ਹੈਦਰਾਬਾਦ: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਕਈ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਕੋਵਿਡ -19 ਵਾਇਰਸ ਦੇ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਆਈਪੀਐਲ 2021 ਨੂੰ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
ਇਹ ਫੈਸਲਾ ਚਾਰ ਖਿਡਾਰੀਆਂ ਸੰਦੀਪ ਵਾਰੀਅਰ, ਵਰੁਣ ਚੱਕਰਵਰਤੀ, ਰਿਧੀਮਾਨ ਸਾਹਾ ਅਤੇ ਅਮਿਤ ਮਿਸ਼ਰਾ ਦੇ ਪੌਜੀਟਿਵ ਆਉਣ ਮਗਰੋਂ ਬਾਅਦ ਲਿਆ ਗਿਆ ਹੈ।
ਇਸ ਤੋਂ ਪਹਿਲਾਂ, ਬੀਸੀਸੀਆਈ ਨੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਪੌਜੀਟਿਵ ਆਉਣ ਮਗਰੋਂ ਅਹਿਮਦਾਬਾਦ ਵਿੱਚ ਕੇਕੇਆਰ ਬਨਾਮ ਆਰਸੀਬੀ ਮੈਚ ਅਤੇ ਦਿੱਲੀ 'ਚ ਸੀਐਸਕੇ ਬਨਾਮ ਆਰਆਰ ਮੈਚ ਰੀਸ਼ਿਡਿਉਲ ਕੀਤੇ ਸਨ।
ਮੰਗਲਵਾਰ ਨੂੰ, ਰਿਧੀਮਾਨ ਸਾਹਾ ਅਤੇ ਅਮਿਤ ਮਿਸ਼ਰਾ ਦੀਆਂ ਕੋਵਿਡ-19 ਰਿਪੋਰਟ ਵੀ ਪੌਜੀਟਿਵ ਆਈ।
ਕਈ ਮੀਡੀਆ ਰਿਪੋਰਟਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਏਐਨਆਈ ਦੇ ਅਨੁਸਾਰ, ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।