ETV Bharat / sports

CSK vs LSG IPL 2023 : ਚੇਨਈ ਸੁਪਰ ਕਿਗਜ਼ ਨੇ 12 ਦੌੜਾਂ ਨਾਲ ਜਿੱਤਿਆ ਮੈਚ, ਲਖਨਊ ਸੁਪਰ ਨੂੰ ਕਰਾਰੀ ਹਾਰ - ਕਦੋਂ ਹੋ ਰਿਹਾ ਆਈਪੀਐਲ ਦਾ ਅਗਲਾ ਮੈਚ

IPL ਮੈਚਾਂ ਦੀ ਲੜੀ ਵਿੱਚ ਚੇਨਈ ਦੇ ਐੱਮਏ ਚਿਦੰਬਰਮ ਕ੍ਰਿਕਟ ਸਟੇਡੀਅਮ 'ਚ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਖੇਡਿਆ ਗਿਆ ਅਤੇ ਇਹ ਮੈਚ ਚੇਨਈ ਦੀ ਟੀਮ ਨੇ ਜਿੱਤ ਲਿਆ।

CSK vs LSG IPL 2023
CSK vs LSG IPL 2023
author img

By

Published : Apr 3, 2023, 7:32 PM IST

Updated : Apr 4, 2023, 9:48 AM IST

ਚੰਡੀਗੜ੍ਹ : ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 12 ਦੌੜਾਂ ਨਾਲ ਲਖਨਊ ਦੀ ਟੀਮ ਨਾਲ ਖੇਡਿਆ ਗਿਆ ਆਈਪੀਐੱਲ ਮੈਚ ਜਿੱਤ ਲਿਆ ਹੈ। ਲਖਨਊ ਦੀ ਟੀਮ 7 ਵਿਕਟਾਂ ਦੇ ਨੁਕਸਾਨ ਉੱਤੇ 205 ਦੌੜਾਂ ਹੀ ਬਣਾ ਸਕੀ। ਮੈਚ ਦੌਰਾਨ ਲਖਨਊ ਦੀ ਟੀਮ ਦੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 190 ਰਨ ਸਨ। 16ਵੇਂ ਓਵਰ ਵਿੱਚ ਲਖਨਊ ਨੂੰ 6ਵਾਂ ਝਟਕਾ ਲੱਗਿਆ ਅਤੇ ਲਖਨਊ ਸੁਪਰ ਜਾਇੰਟਸ ਨੂੰ 14ਵੇਂ ਓਵਰ 'ਚ ਪੰਜਵੀ ਵਿਕਟ ਗਵਾਉਣੀ ਪਈ।

