ਚੇਨੱਈ : ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੈਸ਼ਨ ਦੇ ਪਹਿਲੇ ਮੈਚ ਵਿੱਚ ਜੇਤੂ ਸ਼ੁਰੂਆਤ ਕਰਦੇ ਹੋਏ ਸ਼ਨਿਚਰਵਾਰ ਨੂੰ ਰਾਇਲ ਚੈਲੇਂਜ਼ਰ ਬੈਂਗਲੋਰ ਨੂੰ 7 ਵਿਕਟਾਂ ਨਾਲ ਹਰਾਇਆ।
ਚੇਨੱਈ ਦੀ ਟੀਮ ਨੇ ਐਮ.ਏ ਚਿਦੰਬਰਮ ਸਟੇਡਿਅਮ ਵਿੱਚ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਬੈਂਗਲੋਰ ਨੂੰ 17.1 ਓਵਰਾਂ ਵਿੱਚ 70 ਦੌੜਾਂ ਤੇ ਹੀ ਢੇਰ ਕਰ ਦਿੱਤਾ ਅਤੇ ਫ਼ਿਰ 3 ਵਿਕਟਾਂ ਗੁਆ ਕੇ 17.4 ਓਵਰਾਂ ਵਿੱਚ ਟੀਚਾ ਹਾਸਲ ਕੀਤਾ।
ਆਈਪੀਐਲ ਦੇ ਇਤਿਹਾਸ ਵਿੱਚ ਇਹ 6ਵਾਂ ਨਿਊਨਤਮ ਸਕੋਰ ਹੈ। ਬੈਂਗਲੋਰ ਦਾ ਲੀਗ ਵਿੱਚ ਇਹ ਦੂਸਰਾ ਨਿਊਨਤਮ ਸਕੋਰ ਹੈ। ਲੀਗ ਵਿੱਚ ਬੈਂਗਲੋਰ ਦਾ ਨਿਊਨਤਮ ਸਕੋਰ 49 ਦੌੜਾਂ ਹੈ, ਜੋ ਉਸ ਨੇ 2017 ਵਿੱਚ ਕੋਲਕਾਤਾ ਨਾਇਟ ਰਾਇਡਰਜ਼ ਵਿਰੁੱਧ ਬਣਾਇਆ ਸੀ।
ਚੇਨੱਈ ਵਲੋਂ ਹਰਭਜਨ ਸਿੰਘ ਅਤੇ ਇਮਰਾਨ ਤਾਹਿਰ ਨੇ 3-3 ਜਦਕਿ ਰਵਿੰਦਰ ਜੁਡੇਜਾ ਨੇ ਦੋ ਅਤੇ ਡਵੈਨ ਬ੍ਰਾਵੋ ਨੇ 1 ਵਿਕਟ ਲਿਆ।
ਆਈਪੀਐਲ ਦੇ ਇਤਿਹਾਸ ਵਿੱਚ ਇਹ ਦੂਸਰਾ ਮੌਕਾ ਹੈ ਜਦ ਚੇਨੱਈ ਦੇ ਸਪਿਨਰਾਂ ਨੇ ਮੈਚ ਵਿੱਚ 8 ਵਿਕਟਾਂ ਲਈਆਂ। ਇਸ ਤੋਂ ਪਹਿਲਾਂ 2012 ਵਿੱਚ ਡੇਕੱਨ ਚਾਰਜ਼ਰਸ ਵਿਰੁੱਧ ਚੇਨੱਈ ਦੇ ਸਪਿਨਰਾਂ ਨੇ 8 ਵਿਕਟਾਂ ਲਈਆਂ ਸੀ।