ETV Bharat / sports

DC Vs KKR IPL 2023 : ਦਿੱਲੀ ਕੈਪੀਟਲਜ਼ ਨੇ ਕੇਕੇਆਰ ਨੂੰ ਦਿੱਤੀ ਕਰਾਰੀ ਹਾਰ, 4 ਵਿਕਟਾਂ ਨਾਲ ਪਹਿਲੀ ਜਿੱਤ ਕੀਤੀ ਦਰਜ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਦਿੱਲੀ ਕੈਪੀਟਲਜ਼ ਮੈਚ

ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਆਈਪੀਐੱਲ ਮੁਕਾਬਲਾ ਹੋਇਆ ਹੈ। ਕੇਕੇਆਰ ਨੇ ਦਿੱਲੀ ਕੈਪੀਟਲ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਸੀ।

DC Vs KKR LIVE
DC Vs KKR LIVE
author img

By

Published : Apr 20, 2023, 7:33 PM IST

Updated : Apr 21, 2023, 12:20 AM IST

ਚੰਡੀਗੜ੍ਹ : ਦਿੱਲੀ ਕੈਪੀਟਲਜ਼ ਅਤੇ ਕੇਕੇਆਰ ਵਿਚਾਲੇ ਖੇਡਿਆ ਗਿਆ ਮੈਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਜਿੱਤ ਲਿਆ ਹੈ। ਦਿਲੀ ਨੇ 128 ਦੌੜਾਂ ਦਾ ਪਿੱਛਾ ਕਰਦਿਆਂ ਟੀਚਾ ਪੂਰਾ ਕਰ ਲਿਆ। ਦਿੱਲੀ ਨੇ 6 ਖਿਡਾਰੀ ਗਵਾਏ। ਦੂਜੇ ਪਾਸੇ ਕੇਕੇਆਰ ਵਲੋਂ ਵੀ ਮੈਚ ਆਪਣੇ ਹਿੱਸੇ ਰੱਖਣ ਲਈ ਸ਼ਾਨਦਾਰ ਗੇਂਦਬਾਜੀ ਕੀਤੀ ਗਈ ਹੈ।

ਇਸ ਤਰ੍ਹਾਂ ਖੇਡੀ ਦਿੱਲੀ ਕੈਪੀਟਲਸ : ਦਿੱਲੀ ਕੈਪੀਟਲਜ਼ ਨੇ ਧਮਾਕੇਦਾਰ ਸ਼ੁਰਆਤ ਕੀਤੀ ਹੈ। 4 ਓਵਰਾਂ ਤੱਕ ਟੀਮ ਦਾ ਸਕੋਰ 34 ਸੀ। ਦਿੱਲੀ ਕੈਪੀਟਲਸ ਨੂੰ ਪਹਿਲਾ ਝਟਕਾ ਪ੍ਰਿਥਵੀ ਸ਼ਾਅ ਦੇ ਰੂਪ ਚ ਲੱਗਿਆ। ਪ੍ਰਿਥਵੀ 11 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਬੋਲਡ ਹੋ ਗਏ। ਗੇਂਦਬਾਜੀ ਚੱਕਰਵਰਤੀ ਕਰ ਰਹੇ ਸਨ। 8ਵੇਂ ਓਵਰ ਤੱਕ ਦਿਲੀ ਕੈਪੀਟਲਸ ਦੇ 3 ਖਿਡਾਰੀ ਆਊਟ ਹੋ ਚੁੱਕੇ ਸਨ। ਦਿਲੀ ਕੈਪੀਟਲਜ਼ ਦੇ ਡੇਵਿਡ ਵਾਰਨਰ ਨੇ 10ਵੇਂ ਓਵਰ ਵਿਚ ਆਪਣਾ ਅਰਧ ਸੈਂਕੜਾ ਬਣਾਇਆ। ਡੇਵਿਡ ਵਾਰਨਰ 57 ਦੌੜਾਂ ਬਣਾ ਕੇ ਐਲਬੀਡਬਲਿਊ ਹੋ ਗਏ। ਦਿੱਲੀ ਕੈਪੀਟਲਸ ਦੇ ਬੱਲੇਬਾਜ ਮਨੀਸ਼ ਪਾਂਡੇ ਦਾ ਕੈਚ ਲੈਂਦਿਆਂ ਹੀ ਕੇਕੇਆਰ ਨੂੰ ਦੂਜੀ ਸਫਲਤਾ ਮਿਲੀ। ਅਮਨ ਖਾਨ ਬਿਨਾਂ ਕੋਈ ਦੌੜ ਬਣਾ ਕੇ ਆਊਟ ਹੋ ਗਏ।

