ETV Bharat / sports

IPL 2020: ਰਾਜਸਥਾਨ ਰਾਇਲਜ਼ ਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਮੁਕਾਬਲਾ ਅੱਜ - ਰਾਜਸਥਾਨ ਰਾਇਲਜ਼ ਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਮੁਕਾਬਲਾ

ਰਾਜਸਥਾਨ ਰਾਇਲਜ਼ ਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਹੋਣ ਵਾਲਾ ਆਈਪੀਐਲ 2020 ਦਾ ਚੌਥਾ ਮੁਕਾਬਲਾ ਅੱਜ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ।

ਫ਼ੋਟੋ।
ਫ਼ੋਟੋ।
author img

By

Published : Sep 22, 2020, 2:11 PM IST

Updated : Sep 25, 2020, 6:00 PM IST

ਸ਼ਾਰਜਾਹ: ਆਈਪੀਐਲ 2020 ਦੇ ਸੀਜ਼ਨ ਦਾ ਚੌਥਾ ਮੈਚ ਰਾਜਸਥਾਨ ਰਾਇਲਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਕ ਪਾਸੇ ਜਿੱਥੇ ਇਹ ਸਟੀਵ ਸਮਿਥ ਦੀ ਟੀਮ ਦਾ ਉਦਘਾਟਨੀ ਮੈਚ ਹੋਵੇਗਾ, ਉੱਥੇ ਹੀ ਸੀਜ਼ਨ ਦਾ ਉਦਘਾਟਨ ਮੈਚ ਜਿੱਤ ਚੁੱਕੀ ਚੇਨੱਈ ਸੁਪਰਕਿੰਗਜ਼ ਦੀ ਟੀਮ ਦੂਜੀ ਵਾਰ ਮੈਦਾਨ ਵਿਚ ਉਤਰੇਗੀ।

ਦੱਸ ਦਈਏ ਕਿ 19 ਸਤੰਬਰ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇ ਗਏ ਮੈਚ ਵਿਚ ਯੈਲੋ ਆਰਮੀ ਜਾਣਿ ਕਿ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਜਿੱਤ ਹਾਸਲ ਕੀਤੀ ਸੀ।

ਕੀ ਹੈ ਦੋਵਾਂ ਟੀਮਾਂ ਦਾ ਇਤਿਹਾਸ ?

ਰਾਜਸਥਾਨ ਰਾਇਲਜ਼ ਨੇ ਆਪਣਾ ਰਾਇਲਟੀ ਲੀਗ ਡੈਬਿਊ ਸੀਜ਼ਨ ਸਿਰਫ 2008 ਵਿੱਚ ਦਿਖਾਇਆ ਸੀ। ਉਹ ਲੀਗ ਦੇ ਪਹਿਲੇ ਚੈਂਪੀਅਨ ਬਣੇ ਸੀ। ਉਸ ਸਮੇਂ ਟੀਮ ਦੀ ਵਾਗਡੋਰ ਸ਼ੇਨ ਵਾਰਨ ਦੇ ਹੱਥਾਂ ਵਿੱਚ ਸੀ। ਉੱਥੇ ਹੀ ਚੇਨੱਈ ਸੁਪਰਕਿੰਗਜ਼ ਨੇ 12 ਵਿੱਚੋਂ ਤਿੰਨ ਸੀਜ਼ਨਾਂ ਲਈ ਟਰਾਫੀ ਆਪਣੇ ਨਾਂਅ ਕੀਤੀ। ਉਹ ਸਾਲ 2010, 2011 ਅਤੇ 2018 ਵਿਚ ਚੈਂਪੀਅਨ ਬਣੇ ਸਨ।

