ETV Bharat / sports

GT vs CSK: ਗੁਜਰਾਤ ਟਾਈਟਨਸ ਨਾਲ ਪਹਿਲੇ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਰੜਕੇਗੀ ਇਹ ਘਾਟ

IPL ਦਾ ਰੋਮਾਂਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਚੌਕਿਆਂ ਅਤੇ ਛੱਕਿਆਂ ਦੀ ਭਾਰੀ ਬਰਸਾਤ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਆਈਪੀਐੱਲ ਦੀ ਸਭ ਤੋਂ ਸਫਲ ਟੀਮਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ 'ਚ ਇਕ ਚੀਜ਼ ਦੀ ਕਮੀ ਬਣੀ ਰਹੇਗੀ।

IPL 2023  Mahendra Singh Dhoni vs Hardik Pandya Gujarat Titans vs Chennai Super Kings
ਗੁਜਰਾਤ ਟਾਈਟਨਸ ਨਾਲ ਪਹਿਲੇ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਰੜਕੇਗੀ ਇਹ ਘਾਟ
author img

By

Published : Mar 31, 2023, 1:37 PM IST

ਅਹਿਮਦਾਬਾਦ: ਆਈਪੀਐਲ ਦਾ 16ਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਜੋਸ਼ ਪੂਰੇ ਦੇਸ਼ 'ਚ ਅਗਲੇ 2 ਮਹੀਨਿਆਂ ਤੱਕ ਬਣਿਆ ਰਹੇਗਾ। ਖੇਡ ਪ੍ਰੇਮੀਆਂ ਨੂੰ ਇਸ ਦੌਰਾਨ ਕਾਫੀ ਚੌਕੇ-ਛੱਕੇ ਦੇਖਣ ਨੂੰ ਮਿਲਣਗੇ। ਇਸ ਦੌਰਾਨ ਆਈਪੀਐਲ ਵਿੱਚ ਖੇਡਣ ਵਾਲੀਆਂ 10 ਟੀਮਾਂ ਵਿਚਾਲੇ ਕੁੱਲ 74 ਮੈਚ ਖੇਡੇ ਜਾਣਗੇ।

ਅੱਜ ਆਈਪੀਐਲ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਪਿਛਲੇ ਸਾਲ ਦੀ ਜੇਤੂ ਗੁਜਰਾਤ ਟਾਈਟਨਸ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਮੈਚ 'ਚ ਮਹਿੰਦਰ ਸਿੰਘ ਧੋਨੀ ਦੀ ਟੀਮ ਹਾਰਦਿਕ ਪੰਡਯਾ ਦੀ ਟੀਮ ਦੀ ਪਰਖ ਕਰੇਗੀ। ਜਦਕਿ ਮਹਿੰਦਰ ਸਿੰਘ ਧੋਨੀ ਆਪਣੇ ਤਜ਼ਰਬੇ ਦੇ ਆਧਾਰ 'ਤੇ ਟੀਮ ਦਾ ਹੌਸਲਾ ਵਧਾ ਕੇ ਜੇਤੂ ਸ਼ੁਰੂਆਤ ਕਰਨਾ ਚਾਹੇਗਾ। ਇਸ ਦੇ ਨਾਲ ਹੀ ਨੌਜਵਾਨ ਕਪਤਾਨ ਦੇ ਤੌਰ 'ਤੇ ਹਾਰਦਿਕ ਪੰਡਯਾ ਆਪਣੀ ਟੀਮ ਨੂੰ ਦੁਬਾਰਾ ਖਿਤਾਬ ਦਾ ਬਚਾਅ ਕਰਨ ਲਈ ਪ੍ਰੇਰਿਤ ਕਰ ਕੇ ਘਰੇਲੂ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੇਗਾ।

ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਹਾਰਦਿਕ ਪੰਡਯਾ
ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਹਾਰਦਿਕ ਪੰਡਯਾ

ਧੋਨੀ ਨੂੰ ਰੜਕੇਗੀ ਇਹ ਕਮੀ : ਮੌਜੂਦਾ ਟੀਮ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੂੰ ਅਜਿਹੇ ਪੁਰਾਣੇ ਗੇਂਦਬਾਜ਼ਾਂ ਦੀ ਕਮੀ ਹੋਵੇਗੀ, ਜਿਨ੍ਹਾਂ ਨੇ ਟੀਮ ਲਈ ਕਾਫੀ ਵਿਕਟਾਂ ਲਈਆਂ ਹਨ। ਚੇਨਈ ਸੁਪਰ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 10 ਗੇਂਦਬਾਜ਼ਾਂ 'ਚੋਂ ਸਿਰਫ 2 ਗੇਂਦਬਾਜ਼ ਹੀ ਟੀਮ ਦੇ ਕੋਲ ਹਨ। ਬਾਕੀ ਗੇਂਦਬਾਜ਼ ਜਾਂ ਤਾਂ ਕਿਸੇ ਹੋਰ ਟੀਮ ਵਿੱਚ ਚਲੇ ਗਏ ਹਨ ਜਾਂ ਫਿਰ ਆਈਪੀਐਲ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ : IPL 2023: ਅੱਜ ਤੋਂ ਸ਼ੁਰੂ ਹੋ ਰਿਹਾ IPL ਦਾ ਮਹਾਂ ਦੰਗਲ, ਕਾਨਪੁਰ ਦੇ ਉਪੇਂਦਰ ਯਾਦਵ ਖੇਡਣਗੇ ਪਹਿਲੀ ਵਾਰ

