ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ 'ਤੇ ਕ੍ਰਿਕਟਰ ਅਕਸਰ ਕਮਜ਼ੋਰ ਪ੍ਰਬੰਧਾਂ ਦਾ ਦੋਸ਼ ਲਗਾਉਂਦਿਆਂ ਭੜਾਸ ਕੱਢਦੇ ਦਿਖਾਈ ਦਿੰਦੇ ਹਨ। ਹੁਣ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਅਮੀਰ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ ਦੇ ਖਿਡਾਰੀ ਥੱਕੇ ਹੋਣ ਦੇ ਬਾਵਜੂਦ ਬਰੇਕ ਪੁੱਛਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਟੀਮ ਪ੍ਰਬੰਧਕ ‘ਸੰਚਾਰ ਪਾੜੇ’ ਕਾਰਨ ਕੀਤੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਨਾ ਕੱਢ ਦੇਣ।
ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਮੁਹੰਮਦ ਅਮੀਰ ਨੇ ਕਿਹਾ ਕਿ ਖਿਡਾਰੀਆਂ ਅਤੇ ਪ੍ਰਬੰਧਕਾਂ ਵਿਚਾਲੇ ਗੱਲਬਾਤ ਅਤੇ ਆਪਸੀ ਸਮਝਦਾਰੀ ਨੂੰ ਸੁਧਾਰਨ ਦੀ ਲੋੜ ਹੈ। ਅਮੀਰ ਨੇ ਕਿਹਾ, "ਸਮੱਸਿਆ ਇਹ ਇਹ ਹੈ ਕਿ ਜੇਕਰ ਪਾਕਿਸਤਾਨ ਕ੍ਰਿਕਟ ਦਾ ਕੋਈ ਖਿਡਾਰੀ ਇਹ ਕਹਿਣ ਦੀ ਹਿੰਮਤ ਕਰਦਾ ਹੈ ਕਿ ਉਹ ਬ੍ਰੇਕ ਚਾਹੁੰਦਾ ਹੈ, ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਇਸ ਲਈ ਖਿਡਾਰੀ ਹੁਣ ਇਸ ਬਾਰੇ ਟੀਮ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਡਰਦੇ ਹਨ।"
ਅਮੀਰ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਵਿੱਚ ਅਜਿਹੀ ਮਾਨਸਿਕਤਾ ਹੈ ਜਿੱਥੇ ਖਿਡਾਰੀ ਟੀਮ ਤੋਂ ਬਾਹਰ ਹੋਣ ਤੋਂ ਡਰਦੇ ਹਨ। ਮੇਰੇ ਖਿਆਲ ਵਿੱਚ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਵਿਚਾਲੇ ਸੰਚਾਰ ਪਾੜੇ ਦੀ ਇਸ ਸਥਿਤੀ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।"
ਅਮੀਰ ਨੇ ਕਿਹਾ ਕਿ ਜੇ ਖਿਡਾਰੀ ਬਰੇਕ ਚਾਹੁੰਦਾ ਹੈ ਤਾਂ ਉਸ ਨੂੰ ਟੀਮ ਪ੍ਰਬੰਧਕਾਂ ਨਾਲ ਗੱਲਬਾਤ ਕਰਨ 'ਚ ਖੁਸ਼ ਹੋਣੀ ਚਾਹੀਦਾ ਹੈ ਤੇ ਉਨ੍ਹਾਂ ਨੂੰ ਉਸਦਾ ਨਜ਼ਰੀਆ ਸਮਝਣਾ ਚਾਹੀਦਾ ਹੈ ਅਤੇ ਟੀਮ ਤੋਂ ਬਾਹਰ ਭੇਜਣ ਦੀ ਬਜਾਏ ਉਸ ਨੂੰ ਆਰਾਮ ਦੇਣਾ ਚਾਹੀਦਾ ਹੈ।"
ਅਮੀਰ, ਜਿਸ ਨੂੰ ਨਿਊਜ਼ੀਲੈਂਡ ਦੌਰੇ ਲਈ ਪਾਕਿਸਤਾਨ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਨੇ ਦੁਹਰਾਇਆ ਕਿ ਪਿਛਲੇ ਸਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਉਸ ਦੇ ਫੈਸਲੇ ਨੂੰ ਲੈ ਕੇ ਇੱਕ ਬੇਲੋੜਾ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਨੇ ਕਿਹਾ ਕਿ ਮਿਕੀ ਆਰਥਰ ਸਾਡੇ ਮੁੱਖ ਕੋਚ ਸਨ ਅਤੇ ਕੋਈ ਵੀ ਉਸ ਨੂੰ ਪੁੱਛ ਸਕਦਾ ਹੈ। ਮੈਂ ਉਸ ਨੂੰ ਸਾਲ 2017 ਤੋਂ ਕਹਿ ਰਿਹਾ ਸੀ ਕਿ ਜੇ ਮੇਰਾ ਕੰਮ ਦੇ ਭਾਰ ਪ੍ਰਬੰਧ ਨਾ ਕੀਤਾ ਗਿਆ ਤਾਂ ਮੈਨੂੰ ਟੈਸਟ ਕ੍ਰਿਕਟ ਛੱਡਣੀ ਪਵੇਗੀ।