ਆਤਮ ਵਿਸ਼ਵਾਸ ਨਾਲ ਭਰਪੂਰ ਹੋਵੇਗੀ ਚੇਨੱਈ ਸੁਪਰਕਿੰਗਜ਼

ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨੇ ਇਸ ਸੀਜ਼ਨ ਵਿੱਚ ਨਿੱਜੀ ਕਾਰਨਾਂ ਕਰਕੇ ਆਪਣੇ ਨਾਂਅ ਵਾਪਸ ਲੈ ਲਏ ਹਨ। ਲੀਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਦਾ ਤਣਾਅ ਸੀ ਪਰ ਮੁੰਬਈ ਇੰਡੀਅਨਜ਼ ਦੇ ਮੈਚ ਵਿਚ ਅੰਬਾਤੀ ਰਾਇਡੂ (ਨਾਬਾਦ 58) ਅਤੇ ਫਾਫ ਡੂ ਪਲੇਸਿਸ (71 ਦੌੜਾਂ) ਨੇ ਵਧੀਆ ਪਾਰੀ ਖੇਡ ਕੇ ਟੀਮ ਦਾ ਵਿਸ਼ਵਾਸ ਵਧਾ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਸੈਨ ਕਰਨ ਨੇ ਵੀ ਆਪਣੇ ਆਪ ਨੂੰ ਸਾਬਤ ਕੀਤਾ। ਉਸ ਦੇ ਵਧੀਆ ਪ੍ਰਦਰਸ਼ਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਇਹ ਹੈ ਰਾਜਸਥਾਨ ਰਾਇਲਜ਼ ਦੀ ਤਾਕਤ ਤੇ ਕਮਜ਼ੋਰੀ

ਰਾਜਸਥਾਨ ਰਾਇਲਜ਼ ਦੀ ਟੀਮ ਸ਼ਾਨਦਾਰ ਹੈ। ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਉਸ ਲਈ ਬਹੁਤ ਮਹੱਤਵਪੂਰਨ ਹੈ ਪਰ ਉਹ ਕੁਆਰੰਟੀਨ ਹੋਣ ਕਾਰਨ ਆਪਣਾ ਪਹਿਲਾ ਮੈਚ ਨਹੀਂ ਖੇਡ ਰਿਹਾ। ਟੀਮ ਬੈਨ ਸਟੋਕਸ 'ਤੇ ਵੀ ਕਾਫੀ ਨਿਰਭਰ ਰਹਿੰਦੀ ਹੈ ਤੇ ਉਹ ਵੀ ਇਸ ਸੀਜ਼ਨ ਤੋਂ ਬਾਹਰ ਹੈ।

ਉਹ ਅੱਜ ਕੱਲ੍ਹ ਨਿਊਜ਼ੀਲੈਂਡ ਵਿੱਚ ਹੈ। ਪਹਿਲੇ ਮੈਚ ਲਈ ਟੀਮ ਵਿਚ ਸਿਰਫ ਦੋ ਸਟਾਰ ਵਿਦੇਸ਼ੀ ਖਿਡਾਰੀ ਬਚੇ ਹਨ ਸਟੀਵ ਸਮਿਥ ਅਤੇ ਜੋਫਰਾ ਆਰਚਰ। ਪਹਿਲਾ ਮੈਚ ਖੇਡ ਰਹੇ ਗਿਆਰਾਂ ਵਿਚ ਸਟੀਵ ਸਮਿਥ ਅਤੇ ਆਰਚਰ ਤੋਂ ਇਲਾਵਾ ਗੇਂਦਬਾਜ਼ ਆਲਰਾਊਂਡਰ ਟੌਮ ਕਰਨ ਅਤੇ ਖੱਬੇ ਹੱਥ ਦੇ ਬੱਲੇਬਾਜ਼ ਡੇਵਿਡ ਮਿਲਰ ਚਾਰ ਵਿਦੇਸ਼ੀ ਖਿਡਾਰੀਆਂ ਦੇ ਰੂਪ ਵਿੱਚ ਸ਼ਾਮਲ ਹੋਣਗੇ।

ਰਾਜਸਥਾਨ ਇਸ ਖਿਡਾਰੀ 'ਤੇ ਦਿਖਾਏਗਾ ਭਰੋਸਾ

ਅਜਿਹਾ ਵੀ ਇਕ ਖਿਡਾਰੀ ਇਸ ਸਾਲ ਟੀਮ ਵਿਚ ਸ਼ਾਮਲ ਹੋਇਆ ਹੈ, ਜਿਸ ਤੋਂ ਹਰ ਕਿਸੇ ਨੂੰ ਬਹੁਤ ਸਾਰੀਆਂ ਉਮੀਦਾਂ ਹੋਣਗੀਆਂ। ਇਹ ਉਨ੍ਹਾਂ ਦਾ ਡੈਬਿਊ ਸੀਜ਼ਨ ਹੈ। ਅੰਡਰ -19 ਵਰਲਡ ਕੱਪ 'ਚ ਆਪਣੀ ਬੱਲੇਬਾਜ਼ੀ ਲਈ ਮਸ਼ਹੂਰ ਯਸ਼ਸਵੀ ਜੈਸਵਾਲ ਉੱਤੇ ਸਾਰਿਆਂ ਦੀ ਨਜ਼ਰ ਰਹੇਗੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਉਹ ਟੀਮ ਵਿੱਚ ਕਿੰਨਾ ਯੋਗਦਾਨ ਪਾ ਸਕਦਾ ਹੈ।