ਚੇਨਈ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਸਿਖਰਲੇ ਦਸ ਖਿਡਾਰੀਆਂ ਵਿੱਚੋਂ ਇਸ ਵੇਲੇ ਸਿਰਫ਼ ਦੋ ਗੇਂਦਬਾਜ਼ ਹੀ ਚੇਨਈ ਦੀ ਟੀਮ ਵਿੱਚ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਇੱਕ ਸਪਿਨ ਅਤੇ ਇੱਕ ਤੇਜ਼ ਗੇਂਦਬਾਜ਼ ਸ਼ਾਮਲ ਹੈ। ਚੇਨਈ ਸੁਪਰ ਕਿੰਗ ਨਾਲ 2012 'ਚ ਸ਼ੁਰੂ ਹੋਇਆ ਰਵਿੰਦਰ ਜਡੇਜਾ ਦਾ ਸਫਰ ਅਜੇ ਵੀ ਜਾਰੀ ਹੈ। ਉਸ ਨੇ 142 ਮੈਚਾਂ ਵਿੱਚ ਕੁੱਲ 105 ਵਿਕਟਾਂ ਲਈਆਂ ਹਨ। ਦੂਜੇ ਪਾਸੇ ਦੂਜੇ ਤੇਜ਼ ਗੇਂਦਬਾਜ਼ ਦੀਪਕ ਚਾਹਰ 2018 'ਚ ਚੇਨਈ ਸੁਪਰ ਕਿੰਗਜ਼ 'ਚ ਖੇਡਣ ਲਈ ਸ਼ਾਮਲ ਹੋਏ ਸਨ ਅਤੇ ਅਜੇ ਵੀ ਟੀਮ ਦਾ ਉਸ 'ਤੇ ਭਰੋਸਾ ਬਰਕਰਾਰ ਹੈ। ਦੀਪਕ ਚਾਹਰ ਨੇ ਇਸ ਦੌਰਾਨ ਕੁੱਲ 58 ਮੈਚ ਖੇਡੇ ਹਨ, ਜਿਸ 'ਚ ਉਹ ਹੁਣ ਤੱਕ ਸਿਰਫ 58 ਵਿਕਟਾਂ ਹੀ ਲੈ ਸਕੇ ਹਨ।

ਇਹ ਵੀ ਪੜ੍ਹੋ : Ahmedabad Weather Forecast : ਜਾਣੋ ਕਿਹੋ ਜਿਹਾ ਰਹੇਗਾ ਮੌਸਮ, ਮੀਂਹ ਦੀ ਕਿੰਨੀ ਹੈ ਸੰਭਾਵਨਾ

ਮੋਹਿਤ ਸ਼ਰਮਾ ਮੁਰਲੀਧਰਨ ਵਰਗੇ ਖਿਡਾਰੀ ਆਈਪੀਐੱਲ ਤੋਂ ਬਾਹਰ : ਜੇਕਰ ਚੇਨਈ ਸੁਪਰ ਕਿੰਗਜ਼ ਦੇ ਇਨ੍ਹਾਂ ਦੋ ਗੇਂਦਬਾਜ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਚੇਨਈ ਸੁਪਰ ਕਿੰਗਜ਼ ਲਈ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਜ਼ਿਆਦਾਤਰ ਗੇਂਦਬਾਜ਼ਾਂ ਨੇ ਟੀਮ ਛੱਡ ਦਿੱਤੀ ਹੈ, ਜਿਸ ਕਾਰਨ ਟੀਮ ਵਿੱਚ ਕਮੀ ਹੋਵੇਗੀ। ਰਵੀਚੰਦਰਨ ਅਸ਼ਵਿਨ ਅਤੇ ਸ਼ਾਰਦੁਲ ਠਾਕੁਰ ਵਰਗੇ ਖਿਡਾਰੀ ਜਿਨ੍ਹਾਂ ਨੇ ਪਿਛਲੇ ਸੀਜ਼ਨਾਂ 'ਚ ਚੇਨਈ ਸੁਪਰ ਕਿੰਗਜ਼ ਲਈ ਜ਼ਿਆਦਾਤਰ ਵਿਕਟਾਂ ਲਈਆਂ ਸਨ, ਉਹ ਦੂਜੀਆਂ ਟੀਮਾਂ 'ਚ ਚਲੇ ਗਏ ਹਨ, ਜਦਕਿ ਮੋਹਿਤ ਸ਼ਰਮਾ ਮੁਰਲੀਧਰਨ ਵਰਗੇ ਖਿਡਾਰੀ ਆਈਪੀਐੱਲ ਵਿੱਚ ਨਹੀਂ ਦਿਸ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.