ਹੈਦਰਾਬਾਦ : ਕਿੰਗਜ਼ ਇਲੈਵਨ ਪੰਜਾਬ ਨੂੰ ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦੇ ਮੈਚ ਵਿੱਚ ਸਨਰਾਇਜ਼ਰਜ਼ ਹੈਦਰਾਬਾਦ ਦੇ ਹੱਥੋਂ 45 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜੀਵ ਗਾਂਧੀ ਅੰਤਰ-ਰਾਸ਼ਟਰੀ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿੱਚ ਡੇਵਿਡ ਵਾਰਨਰ ਦੀ ਵਧੀਆ ਪਾਰੀ ਦੇ ਦਮ 'ਤੇ ਪੰਜਾਬ ਨੂੰ 213 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ, ਪਰ ਪੰਜਾਬ ਨੇ ਸੀਮਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਹੀ ਬਣਾਈਆ।
ਇਸ ਜਿੱਤ ਨਾਲ ਹੈਦਰਾਬਾਦ ਦੇ 12 ਮੈਚਾਂ ਵਿੱਚੋਂ 6 ਜਿੱਤਾਂ, 6 ਹਾਰਾਂ ਦੇ ਨਾਲ 12 ਅੰਕ ਹੋ ਗਏ ਹਨ ਅਤੇ ਉਹ ਹੁਣ ਪਲੇਆਫ਼ ਦੀ ਦੌੜ ਵਿੱਚ ਬਣੀ ਹੋਈ ਹੈ। ਹੈਦਰਾਬਾਦ ਦੀ ਟੀਮ ਚੌਥੇ ਸਥਾਨ 'ਤੇ ਹੈ।