ਹੈਦਰਾਬਾਦ: ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰੋਹਨ ਗਾਵਸਕਰ ਨੇ ਟੀਮ ਇੰਡੀਆ ਦੇ ਆਸਟ੍ਰੇਲੀਆ ਦੌਰੇ ਬਾਰੇ ਵੱਡਾ ਬਿਆਨ ਦਿੱਤਾ ਹੈ। ਦਰਅਸਲ, ਰੋਹਨ ਦਾ ਮੰਨਣਾ ਹੈ ਕਿ ਇਸ ਵਾਰ ਆਸਟ੍ਰੇਲੀਆ ਦੀ ਟੀਮ ਪਹਿਲਾਂ ਹੀ ਮਨਪਸੰਦ ਵਜੋਂ ਸੀਰੀਜ਼ ਦੀ ਸ਼ੁਰੂਆਤ ਕਰੇਗੀ।
2018-19 'ਚ ਜਦੋਂ ਭਾਰਤ ਨੇ ਪਿਛਲੀ ਵਾਰ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ, ਤਾਂ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਟੈਸਟ ਸੀਰੀਜ਼ 2-1 ਨਾਲ ਜਿੱਤ ਕੇ ਇੱਕ ਅਨੌਖਾ ਇਤਿਹਾਸ ਰਚਿਆ ਸੀ। ਵਿਰਾਟ ਕੋਹਲੀ ਆਸਟ੍ਰੇਲੀਆ ਦੇ ਮੈਦਾਨਾਂ 'ਤੇ ਟੈਸਟ ਸੀਰੀਜ਼ ਜਿੱਤਣ ਵਾਲੇ ਏਸ਼ੀਆ ਦੇ ਪਹਿਲੇ ਕਪਤਾਨ ਵੀ ਬਣੇ, ਪਰ ਜੇ ਰੋਹਨ ਗਾਵਸਕਰ ਦੀ ਮੰਨਿਏ ਤਾਂ ਇਸ ਵਾਰ ਆਸਟ੍ਰੇਲੀਆ ਮਨਪਸੰਦ ਰਹੇਗੀ।
ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਰੋਹਨ ਗਾਵਸਕਰ ਨੇ ਕਿਹਾ, " ਬਿਲਕੁੱਲ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੇ ਸ਼ਾਮਲ ਹੋਣ ਨਾਲ ਆਸਟ੍ਰੇਲੀਆ ਦੀ ਟੀਮ ਨੂੰ ਵੱਡਾ ਫ਼ਰਕ ਪਵੇਗਾ।" ਪਿਛਲੀ ਵਾਰ ਅਸੀਂ ਆਸਟ੍ਰੇਲੀਆ ਦੇ ਪਸੰਦੀਦਾ ਵਜੋਂ ਗਏ ਸੀ। ਮੈਨੂੰ ਨਹੀਂ ਲਗਦਾ ਕਿ ਨਤੀਜੇ ਤੋਂ ਕੋਈ ਹੈਰਾਨ ਹੋਇਆ ਹੋਵੇਗਾ। ਇਸ ਵਾਰ ਵਿਸ਼ਵ ਕ੍ਰਿਕਟ ਦੇ ਦੋ ਉਤਸ਼ਾਹੀ ਬੱਲੇਬਾਜ਼ ਸਮਿਥ ਅਤੇ ਵਾਰਨਰ ਆਸਟ੍ਰੇਲੀਆ ਦੀ ਟੀਮ ਵਿੱਚ ਵਾਪਸੀ ਕਰ ਰਹੇ ਹਨ, ਜਿਸ ਕਾਰਨ ਇਹ ਟੀਮ ਬਿਲਕੁਲ ਵੱਖਰੀ ਦਿਖ ਰਹੀ ਹੈ। ਆਸਟ੍ਰੇਲੀਆ ਦੀ ਟੀਮ ਇਸ ਸੀਰੀਜ਼ ਨੂੰ ਮਨਪਸੰਦ ਵਜੋਂ ਸ਼ੁਰੂ ਕਰਨ ਜਾ ਰਹੀ ਹੈ।"
ਉਨ੍ਹਾਂ ਨੇ ਅੱਗੇ ਕਿਹਾ, “ਸਾਡੀ ਟੀਮ ਬਹੁਤ ਸ਼ਾਨਦਾਰ ਹੈ। ਭਾਰਤੀ ਟੀਮ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਸੰਤੁਲਨ ਦੇ ਕਾਰਨ ਇਹ ਸੀਰੀਜ਼ ਬਹੁਤ ਹੀ ਕਮਾਲ ਦੀ ਹੋਣ ਜਾ ਰਹੀ ਹੈ। ਪਿਛਲੇ 10-12 ਸਾਲਾਂ ਵਿੱਚ, ਇਹ ਦੋਵੇਂ ਟੀਮਾਂ ਮੈਦਾਨ 'ਤੇ ਸਖ਼ਤ ਵਿਰੋਧੀ ਰਹੀਆਂ ਹਨ ਅਤੇ ਕ੍ਰਿਕਟ ਦੇ ਜ਼ਿਆਦਾਤਰ ਪ੍ਰਸ਼ੰਸਕ ਉਨ੍ਹਾਂ ਨੂੰ ਵੇਖਣਾ ਚਾਹੁੰਦੇ ਹਨ।
ਟੀਮ ਇੰਡੀਆ ਤਿੰਨ ਵਨਡੇ ਮੈਚਾਂ ਦੀ ਲੜੀ 'ਚ ਆਸਟ੍ਰੇਲੀਆ ਦੌਰੇ ਦੀ ਸ਼ੁਰੂਆਤ ਕਰੇਗੀ, ਜਿਸ ਦਾ ਪਹਿਲਾ ਮੈਚ 27 ਨਵੰਬਰ ਨੂੰ ਸਿਡਨੀ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ 4 ਦਸੰਬਰ ਤੋਂ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਜਾਏਗੀ। ਚਾਰ ਟੈਸਟ ਮੈਚਾਂ ਦੀ ਬਾਰਡਰ ਗਾਵਸਕਰ ਟ੍ਰਾਫੀ 17 ਦਸੰਬਰ ਤੋਂ ਵੇਖੀ ਜਾਵੇਗੀ। ਪਹਿਲਾ ਟੈਸਟ ਐਡੀਲੇਡ ਵਿੱਚ ਖੇਡਿਆ ਜਾਵੇਗਾ ਅਤੇ ਇਹ ਪਿੰਕ ਬਾਲ ਟੈਸਟ ਵੀ ਹੋਵੇਗਾ।