ਮੁੰਬਈ : ਮੁੰਬਈ ਇੰਡੀਅਨਜ਼ ਨੇ ਵਾਨਖੇੜੇ ਮੈਦਾਨ 'ਤੇ ਖੇਡੇ ਗਏ ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦੇ ਰੁਮਾਂਚਕ ਮੁਕਾਬਲੇ ਵਿੱਚ ਸਨਰਾਇਜ਼ਰਜ਼ ਹੈਦਰਾਬਾਦ ਨੂੰ ਸੁਪਰ ਓਵਰ ਤੱਕ ਚੱਲੇ ਮੈਚ ਵਿੱਚ ਹਰਾ ਦਿੱਤਾ।
ਮੁੰਬਈ ਦੇ ਸਾਹਮਣੇ ਕਿਟਨ ਡੀ ਕਾੱਕ ਦੇ ਅਰਧ ਸੈਂਕੜੇ ਦੇ ਦਮ ਨਾਲ 163 ਦੌੜਾਂ ਦਾ ਟੀਚਾ ਰੱਖਿਆ। ਹੈਦਰਾਬਾਦ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ 162 ਦੌੜਾਂ ਬਣਾ ਕੇ ਮੈਚ ਨੂੰ ਸੁਪਰ ਓਵਰ ਵਿੱਚ ਪੁਹੰਚਾ ਦਿੱਤਾ।
ਸੁਪਰ ਓਵਰ ਵਿੱਚ ਹੈਦਰਾਬਾਦ ਪੂਰਾ ਓਵਰ ਨਾ ਖੇਡ ਸਕੀ ਅਤੇ 4 ਗੇਂਦਾਂ ਵਿੱਚ ਆਪਣੇ 2 ਵਿਕਟ ਗੁਆ ਕੇ 8 ਦੌੜਾਂ ਬਣਾਈਆਂ। ਮੁੰਬਈ ਨੇ 3 ਗੇਂਦਾਂ 'ਤੇ ਬਿਨਾਂ ਵਿਕਟ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਕੇ ਪਲੇਆਫ਼ ਵਿੱਚ ਥਾਂ ਬਣਾਈ। ਮੁੰਬਈ ਇਸ ਸੀਜ਼ਨ ਪਲੇਆਫ਼ ਵਿੱਚ ਥਾਂ ਬਣਾਉਣ ਵਾਲੀ ਤੀਸਰੀ ਟੀਮ ਬਣ ਗਈ ਹੈ।