ETV Bharat / sports

ਰਾਜਸਥਾਨ ਨੇ ਕੋਲਕਾਤਾ ਨੂੰ ਹਰਾਇਆ 3 ਵਿਕਟਾਂ ਨਾਲ - Rajasthan royals

ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਇਟ ਰਾਇਡਰਜ਼ ਵਿਚਕਾਰ ਖੇਡੇ ਗਏ ਆਈਪੀਐੱਲ ਦੇ ਮੈਚ ਵਿੱਚ ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਦੇ ਫ਼ਰਕ ਨਾਲ ਹਰਾਇਆ।

ਫ਼ੋਟੋ।
author img

By

Published : Apr 26, 2019, 5:14 AM IST

ਕੋਲਕਾਤਾ : ਰਿਆਨ ਪ੍ਰਾਗ ਅਤੇ ਜੋਫਰਾ ਆਰਚਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਮੈਚ ਵਿੱਚ ਕੋਲਕਾਤਾ ਨਾਈਟ ਰਾਇਡਰਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਪਲੇਅ ਆਫ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਕੋਲਕਾਤਾ ਦੀ ਇਹ ਲਗਾਤਾਰ 6ਵੀਂ ਹਾਰ ਹੈ।

ਕੋਲਕਾਤਾ ਦੁਆਰਾ ਬਣਾਈਆਂ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੇ ਪ੍ਰਾਗ (31 ਗੇਂਦਾਂ 'ਤੇ 47 ਦੌੜਾਂ) ਤੇ ਆਰਚਰ (12 ਗੇਂਦਾਂ 'ਤੇ ਅਜੇਤੂ 27 ਦੌੜਾਂ) ਦੀ ਸਾਂਝਦਾਰੀ ਦੀ ਬਦੌਲਤ 19.2 ਓਵਰਾਂ ਵਿੱਚ 7 ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਅਜਿੰਕਆ ਰਹਾਣੇ ਨੇ ਵੀ 34 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਕੋਲਕਾਤਾ ਲਈ ਕਪਤਾਨ ਦਿਨੇਸ਼ ਕਾਰਤਿਕ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 50 ਗੇਂਦਾਂ 'ਤੇ 9 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਬਣਾਈਆਂ, ਜਿਸ ਨਾਲ ਟੀਮ ਨੇ 6 ਵਿਕਟਾਂ 'ਤੇ 175 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਪਰ ਉਸ ਦੇ ਗੇਂਦਬਾਜ਼ ਇਸ ਦਾ ਬਚਾਅ ਕਰਨ ਵਿਚ ਅਸਫ਼ਲ ਰਹੇ।

ਕਾਰਤਿਕ ਤੋਂ ਇਲਾਵਾ ਕੋਲਕਾਤਾ ਲਈ ਸਿਰਫ਼ ਨਿਤੀਸ਼ ਰਾਣਾ (21) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ ਤੇ ਬਾਕੀ ਬੱਲੇਬਾਜ਼ ਪੂਰੀ ਤਰ੍ਹਾਂ ਅਸਫ਼ਲ ਰਹੇ।

ਇਸ ਜਿੱਤ ਨਾਲ ਰਾਜਸਥਾਨ ਦੇ 11 ਮੈਚਾਂ ਵਿੱਚੋਂ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿੱਚ 7ਵੇਂ ਸਥਾਨ 'ਤੇ ਹੈ। ਕੋਲਕਾਤਾ ਵੀ ਰਾਜਸਥਾਨ ਦੇ ਬਰਾਬਰ ਹੈ ਪਰ ਵਧੀਆ ਦੌੜਾਂ ਦੀ ਦਰ ਕਾਰਨ ਉਹ 6ਵੇਂ ਸਥਾਨ 'ਤੇ ਹੈ।

Intro:Body:

ਰਾਜਸਥਾਨ ਨੇ ਕੋਲਕਾਤਾ ਨੂੰ ਹਰਾਇਆ 3 ਵਿਕਟਾਂ ਨਾਲ

ਕੋਲਕਾਤਾ :  ਰਿਆਨ ਪ੍ਰਾਗ ਅਤੇ ਜੋਫਰਾ ਆਰਚਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਮੈਚ ਵਿੱਚ ਕੋਲਕਾਤਾ ਨਾਈਟ ਰਾਇਡਰਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਪਲੇਅ ਆਫ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਕੋਲਕਾਤਾ ਦੀ ਇਹ ਲਗਾਤਾਰ 6ਵੀਂ ਹਾਰ ਹੈ।

ਕੋਲਕਾਤਾ ਦੁਆਰਾ ਬਣਾਈਆਂ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੇ ਪ੍ਰਾਗ (31 ਗੇਂਦਾਂ 'ਤੇ 47 ਦੌੜਾਂ) ਤੇ ਆਰਚਰ (12 ਗੇਂਦਾਂ 'ਤੇ ਅਜੇਤੂ 27 ਦੌੜਾਂ) ਦੀ ਸਾਂਝਦਾਰੀ ਦੀ ਬਦੌਲਤ 19.2 ਓਵਰਾਂ ਵਿੱਚ 7 ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਅਜਿੰਕਆ ਰਹਾਣੇ ਨੇ ਵੀ 34 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਕੋਲਕਾਤਾ ਲਈ ਕਪਤਾਨ ਦਿਨੇਸ਼ ਕਾਰਤਿਕ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 50 ਗੇਂਦਾਂ 'ਤੇ 9 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਬਣਾਈਆਂ, ਜਿਸ ਨਾਲ ਟੀਮ ਨੇ 6 ਵਿਕਟਾਂ 'ਤੇ 175 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਪਰ ਉਸ ਦੇ ਗੇਂਦਬਾਜ਼ ਇਸ ਦਾ ਬਚਾਅ ਕਰਨ ਵਿਚ ਅਸਫ਼ਲ ਰਹੇ। ਕਾਰਤਿਕ ਤੋਂ ਇਲਾਵਾ ਕੋਲਕਾਤਾ ਲਈ ਸਿਰਫ਼ ਨਿਤੀਸ਼ ਰਾਣਾ (21) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ ਤੇ ਬਾਕੀ ਬੱਲੇਬਾਜ਼ ਪੂਰੀ ਤਰ੍ਹਾਂ ਅਸਫ਼ਲ ਰਹੇ।

ਇਸ ਜਿੱਤ ਨਾਲ ਰਾਜਸਥਾਨ ਦੇ 11 ਮੈਚਾਂ ਵਿੱਚੋਂ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿੱਚ 7ਵੇਂ ਸਥਾਨ 'ਤੇ ਹੈ। ਕੋਲਕਾਤਾ ਵੀ ਰਾਜਸਥਾਨ ਦੇ ਬਰਾਬਰ ਹੈ ਪਰ ਵਧੀਆ ਦੌੜਾਂ ਦੀ ਦਰ ਕਾਰਨ ਉਹ 6ਵੇਂ ਸਥਾਨ 'ਤੇ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.