ਅਬੁ ਧਾਬੀ: ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼ਰੇਅਸ ਅੱਯਰ ਨੇ ਪਹਿਲੀ ਵਾਰ ਇੰਡੀਅਨ ਪ੍ਰੀਮਿਅਰ ਲੀਗ ਦੇ ਫਾਈਨਲ 'ਚ ਪਹੁੰਚਣ ਨੂੰ ਸ਼ਾਨਦਾਰ ਅਹਿਸਾਸ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਖਿਤਾਬੀ ਮੁਕਾਬਲੇ 'ਚ ਆਪਣਾ ਜਜ਼ਬਾ ਬਣਾਏ ਰੱਖਣ ਦੀ ਜ਼ਰੂਰਤ ਹੈ।
ਦਿੱਲੀ ਨੇ ਦੂਜੇ ਕੁਆਲੀਫਾਇਰ 'ਚ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾਇਆ। ਫਾਈਨਲ 'ਚ ਇਨ੍ਹਾਂ ਦਾ ਮੁਕਾਬਲਾ ਮੁੰਬਈ ਦੇ ਨਾਲ ਹੋਵੇਗਾ। ਜਿਸ ਨੇ ਉਸ ਨੂੰ ਪਹਿਲੇ ਕੁਆਲੀਫਾਇਰ ਵਿੱਚ ਹਰਾਇਆ ਸੀ।
ਅੱਯਰ ਨੇ ਮੈਚ ਤੋਂ ਬਾਅਦ ਕਿਹਾ,"ਸ਼ਾਨਦਾਰ, ਇਹ ਹੁਣ ਤੱਕ ਦਾ ਸਭ ਤੋਂ ਚੰਗਾ ਅਹਿਸਾਸ ਹੈ। ਇਸ 'ਚ ਬਹੁਤ ਉਤਾਰ ਚੜ੍ਹਾਅ ਰਹੇ ਪਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਬਣ ਗਏ। ਕਪਤਾਨ ਹੋਣ ਦੇ ਨਾਤੇ ਬਹੁਤ ਸਾਰੀ ਜ਼ਿੰਮੇਵਾਰੀ ਸੀ ਅਤੇ ਤੁਹਾਨੂੰ ਚੋਟੀ ਦੇ ਕ੍ਰਮ ਵਿੱਚ ਬੱਲੇਬਾਜ਼ ਵਜੋਂ ਇਕਸਾਰਤਾ ਬਣਾਈ ਰੱਖਣੀ ਸੀ।
ਉਨ੍ਹਾਂ ਕਿਹਾ," ਪਰ ਮੈਨੂੰ ਮੇਰੇ ਕੋਚ ਤੇ ਟੀਮ ਮਾਲਕਾਂ ਦਾ ਸਮਰਥਨ ਮਿਲਿਆ। ਅਸਲ 'ਚ ਮੈਂ ਕਿਸਮਤਵਾਲਾ ਹਾਂ ਜੋ ਮੈਨੂੰ ਇੰਨੀ ਚੰਗੀ ਟੀਮ ਮਿਲੀ। ਅਗਲੇ ਮੈਚ 'ਚ ਸਾਨੂੰ ਇਹੀ ਜਜ਼ਬਾ ਬਣਾਏ ਰੱਖਣਾ ਹੋਵੇਗਾ।