੁਰਨੂਰ ਸਿੰਘ ਖੇਡਦੇ ਨਜ਼ਰ ਆਉਣਗੇ। ਪਿਛਲੇ ਸਾਲ ਆਈਪੀਐੱਲ 2022 'ਚ ਪੰਜਾਬ ਕਿੰਗਜ਼ ਦੇ ਲਈ ਖੇਡਦੇ ਹੋਏ ਰਾਜ ਅੰਗਦ ਨੂੰ ਮੋਢੇ 'ਤੇ ਸੱਟ ਲੱਗੀ ਸੀ, ਜਿਸ ਤੋਂ ਹੁਣ ਤੱਕ ਰਾਜ ਅੰਗਦ ਉੱਭਰ ਨਹੀਂ ਸਕੇ। ਇਸ ਦੇ ਚੱਲਦੇ ਉਨ੍ਹਾਂ ਨੂੰ ਹੁਣ ਮੈਦਾਨ ਤੋਂ ਦੂਰ ਰਹਿਣਾ ਪਵੇਗਾ।

ਅੰਡਰ 19 ਵਰਲਡਕੱਪ: ਰਾਜ ਅੰਗਦ ਪਿਛਲੇ ਸਾਲ 2022 ਵਿੱਚ ਵੈਸਟਇੰਡੀਜ਼ ਵਿੱਚ ਖੇਡੇ ਗਏ ਅੰਡਰ 19 ਵਰਲਡਕੱਪ ਵਿੱਚ ਟੀਮ ਇੰਡੀਆ ਲਈ ਖੇਡਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਵਰਲਡ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਵਿਸ਼ਵਕੱਪ ਵਿੱਚ ਰਾਜ ਅੰਗਦ ਨੇ 6 ਮੈਚ ਖੇਡੇ ਸਨ। 6 ਮੈਚਾਂ ਦੀਆਂ 5 ਪਾਰੀਆਂ 63 ਦੀ ਐਵਰੇਜ ਨਾਲ 19 ਚੌਕੇ ਅਤੇ 10 ਛੱਕੇ ਮਾਰ ਕੇ 252 ਰਨ ਬਣਾਏ ਸਨ। ਰਾਜ ਨੇ ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਖਿਲਾਫ਼ ਸੈਕੜਾਂ ਵੀ ਮਾਰਿਆ ਸੀ।ਰਾਜ ਅੰਗਦ ਨੇ ਪਿਛਲੇ ਆਈਪੀਐੱਲ 2022 'ਚ ਪੰਜਾਬ ਕਿੰਗਜ਼ ਲਈ ਸਿਰਫ਼ ਦੋ ਮੈਚ ਵੀ ਖੇਡ ਸਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਗੁਰਨੂਰ ਨੇ ਪੰਜਾਬ ਲਈ ਆਈਪੀਐੱਲ 2022 ਵਿੱਚ ਡੈਬਿਊ ਕੀਤਾ ਸੀ। ਗੁਰਨੂਰ ਨੇ ਪੰਜ ਪਹਿਲੀ ਸ਼੍ਰੇਣੀ ਦੇ ਮੈਚਾਂ 'ਚ 107 ਰਨ ਬਣਾਉਣ ਦੇ ਨਾਲ ਸੱਤ ਵਿਕਟਾਂ ਵੀ ਲਈਆਂ ਸਨ।

ਇਹ ਵੀ ਪੜ੍ਹੋ: RR vs PBKS:ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਸਖ਼ਤ ਟੱਕਰ, ਦੋਵਾਂ ਟੀਮਾਂ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ETV Bharat Logo

Copyright © 2024 Ushodaya Enterprises Pvt. Ltd., All Rights Reserved.