ਰਾਜਕੋਟ/ਗੁਜਰਾਤ: ਭਾਰਤ ਅਤੇ ਸ਼੍ਰੀਲੰਕਾ ਟੀ-20 ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਸ਼ਨੀਵਾਰ ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੇ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾਇਆ। ਭਾਰਤ (IND vs SL) ਦੇ ਕਪਤਾਨ ਹਾਰਦਿਕ ਪੰਡਯਾ ਨੇ ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਟੀਮ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 229 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 16.4 ਓਵਰਾਂ 'ਚ 10 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ (India vs Sri Lanka T20 Series Updates) ਜਿੱਤ ਲਈ ਹੈ।
ਸ਼੍ਰੀਲੰਕਾ ਲਈ ਬੱਲੇਬਾਜ਼ੀ ਕਰਦੇ ਹੋਏ ਕੁਸ਼ਲ ਮੈਂਡਿਸ ਅਤੇ ਕਪਤਾਨ ਦਾਸੁਨ ਸ਼ਨਾਕਾ ਨੇ 23-23 ਦੌੜਾਂ ਬਣਾਈਆਂ। ਭਾਰਤ ਲਈ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਹਾਰਦਿਕ ਪੰਡਯਾ, ਉਮਰਾਨ ਮਲਿਕ ਅਤੇ ਯੁਜਵੇਂਦਰ ਚਾਹਲ ਨੂੰ ਦੋ-ਦੋ ਸਫਲਤਾਵਾਂ ਮਿਲੀਆਂ। ਅਕਸ਼ਰ ਪਟੇਲ ਨੇ ਇਕ ਵਿਕਟ ਆਪਣੇ ਨਾਂ ਕੀਤਾ।
-
Arshdeep Singh picks up the final wicket of the innings as #TeamIndia win by 91 runs and clinch the series 2-1.
— BCCI (@BCCI) January 7, 2023 " class="align-text-top noRightClick twitterSection" data="
This is also India's 25th bilateral series win against Sri Lanka in India.#INDvSL @mastercardindia pic.twitter.com/AT7UyqA6hf
">Arshdeep Singh picks up the final wicket of the innings as #TeamIndia win by 91 runs and clinch the series 2-1.
— BCCI (@BCCI) January 7, 2023
This is also India's 25th bilateral series win against Sri Lanka in India.#INDvSL @mastercardindia pic.twitter.com/AT7UyqA6hfArshdeep Singh picks up the final wicket of the innings as #TeamIndia win by 91 runs and clinch the series 2-1.
— BCCI (@BCCI) January 7, 2023
This is also India's 25th bilateral series win against Sri Lanka in India.#INDvSL @mastercardindia pic.twitter.com/AT7UyqA6hf
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 228 ਦੌੜਾਂ ਬਣਾਈਆਂ ਸਨ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 51 ਗੇਂਦਾਂ 'ਤੇ 112 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸੂਰਿਆ ਤੋਂ ਇਲਾਵਾ ਸ਼ੁਭਮਨ ਗਿੱਲ ਨੇ 46 ਦੌੜਾਂ ਦੀ ਪਾਰੀ ਖੇਡੀ। ਦਿਲਸ਼ਾਨ ਮਦੁਸ਼ੰਕਾ ਨੇ 2 ਵਿਕਟਾਂ ਹਾਸਲ ਕੀਤੀਆਂ। ਜਦਕਿ ਕਸੁਨ ਰਜਿਥਾ, ਚਮਿਕਾ ਕਰੁਣਾਰਤਨੇ ਅਤੇ ਹਸਾਰੰਗਾ ਨੂੰ ਇਕ-ਇਕ (IND vs SL News) ਵਿਕਟ ਮਿਲੀ।
ਦੱਸ ਦੇਈਏ ਕਿ ਭਾਰਤੀ ਟੀਮ ਨੇ ਸ਼੍ਰੀਲੰਕਾ ਤੋਂ ਲਗਾਤਾਰ 5ਵੀਂ ਘਰੇਲੂ ਸੀਰੀਜ਼ ਜਿੱਤੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 6 ਸੀਰੀਜ਼ ਖੇਡੀਆਂ ਗਈਆਂ ਹਨ, ਜਿਨ੍ਹਾਂ 'ਚੋਂ ਸਿਰਫ ਇਕ ਡਰਾਅ ਰਹੀ ਹੈ, ਜੋ 2009 'ਚ ਖੇਡੀ ਗਈ ਸੀ।
