ETV Bharat / sports

IPL 2022: ਹੈਦਰਾਬਾਦ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ, ਮਾਰਕਰਮ ਅਤੇ ਤ੍ਰਿਪਾਠੀ ਨੇ ਖੇਡੀ ਸ਼ਾਨਦਾਰ ਪਾਰੀ

ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾ ਰਹੇ IPL 2022 ਦੇ 25ਵੇਂ ਲੀਗ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਕੇ 176 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਹੈਦਰਾਬਾਦ ਦੀ ਜਿੱਤ 'ਚ ਰਾਹੁਲ ਤ੍ਰਿਪਾਠੀ ਦੀਆਂ 37 ਗੇਂਦਾਂ 'ਤੇ 71 ਦੌੜਾਂ ਅਤੇ ਏਡਨ ਮਾਰਕਰਮ ਦੀਆਂ ਅਜੇਤੂ 68 ਦੌੜਾਂ ਦਾ ਯੋਗਦਾਨ ਰਿਹਾ।

ਹੈਦਰਾਬਾਦ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

author img

By

Published : Apr 16, 2022, 6:27 AM IST

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 25ਵੇਂ ਮੈਚ ਵਿੱਚ ਰਾਹੁਲ ਤ੍ਰਿਪਾਠੀ ਦੀਆਂ 37 ਗੇਂਦਾਂ ਵਿੱਚ 71 ਦੌੜਾਂ (6 ਛੱਕੇ ਅਤੇ 4 ਚੌਕੇ) ਦੀ ਮਦਦ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ 13 ਗੇਂਦਾਂ ਬਾਕੀ ਰਹਿੰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ (Hyderabad beat Kolkata by 7 wickets) ਦਿੱਤਾ। ਏਡਨ ਮਾਰਕਰਮ ਨੇ 17ਵੇਂ ਓਵਰ ਵਿੱਚ ਛੱਕਿਆਂ ਦੀ ਵਰਖਾ ਕਰਦੇ ਹੋਏ ਮੈਚ ਸਨਰਾਈਜ਼ਰਸ ਹੈਦਰਾਬਾਦ ਦੀ ਝੋਲੀ ਵਿੱਚ ਪਾ ਦਿੱਤਾ। ਏਡਨ ਮਾਰਕਰਮ ਨੇ 36 ਗੇਂਦਾਂ 'ਤੇ 68 ਦੌੜਾਂ ਦੀ ਅਜੇਤੂ ਪਾਰੀ ਖੇਡੀ। ਮਾਰਕਰਮ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 4 ਛੱਕੇ ਲਗਾਏ।

ਇਹ ਵੀ ਪੜੋ: ਭਲਕੇ ਕਿਸਾਨਾਂ ਦੇ ਖਾਤਿਆਂ ’ਚ 2000 ਕਰੋੜ ਤੋਂ ਵੱਧ ਦਾ MSP ਭੁਗਤਾਨ ਕਰੇਗੀ ਸਰਕਾਰ

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਨਿਤੀਸ਼ ਰਾਣਾ (54) ਅਤੇ ਆਂਦਰੇ ਰਸਲ (ਅਜੇਤੂ 49) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਬ੍ਰੇਬੋਰਨ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ। ਕੋਲਕਾਤਾ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ। ਟੀਮ ਲਈ ਰਾਣਾ ਅਤੇ ਰਸਲ ਨੇ 26 ਗੇਂਦਾਂ 'ਚ 39 ਦੌੜਾਂ ਦੀ ਤੇਜ਼ ਸਾਂਝੇਦਾਰੀ ਕੀਤੀ। ਹੈਦਰਾਬਾਦ ਲਈ ਟੀ ਨਟਰਾਜਨ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਮਰਾਨ ਮਲਿਕ ਨੇ ਦੋ ਵਿਕਟਾਂ ਲਈਆਂ, ਜਦਕਿ ਮਾਰਕੋ ਜੇਨਸਨ, ਜਗਦੀਸ਼ ਸੁਚਿਤ ਅਤੇ ਭੁਵਨੇਸ਼ਵਰ ਕੁਮਾਰ ਨੇ ਇਕ-ਇਕ ਵਿਕਟ ਲਈ।

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਦੀ ਸ਼ੁਰੂਆਤ ਬਹੁਤ ਚੰਗੀ ਰਹੀ ਕਿਉਂਕਿ ਉਸ ਨੇ ਪਾਵਰਪਲੇ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 38 ਦੌੜਾਂ ਬਣਾਈਆਂ ਸਨ। ਇਸ ਦੌਰਾਨ ਆਰੋਨ ਫਿੰਚ (7), ਵੈਂਕਟੇਸ਼ ਅਈਅਰ (6) ਅਤੇ ਸੁਨੀਲ ਨਰਾਇਣ (6) ਜਲਦੀ ਹੀ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਕਪਤਾਨ ਸ਼੍ਰੇਅਸ ਅਈਅਰ ਅਤੇ ਨਿਤੀਸ਼ ਰਾਣਾ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਲਈ ਤੇਜ਼ ਦੌੜਾਂ ਬਣਾਈਆਂ।

ਇਹ ਵੀ ਪੜੋ: IPL 2022: 14 ਕਰੋੜ ਦੀਪਕ ਚਾਹਰ IPL 'ਚੋਂ ਬਾਹਰ, KKR ਦਾ ਤੇਜ਼ ਗੇਂਦਬਾਜ਼ ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.