ਅਬੂ ਧਾਬੀ: ਆਈਪੀਐਲ 2020 ਦੇ 13ਵੇਂ ਸੀਜ਼ਨ ਵਿੱਚ ਅੱਜ ਪਹਿਲਾ ਡਬਲ ਹੈਡਰ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਰਾਜਸਥਾਨ ਰਾਇਲਜ਼ ਪਹਿਲੀ ਪਾਰੀ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦਾ ਸਾਹਮਣਾ ਕਰ ਰਹੀ ਹੈ। ਇਹ ਮੈਚ ਯੂਏਈ ਦੇ ਅਬੂ ਧਾਬੀ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਦੀ ਪਹਿਲੀ ਪਾਰੀ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।ਇਸ ਮੁਕਾਬਲੇ ਦੀ ਪਹਿਲੀ ਪਾਰੀ ਵਿੱਚ ਰਾਜਸਥਾਨ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 154 ਦੌੜਾਂ ਬਣਾਈਆਂ ਅਤੇ ਆਰਸੀਬੀ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ।
ਦੱਸ ਦੇਈਏ ਕਿ ਰਾਜਸਥਾਨ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਕਪਤਾਨ ਸਮਿੱਥ, ਨੇ ਕਾਫ਼ੀ ਨਿਰਾਸ਼ ਕੀਤਾ, ਉਹ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ, ਹਾਲਾਂਕਿ ਜੋਸ ਬਟਲਰ ਨੇ 12 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਦੂਜੇ ਪਾਸੇ, ਸੰਜੂ ਸੈਮਸਨ ਦਾ ਜਾਦੂ ਅੱਜ ਵੀ ਕੰਮ ਨਹੀਂ ਕਰ ਸਕਿਆ, ਉਸ ਨੇ 3 ਗੇਂਦਾਂ ਵਿੱਚ 4 ਦੌੜਾਂ ਬਣਾਈਆਂ ਅਤੇ ਗੇਂਦਬਾਜ਼ ਚਾਹਲ ਨੂੰ ਕੈਚ ਦੇ ਦਿੱਤਾ।
ਇਸ ਮੈਚ ਵਿੱਚ ਅੰਕਿਤ ਰਾਜਪੂਤ ਦੀ ਜਗ੍ਹਾ ਪਲੈਨਿੰਗ ਇਲੈਵਨ ਦਾ ਹਿੱਸਾ ਬਣੇ ਮਹੀਪਾਲ ਲੋਮਰ ਨੇ 39 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਆਰਸੀਬੀ ਦੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਯੁਜਵੇਂਦਰ ਚਾਹਲ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਆਪਣੇ 4 ਓਵਰਾਂ ਵਿੱਚ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਈਸੁਰੂ ਉਡਾਨਾ ਨੇ 4 ਓਵਰਾਂ ਵਿੱਚ 2 ਵਿਕਟਾਂ ਹਾਸਿਲ ਕੀਤੀਆਂ। ਆਰਸੀਬੀ ਦੇ ਸੁਪਰਓਵਰ ਹੀਰੋ ਨਵਦੀਪ ਸੈਣੀ ਨੇ 4 ਓਵਰਾਂ ਵਿੱਚ 2 ਵਿਕਟਾਂ ਹਾਸਿਲ ਕੀਤੀਆਂ।