ਮੁੰਬਈ: ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਟੀਮ ਇੰਡੀਆ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਗੇਂਦ ਅਤੇ ਬੱਲੇ ਨਾਲ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ।
-
𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023 " class="align-text-top noRightClick twitterSection" data="
">𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023
ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ 7 ਮੈਚ ਖੇਡੇ ਹਨ। ਉਸ ਨੇ ਇਕ ਵੀ ਮੈਚ ਨਹੀਂ ਹਾਰਿਆ ਹੈ। ਟੀਮ ਇੰਡੀਆ ਦੇ 7 ਜਿੱਤਾਂ ਨਾਲ 14 ਅੰਕ ਹਨ ਅਤੇ ਉਹ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਇਸ ਨਾਲ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦੇ ਸਾਹਮਣੇ ਨਾਕਆਊਟ ਮੈਚਾਂ 'ਚ ਜਿੱਤ ਦਰਜ ਕਰਨ ਦੀ ਚੁਣੌਤੀ ਹੈ।
ਭਾਰਤ ਨੇ ਸੈਮੀਫਾਈਨਲ 'ਚ ਕੀਤੀ ਸ਼ਾਨਦਾਰ ਐਂਟਰੀ: ਭਾਰਤੀ ਟੀਮ ਨੇ ਵਿਸ਼ਵ ਕੱਪ 2023 ਦੇ 33ਵੇਂ ਮੈਚ 'ਚ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਸ਼ਾਨਦਾਰ ਐਂਟਰੀ ਕੀਤੀ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਪਹਿਲਾਂ ਖੇਡਦੇ ਹੋਏ 357 ਦੌੜਾਂ ਬਣਾਈਆਂ। 358 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਸਿਰਫ 19.4 ਓਵਰਾਂ 'ਚ 55 ਦੌੜਾਂ 'ਤੇ ਢੇਰ ਹੋ ਗਈ ਅਤੇ ਮੈਚ 302 ਦੌੜਾਂ ਨਾਲ ਹਾਰ ਗਈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
-
SEMI-FINALS 🔒
— ICC (@ICC) November 2, 2023 " class="align-text-top noRightClick twitterSection" data="
India have booked their berth for the #CWC23 knockouts 👏 pic.twitter.com/Q0UVffp6iY
">SEMI-FINALS 🔒
— ICC (@ICC) November 2, 2023
India have booked their berth for the #CWC23 knockouts 👏 pic.twitter.com/Q0UVffp6iYSEMI-FINALS 🔒
— ICC (@ICC) November 2, 2023
India have booked their berth for the #CWC23 knockouts 👏 pic.twitter.com/Q0UVffp6iY
ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਦਾ ਹੁਣ ਤੱਕ ਦਾ ਸਫ਼ਰ
ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਆਸਟ੍ਰੇਲੀਆ ਨੇ ਭਾਰਤ ਨੂੰ 200 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਵਿਰਾਟ ਕੋਹਲੀ (85) ਅਤੇ ਕੇਐਲ ਰਾਹੁਲ (97) ਨੇ ਮਿਲ ਕੇ ਹਾਸਲ ਕਰ ਲਿਆ ਸੀ।
ਭਾਰਤ ਨੇ ਦੂਜੇ ਮੈਚ ਵਿੱਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਅਫਗਾਨਿਸਤਾਨ ਨੇ ਭਾਰਤ ਨੂੰ 273 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ (131) ਅਤੇ ਵਿਰਾਟ ਕੋਹਲੀ (55) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
-
Yet another match-winning spell and yet another Player of the Match award! 🏆
— BCCI (@BCCI) November 2, 2023 " class="align-text-top noRightClick twitterSection" data="