ਚੌਥੀ ਵਿਕਟ ਤੋਂ ਬਾਅਦ ਕਮਜ਼ੋਰ ਹੁੰਦੀ ਗਈ ਪਾਰੀ : ਇਸੇ ਤਰ੍ਹਾਂ 14ਵੇਂ ਓਵਰ ਦੀ ਦੂਜੀ ਗੇਂਦ 'ਤੇ ਮੋਇਨ ਅਲੀ ਨੇ ਮਾਰਕਸ ਸਟੋਇਨਿਸ ਨੂੰ 21 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਚ ਵਿੱਚੋਂ ਬਾਹਰ ਕਰ ਦਿੱਤਾ। ਲਖਨਊ ਸੁਪਰ ਜਾਇੰਟਸ ਨੂੰ ਇਹ ਮੈਚ ਜਿੱਤਣ ਲਈ 36 ਗੇਂਦਾਂ ਵਿੱਚ 82 ਦੌੜਾਂ ਦੀ ਲੋੜ ਸੀ ਅਤੇ ਲਖਨਊ ਸੁਪਰ ਜਾਇੰਟਸ ਨੇ 10ਵੇਂ ਓਵਰ ਵਿੱਚ ਆਪਣਾ ਚੌਥਾ ਵਿਕਟ ਗੁਆਇਆ ਅਤੇ ਪਾਰੀ ਕਮਜ਼ੋਰ ਹੁੰਦੀ ਗਈ। ਮੋਇਲ ਅਲੀ ਨੇ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਕਰੁਣਾਲ ਪੰਡਯਾ ਨੂੰ 9 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਇਸੇ ਤਰ੍ਹਾਂ ਲਖਨਊ ਸੁਪਰ ਜਾਇੰਟਸ ਨੇ 14 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 136 ਰਨ ਜੋੜੇ ਅਤੇ ਲਖਨਊ ਨੂੰ ਚੌਥਾ ਵਿਕਟ 10ਵੇਂ ਓਵਰ ਵਿੱਚ ਹੀ ਗਵਾਉਣਾ ਪਿਆ। ਜਦਕਿ ਲਖਨਊ ਸੁਪਰ ਜਾਇੰਟਸ ਨੂੰ 8ਵੇਂ ਓਵਰ ਵਿੱਚ ਤੀਸਰਾ ਝਟਕਾ ਲੱਗਾ ਸੀ। ਟੀਮ ਦੀ ਦੂਜੀ ਵਿਕਟ ਡਿੱਗੀ ਤਾਂ ਇਸ ਤੋਂ ਤੁਰੰਤ ਬਾਅਦ ਹੀ 7ਵੇਂ ਓਵਰ ਦੇ ਮੁਕਦਿਆਂ ਹੀ ਤੀਸਰੀ ਵਿਕਟ ਵੀ ਗਵਾ ਲਈ।

18 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਮੇਅਰਜ਼ 17 ਗੇਂਦਾਂ 'ਚ 39 ਦੌੜਾਂ ਅਤੇ ਕੇਐੱਲ ਰਾਹੁਲ 9 ਗੇਂਦਾਂ 'ਚ 11 ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਹਨ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ।

ਗੇਂਦਬਾਜੀ ਦਾ ਕੀਤਾ ਸੀ ਲਖਨਊ ਨੇ ਫੈਸਲਾ: ਦਰਅਸਲ ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤਿਆ ਸੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਸੁਪਕਿੰਗਸ ਨੇ ਚੰਗੀ ਸ਼ੁਰੂਆਤ ਕੀਤੀ ਪਰ 20ਵੇਂ ਓਵਰ ਵਿੱਚ ਲਖਨਊ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਰਵਿੰਦਰ ਜਡੇਜਾ ਦੇ 20ਵੇਂ ਓਵਰ ਦੀ ਪਹਿਲੀ ਗੇਂਦ ਦੌਰਾਨ ਦੋ ਝਟਕੇ ਦਿੱਤੇ। ਇਹ ਖਿਡਾਰੀ 3 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਦਾਨ ਵਿੱਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਕਪਤਾਨ ਐਮ ਧੋਨੀ ਮੈਦਾਨ 'ਤੇ ਆਏ ਅਤੇ ਧੋਨੀ ਨੇ ਓਵਰ ਦੀ ਦੂਜੀ ਅਤੇ ਤੀਜੀ ਗੇਂਦ 'ਤੇ ਲਗਾਤਾਰ ਦੋ ਛੱਕੇ ਜੜ ਦਿੱਤੇ। ਚੌਥੀ ਗੇਂਦ 'ਤੇ ਰਵੀ ਨੂੰ ਛੱਕਾ ਲਗਾਉਣ ਦੀ ਪ੍ਰਕਿਰਿਆ 'ਚ ਬਿਸ਼ਨੋਈ ਨੇ ਕੈਚ ਫੜ੍ਹ ਲਿਆ। ਮੈਚ ਦੌਰਾਨ ਲਖਨਊ ਦੇ 17ਵੇਂ ਓਵਰ ਵਿੱਚ ਸੀਐਸਕੇ ਨੂੰ ਪੰਜਵਾਂ ਝਟਕਾ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੇ ਬੇਨ ਸਟੋਕਸ (8) ਨੂੰ ਯਸ਼ ਠਾਕੁਰ ਹੱਥੋਂ ਕੈਚ ਆਊਟ ਕਰਵਾ ਕੇ ਦਿੱਤਾ। 17 ਓਵਰਾਂ ਤੋਂ ਬਾਅਦ ਸੀਐਸਕੇ ਦਾ ਸਕੋਰ 178/5 ਸੀ।