ਕਰਨ ਬ੍ਰਦਰਜ਼ ਦਾ ਹੋਵੇਗਾ ਸਾਹਮਣਾ

ਇਸ ਵਾਰ ਚੇਨੱਈ ਸੁਪਰਕਿੰਗਜ਼ ਲਈ ਖੇਡ ਰਹੇ ਸੈਮ ਕਰਨ ਨੇ ਆਪਣੇ ਪਹਿਲੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ। ਉਹ ਐਮਐਸ ਧੋਨੀ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਇਆ, ਛੇ ਗੇਂਦਾਂ 'ਤੇ 18 ਦੌੜਾਂ ਬਣਾਈਆਂ ਅਤੇ 4 ਓਵਰ ਸੁੱਟੇ, 28 ਦੌੜਾਂ ਦਿੱਤੀਆਂ ਅਤੇ ਵਿਕਟ ਵੀ ਲਈ। ਉੱਥੇ ਹੀ ਰਾਜਸਥਾਨ ਨੇ ਵੱਡੇ ਭਰਾ ਟੌਮ ਨੂੰ ਇੱਕ ਮੌਕਾ ਦਿੱਤਾ ਹੈ, ਦੋਵਾਂ ਭਰਾਵਾਂ ਨੂੰ ਵੱਖ-ਵੱਖ ਟੀਮਾਂ ਲਈ ਖੇਡਦੇ ਵੇਖਣਾ ਕਾਫ਼ੀ ਦਿਲਚਸਪ ਹੋ ਸਕਦਾ ਹੈ।

ਰਾਜਸਥਾਨ ਰਾਇਲਜ਼ ਦਾ ਸਕੁਆਇਡ- ਸਟੀਵ ਸਮਿਥ, ਅੰਕਿਤ ਰਾਜਪੂਤ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਮਹੀਪਾਲ ਲੋਮਰ, ਮਨਨ ਵੋਹਰਾ, ਮਯੰਕ ਮਾਰਕੰਡੇ, ਰਾਹੁਲ ਤੇਵਤੀਆ, ਰਿਆਨ ਪਰਾਗ, ਸੰਜੂ ਸੈਮਸਨ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਵਰੁਣ ਆਰੋਨ, ਰੋਬਿਨ ਉਥੱਪਾ, ਜੈਦੇਵ ਉਨਾਦਕਟ, ਯਸ਼ਾਸਵੀ ਜੈਸਵਾਲ, ਅਨੁਜ ਰਾਵਤ, ਅਕਾਸ਼ ਸਿੰਘ, ਕਾਰਤਿਕ ਤਿਆਗੀ, ਡੇਵਿਡ ਮਿਲਰ, ਓਸ਼ੇਨ ਥਾਮਸ, ਅਨਿਰੁਧ ਜੋਸ਼ੀ, ਐਂਡਰਿਊ ਟਾਇ, ਟੌਮ ਕਰਨ।

ਚੇਨੱਈ ਸੁਪਰ ਕਿੰਗਜ਼ ਦਾ ਸਕੁਆਇਡ- ਐਮਐਸ ਧੋਨੀ, ਕੇਦਾਰ ਜਾਧਵ, ਰਵਿੰਦਰ ਜਡੇਜਾ, ਪਿਯੂਸ਼ ਚਾਵਲਾ, ਡਵੇਨ ਬ੍ਰਾਵੋ, ਕਰਨ ਸ਼ਰਮਾ, ਸ਼ੇਨ ਵਾਟਸਨ, ਸ਼ਾਰਦੁਲ ਠਾਕੁਰ, ਅੰਬਤੀ ​​ਰਾਇਡੂ, ਮੁਰਲੀ ​​ਵਿਜੇ, ਫਾਫ ਡੂ ਪਲੇਸਿਸ, ਇਮਰਾਨ ਤਾਹਿਰ, ਦੀਪਕ ਚਾਹਰ, ਲੂੰਗੀ ਇੰਜੀਡੀ, ਮਿਸ਼ੇਲ ਸੰਤਨਰ, ਕੇ ਐਮ ਆਸਿਫ, ਨਾਰਾਇਣ ਜਗਦੀਸਨ, ਮੋਨੂੰ ਕੁਮਾਰ, ਰਿਤੂਰਾਜ ਗਾਇਕਵਾੜ, ਆਰ ਸਾਈ ਕਿਸ਼ੋਰ, ਜੋਸ਼ ਹੇਜ਼ਲਵੁੱਡ, ਸੈਮ ਕਰਨ।

Last Updated : Sep 25, 2020, 6:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.