ਸਾਊਥੈਮਪਟਨ:ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਵੱਲੋਂ ਦਿੱਤੇ ਗਏ 263 ਰਨਾਂ ਦੇ ਟੀਚੇ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਪਰ 200 ਰਨਾਂ 'ਤੇ ਹੀ ਸਿਮਟ ਕੇ ਰਹਿ ਗਈ। ਸ਼ਮਿਉਲ੍ਹਾ ਸ਼ਿਨਵਰੀ ਨੇ ਸਭ ਤੋਂ ਵਧ ਰਨ ਬਣਾਏ ,ਨਾਬਾਦ ਨੇ 49 ਰਨ ਬਣਾਏ ਜਦਕਿ ਕਪਤਾਨ ਗੁਲਬਦੀਨ ਨਾਯਬ ਨੇ 47 ਰਨ ਬਣਾਕੇ ਆਪਣਾ ਯੋਗਦਾਨ ਪਾਇਆ।
ਬੰਗਲਾਦੇਸ਼ ਦੇ ਬਹੁਪੱਖੀ ਸ਼ਾਕਿਬ ਅਲ ਹਸਨ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ 5 ਵਿਕਟ ਲਏ। ਮੁਸਤਫਿਜ਼ੁਰ ਰਹਿਮਾਨ ਨੂੰ 2 ਵਿਕਟ ਮਿਲੇ ਜਦਕਿ ਮੋਸਦਕ ਹੁਸੈਨ ਅਤੇ ਮੁਹੰਮਦ ਸੈਫੂਦੀਨ ਨੂੰ 1-1 ਵਿਕੇਟ ਮਿਲਿਆ।
ਦੂਜੇ ਵਿਕਟ ਦੇ ਲਈ 30 ਰਨਾਂ ਦੀ ਸਾਂਝੇਦਾਰੀ ਹੋਈ
ਟੀਚੇ ਨੂੰ ਪੂਰਾ ਕਰਦੇ ਹੋਏ ਨਾਯਬ ਅਤੇ ਰਹਿਮਤ ਸ਼ਾਹ ਨੇ ਅਫ਼ਗਾਨਿਸਤਾਨ ਦੇ ਚੰਗੀ ਸ਼ੁਰੂਆਤ ਕੀਤੀ। ਅਫ਼ਗਾਨਿਸਤਾਨ ਦਾ ਪਹਿਲਾ ਵਿਕੇਟ 49 ਦੇ ਕੁਲ੍ਹ ਯੋਗ ਪਰ ਸ਼ਾਹ (24) ਦੇ ਰੂਪ 'ਚ ਡਿੱਗਿਆ ਜਿਸਨੂੰ ਸ਼ਾਕਿਬ ਨੇ ਲਿਆ। ਹਾਸ਼ਮਤੁਲਾ ਸ਼ਾਹਿਦੀ ਨੇ ਆਪਣੇ ਕਪਤਾਨ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ 11 ਰਨਾਂ ਤੋਂ ਬਾਅਦ ਆਊਟ ਹੋ ਗਏ। ਦੂਜੇ ਵਿਕੇਟ ਦੇ ਲਈ ਨੈਬ ਅਤੇ ਸ਼ਾਹਿਦੀ ਦੇ ਵਿੱਚ 30 ਰਨਾਂ ਦੀ ਸਾਂਝੇਦਾਰੀ ਹੋਈ।
ਮੁਹੰਮਦ ਨਬੀ ਆਪਣਾ ਖਾਤਾ ਨਹੀਂ ਖੋਲ ਪਾਏ
ਤੀਸਰੇ ਵਿਕੇਟ ਦੇ ਲਈ ਅਸਗਰ ਅਫ਼ਗਾਨ ਨੇ ਨਾਯਬ ਦੇ ਨਾਲ ਮਿਲ ਕੇ 25 ਰਨਾਂ ਦੀ ਸਾਂਝੇਦਾਰੀ ਕੀਤੀ। ਨਾਯਬ ਨੇ ਪਵੇਲਿਯਨ ਭੇਜਕੇ ਇਸ ਸਾਂਝੇਦਾਰੀ ਨੂੰ ਸ਼ਾਕਿਬ ਨੇ ਤੋੜ ਦਿੱਤਾ। ਭਾਰਤ ਦੇ ਖ਼ਿਲਾਫ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਨਬੀ ਆਪਣਾ ਖਾਤਾ ਨਹੀਂ ਖੋਲ ਪਾਏ ਅਤੇ ਸ਼ਾਕਿਬ ਦਾ ਤੀਜਾ ਸ਼ਿਕਾਰ ਬਣੇ।
ਅਫ਼ਗਾਨਿਸਤਾਨ ਦੇ ਸਕੋਰ 'ਚ ਅੱਜੇ 13 ਰਨ ਹੀ ਜੁੜੇ ਸਨ ਕਿ ਅਫ਼ਗਾਨ (20) ਵੀ ਆਊਟ ਹੋ ਗਿਆ। ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਸ਼ਾਕਿਬ ਨੇ ਉਨ੍ਹਾਂ ਦਾ ਵਿਕੇਟ ਲੈ ਕੇ ਬੰਗਲਾਦੇਸ਼ ਨੂੰ ਮਜ਼ਬੂਤ ਕਰ ਦਿੱਤਾ। ਇਕਰਾਮ ਅਲੀ ਖਿਲ 11 ਦੇ ਸਕੋਰ 'ਤੇ ਰਨ ਆਊਟ ਹੋਏ।
ਸੱਤਵੇਂ ਵਿਕੇਟ ਦੇ ਲਈ 56 ਰਨ ਜੋੜੇ
ਸੱਤਵੇਂ ਵਿਕੇਟ ਦੇ ਲਈ ਸੋਨਵਾਰੀ ਨੇ ਨਜੀਬਬੁਲਾਹ ਜਾਰਦਾਨ ਦੇ ਨਾਲ ਮਿਲ ਕੇ 56 ਰਨ ਜੋੜੇ। ਜਾਰਦਾਨ ਨੂੰ 23 ਦੇ ਨਿੱਜੀ ਸਕੋਰ 'ਤੇ ਪਵੇਲਿਯਨ ਭੇਜਕੇ ਸ਼ਾਕਿਬ ਨੇ ਅਫ਼ਗਾਨਿਸਤਾਨ ਦੀ ਵਾਪਸੀ 'ਤੇ ਸਾਰੇ ਰਸਤੇ ਬੰਦ ਕਰ ਦਿੱਤੇ। ਸੋਨਵਾਰੀ ਇਕ ਕੋਨੇ 'ਤੇ ਟਿੱਕੇ ਰਹੇ ਕੋਈ ਵੀ ਖਿਡਾਰੀ ਉਨ੍ਹਾਂ ਦਾ ਸਾਥ ਨਹੀਂ ਦੇ ਪਾਇਆ।