ਦੁਬਈ: ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨਾਲ ਹੋਵੇਗਾ। ਇਸ ਸੀਜ਼ਨ ਦੇ ਸਕੋਰ ਟੇਬਲ ਵਿੱਚ ਚੇਨਈ 8ਵੇਂ ਨੰਬਰ 'ਤੇ ਹੈ। ਉਸ ਨੂੰ 11 ਮੈਚਾਂ ਵਿੱਚ ਸਿਰਫ ਤਿੰਨ ਜਿੱਤਾਂ ਮਿਲੀਆਂ ਹਨ ਅਤੇ ਜੇ ਉਹ ਬਾਕੀ ਤਿੰਨ ਮੈਚ ਜਿੱਤਦੀ ਹੈ, ਤਾਂ ਉਸ ਨੂੰ ਪਲੇਆਫ ਵਿੱਚ ਜਾਣ ਲਈ ਦੂਜੀਆਂ ਟੀਮਾਂ ਦੇ ਅੰਕੜਿਆਂ ਦੇ ਭਰੋਸੇ ’ਤੇ ਬੈਠਣਾ ਪਏਗਾ।
ਬੰਗਲੌਰ ਨੇ ਇਨ੍ਹਾਂ ਚੇਨਈ ਖਿਲਾਫ ਆਖਰੀ ਮੈਚ ਜਿੱਤਿਆ ਸੀ। ਮੁੰਬਈ ਖਿਲਾਫ ਪਿਛਲੇ ਮੈਚ ਵਿੱਚ ਚੇਨਈ ਆਈਪੀਐਲ ਵਿੱਚ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਬਣਾਉਣ ਦੇ ਬਹੁਤ ਨੇੜੇ ਸੀ, ਪਰ ਸੈਮ ਕਰਨ ਦੀ ਪਾਰੀ ਨੇ ਇਸ ਨੂੰ ਬਚਾ ਲਿਆ।
ਮੈਚ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਜਿਹੇ ਸੰਕੇਤ ਦਿੱਤੇ ਸਨ ਕਿ ਉਹ ਆਉਣ ਵਾਲੇ ਮੈਚਾਂ ਵਿਚ ਕੁਝ ਨੌਜਵਾਨ ਖਿਡਾਰੀਆਂ ਨੂੰ ਅਜ਼ਮਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਚੇਨਈ ਦੀ ਟੀਮ ਵਿੱਚ ਕੁਝ ਨਵੇਂ ਚਿਹਰੇ ਵੇਖੇ ਜਾ ਸਕਦੇ ਹਨ।
ਚੇਨਈ ਸੁਪਰ ਕਿੰਗਜ਼:
ਮਹਿੰਦਰ ਸਿੰਘ ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਪਿਯੂਸ਼ ਚਾਵਲਾ, ਕਰਨ ਸ਼ਰਮਾ, ਸ਼ੇਨ ਵਾਟਸਨ, ਸ਼ਾਰਦੂਲ ਠਾਕੁਰ, ਅੰਬਤੀ ਰਾਇਡੂ, ਮੁਰਲੀ ਵਿਜੇ, ਫਾਫ ਡੂ ਪਲੇਸਿਸ, ਇਮਰਾਨ ਤਾਹਿਰ, ਦੀਪਕ ਚਾਹਰ, ਲੂੰਗੀ ਐਂਗਿਡੀ, ਮਿਸ਼ੇਲ ਸੰਤਨਰ, ਕੇ.ਐਮ. ਆਸਿਫ, ਨਾਰਾਇਣ ਜਗਾਦੀਸ਼ਨ, ਮੋਨੂੰ ਕੁਮਾਰ, ਰਿਤੂਰਾਜ ਗਾਇਕਵਾੜ, ਆਰ.ਕੇ. ਸਾਈ ਕਿਸ਼ੋਰ, ਜੋਸ਼ ਹੇਜ਼ਲਵੁੱਡ, ਸੈਮ ਕਰਨ।
ਰਾਇਲ ਚੈਲੇਂਜਰਜ਼ ਬੈਂਗਲੌਰ:
ਵਿਰਾਟ ਕੋਹਲੀ (ਕਪਤਾਨ), ਐਰੋਨ ਫਿੰਚ, ਦੇਵਦੱਤ ਪਦਿਕਲ, ਏਬੀ ਡੀਵਿਲੀਅਰਜ਼, ਜੋਸ਼ ਫਿਲਿਪ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਨਵਦੀਪ ਸੈਣੀ, ਉਮੇਸ਼ ਯਾਦਵ, ਡੇਲ ਸਟੇਨ, ਯੁਜਵੇਂਦਰ ਚਾਹਲ, ਮੋਇਨ ਅਲੀ, ਪਵਨ ਦੇਸ਼ਪਾਂਡੇ, ਗੁਰਕੀਰਤ ਸਿੰਘ ਮਾਨ, ਮੁਹੰਮਦ ਸਿਰਾਜ, ਕ੍ਰਿਸ ਮੌਰਿਸ, ਪਵਨ ਨੇਗੀ, ਪਾਰਥਿਵ ਪਟੇਲ, ਸ਼ਾਹਬਾਜ਼ ਅਹਿਮਦ, ਈਸੁਰੂ ਉਦਾਨਾ, ਐਡਮ ਜ਼ੈਂਪਾ, ਕੇਨ ਰਿਚਰਡਸਨ।