ਨਿਕੋਲਸ ਪੂਰਨ ਦੇ ਹੱਥੋਂ ਸਟੰਪ ਆਉਟ :
ਲਖਨਊ ਦੇ ਸਟਾਰ ਸਪਿਨਰ ਰਵੀ ਬਿਸ਼ਨੋਈ ਨੇ ਮੋਇਨ ਅਲੀ ਨੂੰ 19 ਦੌੜਾਂ ਦੇ ਨਿੱਜੀ ਸਕੋਰ 'ਤੇ ਨਿਕੋਲਸ ਪੂਰਨ ਦੇ ਹੱਥੋਂ ਸਟੰਪ ਆਉਟ ਕਰਵਾਇਆ ਅਤੇ 16 ਓਵਰਾਂ ਤੋਂ ਬਾਅਦ ਸੀਐਸਕੇ ਦੀ ਪਾਰੀ ਚਾਰ ਖਿਡਾਰੀਆਂ ਦੇ ਨੁਕਸਾਨ ਨਾਲ 170 ਸੀ। CSK ਦਾ ਸਕੋਰ 15 ਓਵਰਾਂ ਤੋਂ ਬਾਅਦ (164/3) ਚੇਨਈ ਸੁਪਰ ਕਿੰਗਜ਼ ਇਸ ਮੈਚ ਵਿੱਚ ਵੱਡੇ ਸਕੋਰ ਵੱਲ ਵਧ ਰਿਹਾ ਸੀ। ਮੋਇਲ ਅਲੀ (19) ਅਤੇ ਬੇਨ ਸਟੋਕਸ (1) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਸਨ। ਜਦੋਂਕਿ 14ਵੇਂ ਓਵਰ ਦੀ ਦੂਜੀ ਅਤੇ ਤੀਜੀ ਗੇਂਦ 'ਤੇ ਸ਼ਿਵਮ ਦੂਬੇ ਨੇ ਲਗਾਤਾਰ ਦੋ ਛੱਕੇ ਜੜੇ, ਫਿਰ ਪੰਜਵੀਂ ਗੇਂਦ 'ਤੇ ਰਵੀ ਬਿਸ਼ਨੋਈ ਨੇ ਉਸ ਨੂੰ 27 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕ ਵੁੱਡ ਹੱਥੋਂ ਕੈਚ ਕਰਵਾ ਕੇ ਮੈਦਾਨੋਂ ਬਾਹਰ ਕਰ ਦਿੱਤਾ। 14 ਓਵਰਾਂ ਤੋਂ ਬਾਅਦ ਸੀਐਸਕੇ ਦਾ ਸਕੋਰ (150/3) ਸੀ।

ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਪੂਰੀ ਹੋਈ। ਦੋਵੇਂ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। ਰੁਤੁਰਾਜ (50) ਅਤੇ ਕੋਨਵੇ (39) ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਸਨ। 8 ਓਵਰਾਂ ਦੇ ਬਾਅਦ CSK ਦਾ ਸਕੋਰ (101/0) ਅਤੇ ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ IPL 2023 ਦੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜਾ ਜੜਿਆ। ਰੁਤੂਰਾਜ ਨੇ 25 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਆਪਣੀ ਪਾਰੀ ਵਿੱਚ 4 ਛੱਕੇ ਅਤੇ 2 ਚੌਕੇ ਲਗਾਏ।

