ਚੰਡੀਗੜ੍ਹ : ਦਿੱਲੀ ਕੈਪੀਟਲ ਦੇ ਖਿਲਾਫ 173 ਦੌੜਾਂ ਦਾ ਪਿੱਛਾ ਕਰਦੀ ਮੁੰਬਈ ਇੰਡੀਅਨ ਦੀ ਟੀਮ ਨੇ ਮੈਚ ਜਿੱਤ ਲਿਆ। ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜੀ ਕੀਤੀ ਅਤੇ ਸ਼ੁਰੂਆਤ ਤੋਂ ਹੀ ਮੈਚ ਨੂੰ ਜਿੱਤ ਵਾਲੇ ਪਾਸੇ ਲੈ ਕੇ ਗਏ।
ਇਸ ਤਰ੍ਹਾਂ ਖੇਡੀ ਦਿੱਲੀ ਕੈਪੀਟਲ : ਦਿੱਲੀ ਕੈਪੀਟਲਸ ਲਈ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਡੇਵਿਡ ਵਾਰਨਰ ਓਪਨਿੰਗ ਲਈ ਮੈਦਾਨ 'ਤੇ ਉਤਰੇ। ਮੁੰਬਈ ਇੰਡੀਅਨਜ਼ ਵੱਲੋਂ ਪਹਿਲਾ ਓਵਰ ਤੇਜ਼ ਗੇਂਦਬਾਜ਼ ਜੇਸਨ ਬੇਹਰਨਡੋਰਫ ਨੇ ਸੁੱਟਿਆ ਅਤੇ ਦਿੱਲੀ ਕੈਪੀਟਲਜ਼ ਦਾ ਸਕੋਰ 1 ਓਵਰ ਵਿੱਚ 7 ਦੌੜਾਂ ਸੀ। ਪਰ ਮੁੰਬਈ ਇੰਡੀਅਨਜ਼ ਦੇ ਨੌਜਵਾਨ ਸਪਿਨਰ ਰਿਤਿਕ ਸ਼ੌਕੀਨ ਨੇ ਤੀਜੇ ਓਵਰ ਦੀ ਚੌਥੀ ਗੇਂਦ 'ਤੇ 15 ਦੌੜਾਂ ਦੇ ਨਿੱਜੀ ਸਕੋਰ 'ਤੇ ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਕੈਮਰੂਨ ਗ੍ਰੀਨ ਹੱਥੋਂ ਕੈਚ ਕਰਵਾ ਕੇ ਆਉਟ ਕਰ ਦਿੱਤਾ। ਦਿੱਲੀ ਕੈਪੀਟਲਜ਼ ਦਾ ਸਕੋਰ 4 ਓਵਰਾਂ ਤੋਂ ਬਾਅਦ 34 ਦੌੜਾਂ ਸੀ। ਇਸੇ ਮੁੰਬਈ ਇੰਡੀਅਨਜ਼ ਦੇ ਤਜਰਬੇਕਾਰ ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ 9ਵੇਂ ਓਵਰ ਦੀ ਤੀਜੀ ਗੇਂਦ 'ਤੇ ਮਨੀਸ਼ ਪਾਂਡੇ (26) ਨੂੰ ਜੇਸਨ ਬੇਹਰਨਡੋਰਫ ਹੱਥੋਂ ਕੈਚ ਕਰਵਾਇਆ।
ਦਿੱਲੀ ਕੈਪੀਟਲਸ ਦੀ ਪਾਰੀ ਕਮਜੋਰ ਹੋ ਗਈ ਅਤੇ 13 ਓਵਰ ਮੁਕਣ ਉੱਤੇ ਸਕੋਰ 103 ਤੇ ਪੰਜ ਖਿਡਾਰੀ ਆਉਟ ਸਨ। ਮੁੰਬਈ ਇੰਡੀਅਨਜ਼ ਦੇ ਸਟਾਰ ਅਨੁਭਵੀ ਗੇਂਦਬਾਜ਼ ਪਿਊਸ਼ ਚਾਵਲਾ ਨੇ ਦਿੱਲੀ ਕੈਪੀਟਲਜ਼ ਦੇ ਸੱਜੇ ਹੱਥ ਦੇ ਬੱਲੇਬਾਜ਼ ਲਲਿਤ ਯਾਦਵ ਨੂੰ 2 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਦਿੱਤਾ। ਦਿੱਲੀ ਕੈਪੀਟਲਜ਼ ਦੀ ਅੱਧੀ ਟੀਮ 13ਵੇਂ ਓਵਰ ਤੱਕ ਪੈਵੇਲੀਅਨ ਪਰਤ ਗਈ ਸੀ। 15 ਓਵਰਾਂ ਵਿੱਚ ਦਿੱਲੀ ਕੈਪੀਟਲ ਦਾ ਸਕੋਰ 123 ਦੌੜਾਂ ਉੱਤੇ 5 ਖਿਡਾਰੀ ਆਉਟ ਸੀ। ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਨੇ 43 ਗੇਂਦਾਂ 'ਤੇ ਆਪਣਾ 58ਵਾਂ ਆਈਪੀਐੱਲ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਵਾਰਨਰ ਨੇ 6 ਚੌਕੇ ਲਗਾਏ।
18ਵੇਂ ਓਵਰ ਵਿੱਚ ਦਿੱਲੀ ਕੈਪੀਟਲ ਨੂੰ ਲਗਾਤਾਰ ਝਟਕੇ ਲੱਗੇ ਹਨ। ਅਕਸ਼ਰ ਪਟੇਲ 18.1 ਓਵਰਾਂ ਤੋਂ ਬਾਅਦ 54 ਦੌੜਾਂ 'ਤੇ ਰਨ ਆਊਟ ਹੋ ਗਏ। ਦਿੱਲੀ ਕੈਪੀਟਲਜ਼ ਨੂੰ 19ਵੇਂ ਓਵਰ ਵਿੱਚ ਚਾਰ ਝਟਕੇ ਲੱਗੇ ਹਨ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਡੋਰਫ ਨੇ ਅਕਸ਼ਰ ਪਟੇਲ (54) ਨੂੰ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਰਸ਼ਦ ਖਾਨ ਹੱਥੋਂ ਕੈਚ ਕਰਵਾਇਆ। ਫਿਰ ਤੀਸਰੀ ਗੇਂਦ 'ਤੇ ਉਸ ਨੇ ਡੇਵਿਡ ਵਾਰਨਰ (51) ਨੂੰ ਰਿਲੇ ਮੈਰੀਡੀਥ ਹੱਥੋਂ ਕੈਚ ਆਊਟ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਕੁਲਦੀਪ ਯਾਦਵ (0) ਨੂੰ ਨੇਹਲ ਵਢੇਰਾ ਨੇ ਚੌਥੀ ਗੇਂਦ 'ਤੇ 1 ਦੌੜ ਚੋਰੀ ਕਰਨ 'ਤੇ ਰਨ ਆਊਟ ਕੀਤਾ। ਦਿੱਲੀ ਕੈਪੀਟਲ ਨੇ ਮੁੰਬਈ ਇੰਡੀਅਨ ਅੱਗੇ173 ਦੌੜਾਂ ਦਾ ਟੀਚਾ ਦਿੱਲੀ ਕੈਪੀਟਲ ਨੇ ਮੁੰਬਈ ਇੰਡੀਅਨ ਅੱਗੇ 173 ਦੌੜਾਂ ਦਾ ਟੀਚਾ ਰੱਖਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ 19.4 ਓਵਰਾਂ 'ਚ 172 ਦੌੜਾਂ 'ਤੇ ਆਲ ਆਊਟ ਹੋ ਗਈ।
ਇਸ ਤਰ੍ਹਾਂ ਖੇਡੀ ਮੁੰਬਈ ਇੰਡੀਅਨ : ਮੁੰਬਈ ਇੰਡੀਅਨ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਟਿਕ ਕੇ ਕੀਤੀ ਅਤੇ ਪਹਿਲਾ ਓਵਰ ਸ਼ਾਨਦਾਰ ਖੇਡਿਆ। ਰੋਹਿਤ-ਈਸ਼ਾਨ ਨੇ ਤੇਜ਼ ਬੱਲੇਬਾਜ਼ੀ ਕੀਤੀ। ਮੁੰਬਈ ਇੰਡੀਅਨਜ਼ ਨੂੰ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕੀਤੀ ਹੈ। 