Congratulations, Mohd. Shami 🙌#TeamIndia register a mammoth 302-run win 👏👏 #CWC23 | #MenInBlue | #INDvSL pic.twitter.com/NJnX6EeP4h
">Yet another match-winning spell and yet another Player of the Match award! 🏆
— BCCI (@BCCI) November 2, 2023
Congratulations, Mohd. Shami 🙌#TeamIndia register a mammoth 302-run win 👏👏 #CWC23 | #MenInBlue | #INDvSL pic.twitter.com/NJnX6EeP4hYet another match-winning spell and yet another Player of the Match award! 🏆
— BCCI (@BCCI) November 2, 2023
Congratulations, Mohd. Shami 🙌#TeamIndia register a mammoth 302-run win 👏👏 #CWC23 | #MenInBlue | #INDvSL pic.twitter.com/NJnX6EeP4h
ਟੀਮ ਇੰਡੀਆ ਨੇ ਤੀਜੇ ਮੈਚ 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਰੋਹਿਤ ਸ਼ਰਮਾ (86) ਅਤੇ ਸ਼੍ਰੇਅਸ ਅਈਅਰ (53) ਨੇ ਭਾਰਤ ਨੂੰ ਆਸਾਨ ਜਿੱਤ ਦਿਵਾਈ।
ਭਾਰਤੀ ਟੀਮ ਨੇ ਚੌਥੇ ਮੈਚ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਬੰਗਲਾਦੇਸ਼ ਤੋਂ 257 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਵਿਰਾਟ ਕੋਹਲੀ (103) ਅਤੇ ਸ਼ੁਭਮਨ ਗਿੱਲ (53) ਨੇ ਸਾਂਝੇ ਤੌਰ 'ਤੇ ਹਾਸਲ ਕੀਤਾ।
- " class="align-text-top noRightClick twitterSection" data="">
ਭਾਰਤ ਨੇ ਨਿਊਜ਼ੀਲੈਂਡ 'ਤੇ ਪੰਜਵੇਂ ਮੈਚ 'ਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਵੱਲੋਂ ਭਾਰਤ ਨੂੰ 274 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਵਿਰਾਟ ਕੋਹਲੀ (95) ਅਤੇ ਰੋਹਿਤ ਸ਼ਰਮਾ (46) ਦੀਆਂ ਦੌੜਾਂ ਦੀ ਮਦਦ ਨਾਲ ਹਾਸਲ ਕਰ ਲਿਆ ਗਿਆ।
- CRICKET WORLD CUP 2023 : ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾ ਕੇ ਡੀ ਕਾਕ ਨੇ ਬਣਾਇਆ ਰਿਕਾਰਡ, ਜਾਣੋ ਕੌਣ ਹੈ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼
- CRICKET WORLD CUP 2023 : ਸ਼ੁਭਮਨ ਗਿੱਲ ਬਣੇ ਸਾਲ 2023 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ
- World Cup 2023: ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਅਰਧ ਸੈਂਕੜਾ ਜੜ ਕੇ ਰਚਿਆ ਇਤਿਹਾਸ, ਸਚਿਨ ਤੇ ਸੰਗਾਕਾਰਾ ਨੂੰ ਪਿੱਛੇ ਛੱਡ ਕੇ ਹਾਸਲ ਕੀਤਾ ਵੱਡਾ ਮੀਲ ਪੱਥਰ
ਭਾਰਤ ਨੇ ਇੰਗਲੈਂਡ ਤੋਂ ਛੇਵਾਂ ਮੈਚ 100 ਦੌੜਾਂ ਨਾਲ ਜਿੱਤਿਆ। ਇਸ ਮੈਚ ਵਿੱਚ ਰੋਹਿਤ ਸ਼ਰਮਾ (87) ਅਤੇ ਸੂਰਿਆਕੁਮਾਰ ਯਾਦਵ (49) ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਇੰਗਲੈਂਡ ਦੀ ਟੀਮ 129 ਦੌੜਾਂ 'ਤੇ ਢੇਰ ਹੋ ਗਈ।
ਭਾਰਤ ਦਾ ਸੱਤਵਾਂ ਮੈਚ ਵਾਨਖੇੜੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਸੀ, ਭਾਰਤ ਨੇ ਇਹ ਮੈਚ 302 ਦੌੜਾਂ ਨਾਲ ਜਿੱਤਿਆ। ਭਾਰਤ ਨੇ ਸ਼ੁਭਮਨ ਗਿੱਲ (92), ਵਿਰਾਟ ਕੋਹਲੀ (88) ਅਤੇ ਸ਼੍ਰੇਅਸ ਅਈਅਰ (82) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਮੁਹੰਮਦ ਸ਼ਮੀ ਦੀਆਂ 5 ਵਿਕਟਾਂ ਅਤੇ ਮੁਹੰਮਦ ਸਿਰਾਜ ਦੀਆਂ 3 ਵਿਕਟਾਂ ਦੀ ਬਦੌਲਤ ਸ਼੍ਰੀਲੰਕਾ 55 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਮੈਚ 302 ਦੌੜਾਂ ਨਾਲ ਹਾਰ ਗਏ।