ਧਮਾਕੇਦਾਰ ਰਹੀ ਸੀ ਚੇਨਈ ਦੀ ਸ਼ੁਰੂਆਤ : ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਦੀ ਸਲਾਮੀ ਜੋੜੀ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਰੁਤੁਰਾਜ ਗਾਇਕੜ 18 ਗੇਂਦਾਂ ਵਿੱਚ 40 ਦੌੜਾਂ ਅਤੇ ਡੇਵੋਨ ਕੋਨਵੇ 12 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ। ਦੋਵੇਂ ਬੱਲੇਬਾਜ਼ 12.00 ਦੀ ਰਨ ਰੇਟ ਨਾਲ ਸਕੋਰ ਬਣਾ ਰਹੇ ਹਨ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ।

ਦੋਵਾਂ ਟੀਮਾਂ ਨੇ ਖੇਡਿਆ ਇਕ ਇਕ ਮੈਚ : ਯਾਦ ਰਹੇ ਕਿ ਆਈਪੀਐੱਲ ਦੇ ਮੈਚਾਂ ਦੀ ਲੜੀ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਵਾਂ ਵਿਚਾਲੇ ਫਿਲਹਾਲ ਇੱਕ-ਇੱਕ ਮੈਚ ਹੀ ਖੇਡਿਆ ਗਿਆ ਹੈ। ਇਨ੍ਹਾਂ ਮੈਚਾਂ ਦੇ ਨਤੀਜਿਆਂ ਮੁਤਾਬਿਕ ਚੇਨਈ ਸੁਪਰ ਕਿੰਗਜ਼ ਨੂੰ ਪਹਿਲੇ ਮੈਚ ਵਿੱਚ ਹੀ ਮੌਜੂਦਾ ਆਈਪੀਐਲ ਦੀ ਚੈਂਪੀਅਨ ਰਹੀ ਗੁਜਰਾਤ ਟਾਈਟਨਸ ਨੇ ਕਰਾਰੀ ਹਾਰ ਦਿੱਤੀ ਸੀ।

ਇਹ ਵੀ ਪੜ੍ਹੋ : Hardik Pandya batting record: ਅਰੁਣ ਜੇਤਲੀ ਸਟੇਡੀਅਮ 'ਚ ਬੋਲਦਾ ਹੈ ਹਾਰਦਿਕ ਪੰਡਯਾ ਦਾ ਬੱਲਾ, ਜਾਣੋ ਇਹ ਅੰਕੜੇ

ਚੇਨਈ ਸੁਪਰ ਕਿੰਗਜ਼ : ਇਸ ਟੀਮ ਦੇ ਖਿਡਾਰੀਆਂ ਵਿੱਚ ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਬੇਨ ਸਟੋਕਸ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਦੀਪਕ ਚਾਹਰ, ਮਿਸ਼ੇਲ ਸੈਂਟਨਰ, ਰਾਜਵਰਧਨ ਹੈਂਗਰਗੇਕਰ, ਸ਼ਿਵਮ ਦੁਬੇ/ਪ੍ਰਸ਼ਾਂਤ ਸੋਲੰਕੀ, ਐਮਐਸ ਧੋਨੀ ਦਾ ਨਾਂ ਸ਼ਾਮਿਲ ਹੈ।

ਲਖਨਊ ਸੁਪਰ ਜਾਇੰਟਸ : ਇਸ ਟੀਮ ਵਿੱਚ ਕੇਐਲ ਰਾਹੁਲ, ਕਾਇਲ ਮੇਅਰ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਕਰੁਣਾਲ ਪੰਡਯਾ, ਆਯੂਸ਼ ਬਡੋਨੀ/ਕੇ ਗੌਤਮ, ਮਾਰਕ ਵੁੱਡ, ਜੈਦੇਵ ਉਨਾਦਕਟ ਦਾ ਨਾਂ ਸ਼ਾਮਿਲ ਹੈ।

Last Updated : Apr 4, 2023, 9:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.