ਇਸ ਤਰ੍ਹਾਂ ਖੇਡੀ ਕੇਕੇਆਰ : ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਟਾਸ ਰਾਤ 8:15 ਵਜੇ ਹੋਇਆ ਜਦਕਿ ਮੈਚ ਰਾਤ 8:30 ਵਜੇ ਸ਼ੁਰੂ ਹੋਇਆ। ਕੋਲਕਾਤਾ ਟੀਮ 'ਚ 4 ਬਦਲਾਅ ਕੀਤੇ ਗਏ। ਦਿੱਲੀ 'ਚ ਪੋਰੇਲ ਦੀ ਜਗ੍ਹਾ ਇਸ਼ਾਂਤ ਸ਼ਰਮਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਅਤੇ ਸਾਲਟ ਨੇ ਮੁਸਤਫਿਜ਼ੁਰ ਦੀ ਜਗ੍ਹਾ ਟੀਮ 'ਚ ਜਗ੍ਹਾ ਬਣਾਈ ਹੈ।

ਕੇਕੇਆਰ ਨੂੰ ਪਹਿਲਾ ਝਟਕਾ ਲਿਟਨ ਦਾਸ ਦੇ ਰੂਪ 'ਚ ਲੱਗਾ। ਮੁਕੇਸ਼ ਕੁਮਾਰ ਦੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਆਨ ਸਾਈਡ ਖੇਡਣ ਦੀ ਕੋਸ਼ਿਸ਼ ਕੀਤੀ। ਪਰ ਗੇਂਦ ਬੱਲੇ ਦੇ ਕਿਨਾਰੇ ਨਾਲ ਲੱਗ ਗਈ ਅਤੇ ਲਲਿਤ ਨੇ ਸਧਾਰਨ ਕੈਚ ਲਿਆ। ਕੇਕੇਆਰ ਨੂੰ ਦੂਜਾ ਝਟਕਾ ਵੈਂਕੇਟ ਅਈਅਰ ਦੇ ਰੂਪ ਵਿੱਚ ਲੱਗਾ। ਐਨਰਿਕ ਨੌਰਖੀਏ ਦੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ ਆਊਟ ਹੋ ਗਿਆ ਪਰ ਬੱਲੇ ਦਾ ਕਿਨਾਰਾ ਲੱਗਾ ਅਤੇ ਗੇਂਦ ਮਾਰਸ਼ ਦੇ ਹੱਥਾਂ 'ਚ ਚਲੀ ਗਈ।

ਇਹ ਵੀ ਪੜ੍ਹੋ : PBKS vs RCB IPL 2023: ਰਾਇਲ ਚੈਲੰਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ, ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ

ਕੇਕੇਆਰ ਨੂੰ ਤੀਜਾ ਝਟਕਾ ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਦੇ ਰੂਪ ਵਿੱਚ ਲੱਗਾ। ਇਸ਼ਾਂਤ ਸ਼ਰਮਾ ਦੇ ਛੇਵੇਂ ਓਵਰ ਦੀ ਦੂਜੀ ਗੇਂਦ 'ਤੇ ਨਿਤੀਸ਼ ਰਾਣਾ ਨੇ ਲੌਗ ਆਨ ਲਈ ਸ਼ਾਟ ਖੇਡਿਆ ਪਰ ਗੇਂਦ ਮੁਕੇਸ਼ ਕੁਮਾਰ ਦੇ ਹੱਥੋਂ ਕੈਚ ਹੋ ਗਈ। ਨਿਤੀਸ਼ ਨੇ 7 ਗੇਂਦਾਂ 'ਚ ਸਿਰਫ 4 ਦੌੜਾਂ ਬਣਾਈਆਂ। ਮਨਦੀਪ ਸਿੰਘ ਅਤੇ ਜੇਸਨ ਰਾਏ 20 ਗੇਂਦਾਂ 'ਤੇ 22 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਕੇਕੇਆਰ ਦਾ ਚੌਥਾ ਵਿਕਟ ਮਨਦੀਪ ਸਿੰਘ ਦੇ ਰੂਪ ਵਿੱਚ ਡਿੱਗਿਆ। ਅਕਸ਼ਰ ਪਟੇਲ ਦੇ 9ਵੇਂ ਓਵਰ ਦੀ ਦੂਜੀ ਗੇਂਦ 'ਤੇ ਮਨਦੀਪ ਸਿੰਘ ਬੋਲਡ ਹੋ ਗਏ। ਮਨਦੀਪ ਨੇ 11 ਗੇਂਦਾਂ 'ਤੇ 12 ਦੌੜਾਂ ਬਣਾਈਆਂ। ਰਿੰਕੂ ਸਿੰਘ ਅਤੇ ਜੇਸਨ ਰਾਏ 26 ਗੇਂਦਾਂ 'ਤੇ 26 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਕੇਕੇਆਰ ਨੇ ਦਿੱਲੀ ਕੈਪੀਟਲਜ਼ ਨੂੰ 128 ਦੌੜਾਂ ਦਾ ਟੀਚਾ ਦਿੱਤਾ।

Last Updated : Apr 21, 2023, 12:20 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.