5 ਓਵਰਾਂ ਦੇ ਅੰਤ 'ਤੇ ਰੋਹਿਤ ਸ਼ਰਮਾ (30) ਅਤੇ ਈਸ਼ਾਨ ਕਿਸ਼ਨ (28) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਮੁੰਬਈ ਇੰਡੀਅਨਜ਼ ਨੂੰ ਹੁਣ ਇਹ ਮੈਚ ਜਿੱਤਣ ਲਈ 90 ਗੇਂਦਾਂ ਵਿੱਚ 114 ਦੌੜਾਂ ਦੀ ਲੋੜ ਹੈ। 7ਵੇਂ ਓਵਰ ਤੋਂ ਬਾਅਦ ਮੁੰਬਈ ਇੰਡੀਅਨ ਦੀ ਪਹਿਲੀ ਵਿਕੇਟ ਉਡੀ, ਈਸ਼ਾਨ ਆਉਟ ਹੋ ਗਏ। ਈਸ਼ਾਨ ਕਿਸ਼ਨ (31) 8ਵੇਂ ਓਵਰ ਦੀ ਤੀਜੀ ਗੇਂਦ 'ਤੇ 1 ਦੌੜ ਬਣਾਉਣ ਦੇ ਚੱਕਰ ਵਿੱਚ ਰਨ ਆਊਟ ਹੋ ਗਿਆ। ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ 11ਵੇਂ ਓਵਰ ਤੋਂ ਬਾਅਦ ਆਪਣਾ ਅਰਧ ਸੈਂਕੜਾ ਮਾਰਿਆ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਹੈ। ਇਸ ਪਾਰੀ 'ਚ ਰੋਹਿਤ ਨੇ 4 ਚੌਕੇ ਅਤੇ 4 ਅਸਮਾਨ ਛੱਕੇ ਲਗਾਏ। ਰੋਹਿਤ ਸ਼ਰਮਾ ਨੇ ਪੂਰੀ ਰਣਨੀਤੀ ਬਣਾ ਕੇ ਬੱਲੇਬਾਜ਼ੀ ਕੀਤੀ ਹੈ। 15 ਓਵਰ ਪੂਰੇ ਹੋਣ ਤੋਂ ਬਾਅਦ ਸਕੋਰ (123/1) ਸੀ। ਸੂਰਿਆ ਇਕ ਵਾਰ ਫਿਰ ਗੋਲਡਨ ਡਕ 'ਤੇ ਆਊਟ ਹੋ ਗਏ। 16 ਓਵਰਾਂ ਬਾਅਦ ਮੁੰਬਈ ਇੰਡੀਅਨਜ਼ (139/3) ਸੀ।
ਇਹ ਵੀ ਪੜ੍ਹੋ : RCB On Field Penalty In IPL 2023 : RCB 'ਤੇ ਦੋਹਰੀ ਮਾਰ, ਕਪਤਾਨ ਡੂ ਪਲੇਸਿਸ 'ਤੇ 12 ਲੱਖ ਦਾ ਜੁਰਮਾਨਾ
ਦਿੱਲੀ ਕੈਪੀਟਲਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ 16ਵੇਂ ਓਵਰ ਦੀ ਪੰਜਵੀਂ ਗੇਂਦ 'ਤੇ 41 ਦੌੜਾਂ ਦੇ ਨਿੱਜੀ ਸਕੋਰ 'ਤੇ ਤਿਲਕ ਵਰਮਾ ਨੂੰ ਮਨੀਸ਼ ਪਾਂਡੇ ਹੱਥੋਂ ਕੈਚ ਕਰਵਾ ਦਿੱਤਾ। ਫਿਰ ਆਖਰੀ ਗੇਂਦ 'ਤੇ ਮੁਕੇਸ਼ ਨੇ ਸੂਰਿਆਕੁਮਾਰ ਯਾਦਵ ਨੂੰ ਗੋਲਡਨ ਡਕ 'ਤੇ ਆਊਟ ਕੀਤਾ। ਮੁੰਬਈ ਇੰਡੀਅਨਜ਼ ਨੂੰ ਚੌਥਾ ਵੱਡਾ ਝਟਕਾ 143 ਦੌੜਾਂ ਬਣਾ ਕੇ ਲੱਗਾ। ਕਪਤਾਨ ਰੋਹਿਤ ਸ਼ਰਮਾ 45 ਗੇਂਦਾਂ ਵਿੱਚ 65 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਮੁਸਤਫਿਜ਼ੁਰ ਰਹਿਮਾਨ ਦੀ ਗੇਂਦ 'ਤੇ ਰੋਹਿਤ ਦਾ ਸ਼ਾਟ ਵਿਕਟਕੀਪਰ ਅਭਿਸ਼ੇਕ ਪੋਰੇਲ ਨੇ ਕੈਚ ਕਰ ਲਿਆ।