ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (Indian Premier League) 2022 ਦਾ 57ਵਾਂ ਲੀਗ ਮੈਚ ਪੁਣੇ ਵਿੱਚ ਲਖਨਊ ਸੁਪਰ ਜਾਇੰਟਸ (Lucknow Super Giants) ਅਤੇ ਗੁਜਰਾਤ ਟਾਈਟਨਸ (Gujarat Titans) ਵਿਚਾਲੇ ਖੇਡਿਆ ਗਿਆ। ਗੁਜਰਾਤ ਨੇ ਇਹ ਮੈਚ 62 ਦੌੜਾਂ ਨਾਲ ਜਿੱਤ ਕੇ ਆਈਪੀਐਲ (IPL) ਦੇ ਇਸ ਸੀਜ਼ਨ ਦੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਹੁਣ ਲਖਨਊ ਨੂੰ ਜਿੱਤ ਲਈ 145 ਦੌੜਾਂ ਦਾ ਟੀਚਾ ਮਿਲਿਆ ਹੈ। ਜਵਾਬ ਵਿੱਚ ਲਖਨਊ ਦੀ ਟੀਮ 13.5 ਓਵਰਾਂ ਵਿੱਚ 82 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ 62 ਦੌੜਾਂ ਦੇ ਫ਼ਰਕ ਨਾਲ ਮੈਚ ਹਾਰ ਗਈ।
ਦੱਸ ਦੇਈਏ ਕਿ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਹੁਣ ਲਖਨਊ ਨੂੰ ਜਿੱਤ ਲਈ 145 ਦੌੜਾਂ ਦਾ ਟੀਚਾ ਮਿਲਿਆ ਹੈ। ਜਵਾਬ ਵਿੱਚ ਲਖਨਊ ਦੀ ਟੀਮ 13.5 ਓਵਰਾਂ ਵਿੱਚ 82 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ 62 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ।
-
Playoffs, #AavaDe💙#SeasonOfFirsts #AavaDe #LSGvGT pic.twitter.com/DLgXCjgB63
— Gujarat Titans (@gujarat_titans) May 10, 2022 " class="align-text-top noRightClick twitterSection" data="
">Playoffs, #AavaDe💙#SeasonOfFirsts #AavaDe #LSGvGT pic.twitter.com/DLgXCjgB63
— Gujarat Titans (@gujarat_titans) May 10, 2022Playoffs, #AavaDe💙#SeasonOfFirsts #AavaDe #LSGvGT pic.twitter.com/DLgXCjgB63
— Gujarat Titans (@gujarat_titans) May 10, 2022
ਕਵਿੰਟਨ ਡੀ ਕਾਕ 11 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਐਲ ਰਾਹੁਲ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਰਨ ਸ਼ਰਮਾ 4 ਦੌੜਾਂ ਬਣਾ ਕੇ ਆਊਟ ਹੋਏ। ਕਰੁਣਾਲ 5 ਦੌੜਾਂ ਬਣਾ ਕੇ ਆਊਟ ਹੋ ਗਏ। ਆਯੂਸ਼ ਬਦੋਨੀ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮਾਰਕਸ ਸਟੋਇਨਿਸ ਨੇ 2 ਦੌੜਾਂ ਬਣਾਈਆਂ। ਜੇਸਨ ਹੋਲਡਰ 1 ਰਨ ਬਣਾ ਕੇ ਆਊਟ ਹੋ ਗਿਆ। ਮੋਹਸਿਨ ਖਾਨ 1 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਦੀਪਕ ਹੁੱਡਾ 27 ਦੌੜਾਂ ਬਣਾ ਕੇ ਆਊਟ ਹੋ ਗਏ।
-
That's that from Match 57.@gujarat_titans win by 62 runs and become the first team to qualify for #TATAIPL 2022 Playoffs.
— IndianPremierLeague (@IPL) May 10, 2022 " class="align-text-top noRightClick twitterSection" data="
Scorecard - https://t.co/45Tbqyj6pV #LSGvGT #TATAIPL pic.twitter.com/PgsuxfLKye
">That's that from Match 57.@gujarat_titans win by 62 runs and become the first team to qualify for #TATAIPL 2022 Playoffs.
— IndianPremierLeague (@IPL) May 10, 2022
Scorecard - https://t.co/45Tbqyj6pV #LSGvGT #TATAIPL pic.twitter.com/PgsuxfLKyeThat's that from Match 57.@gujarat_titans win by 62 runs and become the first team to qualify for #TATAIPL 2022 Playoffs.
— IndianPremierLeague (@IPL) May 10, 2022
Scorecard - https://t.co/45Tbqyj6pV #LSGvGT #TATAIPL pic.twitter.com/PgsuxfLKye
ਇਸ ਮੈਚ 'ਚ ਗੁਜਰਾਤ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਰਿਧੀਮਾਨ ਸਾਹਾ 5 ਦੌੜਾਂ ਬਣਾ ਕੇ ਆਊਟ ਹੋ ਗਏ। ਮੈਥਿਊ ਵੇਡ 10 ਦੌੜਾਂ ਬਣਾ ਸਕਿਆ। ਹਾਰਦਿਕ ਪੰਡਯਾ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਡੇਵਿਡ ਮਿਲਰ 26 ਅਤੇ ਸ਼ੁਭਮਨ ਗਿੱਲ 63 ਅਤੇ ਰਾਹੁਲ ਟੀਓਟੀਆ 22 ਦੌੜਾਂ ਬਣਾ ਕੇ ਨਾਬਾਦ ਪਰਤੇ।
ਮੈਚ ਲਈ ਗੁਜਰਾਤ ਦੀ ਟੀਮ ਵਿੱਚ ਤਿੰਨ ਬਦਲਾਅ ਹੋਏ ਅਤੇ ਲਖਨਊ ਸੁਪਰ ਜਾਇੰਟਸ ਨੇ ਇੱਕ ਬਦਲਾਅ ਕੀਤਾ। ਮੈਥਿਊ ਵੇਡ ਦੀ ਗੁਜਰਾਤ ਟੀਮ 'ਚ ਵਾਪਸੀ ਹੋਈ, ਜੋ ਲਾਕੀ ਫਰਗੂਸਨ ਦੀ ਥਾਂ 'ਤੇ ਖੇਡੇਗਾ। ਜਦਕਿ ਸਾਈ ਸੁਦਰਸ਼ਨ ਦੀ ਜਗ੍ਹਾ ਸਾਈ ਕਿਸ਼ੋਰ ਨੂੰ ਮੌਕਾ ਮਿਲਿਆ। ਇਸ ਦੇ ਨਾਲ ਹੀ ਪ੍ਰਦੀਪ ਸਾਂਗਵਾਨ ਦੀ ਜਗ੍ਹਾ ਯਸ਼ ਦਿਆਲ ਨੂੰ ਪਲੇਇੰਗ ਇਲੈਵਨ 'ਚ ਐਂਟਰੀ ਮਿਲੀ ਹੈ। ਲਖਨਊ ਨੇ ਰਵੀ ਬਿਸ਼ਨੋਈ ਦੀ ਥਾਂ ਕਰਨ ਸ਼ਰਮਾ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ।
ਇਹ ਵੀ ਪੜ੍ਹੋ:IPL Points Table: CSK ਦੀ ਜਿੱਤ ਤੋਂ ਬਾਅਦ ਬਦਲਿਆ ਪੁਆਇੰਟ ਟੇਬਲ ਦਾ ਸਮੀਕਰਨ