ਸੂਰਿਆਕੁਮਾਰ ਯਾਦਵ ਦੀ ਸ਼ਾਨਦਾਰ ਪਾਰੀ : ਭਾਰਤ ਦੀ ਜਿੱਤ ਦੇ ਹੀਰੋ ਸੂਰਿਆਕੁਮਾਰ ਯਾਦਵ ਰਹੇ, ਜਿਨ੍ਹਾਂ ਨੇ 51 ਗੇਂਦਾਂ 'ਤੇ ਨਾਬਾਦ 112 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ 45 ਗੇਂਦਾਂ 'ਚ ਸੈਂਕੜਾ ਲਗਾਇਆ, ਜੋ ਟੀ-20 'ਚ ਉਨ੍ਹਾਂ ਦਾ ਤੀਜਾ ਸੈਂਕੜਾ ਹੈ। ਯਾਦਵ ਨੇ ਜੁਲਾਈ 2022 'ਚ ਇੰਗਲੈਂਡ (Suryakumar Yadav played a blistering century innings) ਖਿਲਾਫ ਆਪਣਾ ਪਹਿਲਾ ਸੈਂਕੜਾ ਲਗਾਇਆ ਸੀ, ਜਿਸ ਤੋਂ ਬਾਅਦ 6 ਮਹੀਨਿਆਂ 'ਚ ਉਨ੍ਹਾਂ ਨੇ ਤੀਜਾ ਸੈਂਕੜਾ ਲਗਾਇਆ ਸੀ। ਉਹ ਥੋੜ੍ਹੇ ਸਮੇਂ 'ਚ ਤਿੰਨ ਟੀ-20 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।
-
The World No. 1️ has been at it again 🏏
— ICC (@ICC) January 7, 2023 " class="align-text-top noRightClick twitterSection" data="
Suryakumar Yadav’s third century in T20I cricket underlined his status as the world’s best batter in the men's format right now.#INDvSL | 📝Scorecard: https://t.co/v6DELbUa9F pic.twitter.com/xbgjZDaXX4
">The World No. 1️ has been at it again 🏏
— ICC (@ICC) January 7, 2023
Suryakumar Yadav’s third century in T20I cricket underlined his status as the world’s best batter in the men's format right now.#INDvSL | 📝Scorecard: https://t.co/v6DELbUa9F pic.twitter.com/xbgjZDaXX4The World No. 1️ has been at it again 🏏
— ICC (@ICC) January 7, 2023
Suryakumar Yadav’s third century in T20I cricket underlined his status as the world’s best batter in the men's format right now.#INDvSL | 📝Scorecard: https://t.co/v6DELbUa9F pic.twitter.com/xbgjZDaXX4
ਯਾਦਵ ਨੂੰ ਇਸ ਸੈਂਕੜੇ ਵਾਲੀ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਸ ਨੇ 3 ਮੈਚਾਂ ਦੀ ਸੀਰੀਜ਼ 'ਚ 170 ਦੌੜਾਂ ਬਣਾਈਆਂ ਜਿਸ 'ਚ ਇਕ ਸੈਂਕੜਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੂੰ ਪਲੇਅਰ ਆਫ ਦਿ ਸੀਰੀਜ਼ ਐਵਾਰਡ ਲਈ ਚੁਣਿਆ ਗਿਆ। ਅਕਸ਼ਰ ਨੇ 3 ਮੈਚਾਂ 'ਚ 117 ਦੌੜਾਂ ਬਣਾਈਆਂ ਅਤੇ 3 ਵਿਕਟਾਂ ਲਈਆਂ। ਰੋਹਿਤ ਸ਼ਰਮਾ ਟੀ-20 'ਚ ਚਾਰ ਸੈਂਕੜੇ ਲਗਾ ਕੇ ਪਹਿਲੇ ਸਥਾਨ 'ਤੇ ਹਨ। ਸੂਰਿਆ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਹ ਜਲਦੀ ਹੀ (Sports News In Punjabi) ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾ ਦੇਵੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ-
ਭਾਰਤੀ ਟੀਮ: ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਿਵਮ ਮਾਵੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।
ਸ਼੍ਰੀਲੰਕਾ ਟੀਮ: ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜੈ ਡੀ ਸਿਲਵਾ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥਿਕਸ਼ਨ, ਕਾਸੁਨ ਰਜਿਥਾ ਅਤੇ ਦਿਲਸ਼ਾਨ ਮਦੁਸ਼ੰਕਾ।
ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਦੇ ਫੈਨਸ ਲਈ ਚੰਗੀ ਖ਼ਬਰ, ਬੱਲੇਬਾਜ਼ ਦੀ ਹੋਈ ਸਫਲ ਸਰਜ਼ਰੀ