ਮੈਲਬਰਨ: ਕ੍ਰਿਕਟ ਆਸਟ੍ਰੇਲੀਆ ਅਤੇ ਚੈਨਲ-7 ਦੇ ਵਿੱਚਕਾਰ ਤਨਾਅ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਪ੍ਰਸਾਰਕ ਨੇ ਦੋਵਾਂ ਬੋਰਡਾਂ ਵਿਚਾਲੇ ਗੱਲਬਾਤ ਦੀ ਜਾਣਕਾਰੀ ਮੰਗਦੇ ਹੋਏ ਅਦਾਲਤ ਦਾ ਰੁੱਖ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਏ ਭਾਰਤੀ ਕ੍ਰਿਕਟ ਬੋਰਡ ਤੋਂ ਡਰਿਆ ਹੋਇਆ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਚੈਨਲ ਨੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਨ ਦੀ ਪੁਸ਼ਟੀ ਕੀਤੀ ਹੈ। ਚੈਨਲ ਨੇ ਕਿਹਾ ਕਿ ਸੀਏ ਨੇ ਬੀਸੀਸੀਆਈ ਦੇ ਹਿੱਤਾ ਦੇ ਅਨੁਸਾਰ ਲੜੀ ਦੇ ਕਾਰਜਕਾਲ ਵਿੱਚ ਤਬਦੀਲੀ ਕਰਕੇ ਪ੍ਰਸਾਰਣ ਸਮਝੌਤੇ ਦੀ ਉਲੰਘਣਾ ਕੀਤੀ ਹੈ।
7-ਵੈਸਟ ਮੀਡੀਆ ਦੇ ਮੁੱਖ ਕਾਰਜਕਾਰੀ ਜੇਮਜ਼ ਵਾਰਬਰਟਨ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਨੂੰ ਵਨਡੇ ਅਤੇ ਟੀ -20 ਮੈਚਾਂ ਦੀ ਬਜਾਏ ਭਾਰਤ ਖ਼ਿਲਾਫ਼ ਡੇ-ਨਾਈਟ ਟੈਸਟ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨੀ ਸੀ ਜੋ ਹੁਣ 17 ਦਸੰਬਰ ਤੋਂ ਐਡਲੇਡ ਵਿੱਚ ਖੇਡੇ ਜਾਣਗੇ।
ਉਨ੍ਹਾਂ ਕਿਹਾ, ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕ੍ਰਿਕਟ ਆਸਟ੍ਰੇਲਿਆ ਇੱਕ ਪ੍ਰਸਾਰਕ ਵੱਜੋ ਸਾਡਾ ਸਨਮਾਨ ਨਹੀਂ ਕਰਦਾ ਅਤੇ ਬੀਸੀਸੀਆਈ ਦੇ ਅੱਗੇ ਭੀਗੀ ਬਿੱਲੀ ਬਣਿਆ ਹੋਇਆ ਹੈ। ਉਹ ਬੀਸੀਸੀਆਈ ਤੋਂ ਡਰਦਾ ਹੈ।
ਚੈਨਲ ਦਾ ਕਹਿਣਾ ਹੈ ਕਿ ਸੀਏ ਦੇ ਆਲਾ ਅਧਿਕਾਰੀ ਬੀਸੀਸੀਆਈ ਅਤੇ ਦੂਸਰੇ ਘਰੇਲੂ ਪ੍ਰਸਾਰਨ ਭਾਈਵਾਲ ਫੌਕਸਟੇਲ ਦੀ ਆਜ਼ਾਦ ਇੱਛਾ ਉੱਤੇ ਚੱਲ ਰਹੇ ਹਨ। ਚੈਨਲ ਨੇ ਕਿਹਾ ਕਿ ਉਹ ਦੌਰੇ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਦੇ ਹਵਾਲੇ ਵਿੱਚ, ਬੀਸੀਸੀਆਈ, ਫੌਕਸਟੇਲ ਅਤੇ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਦੇ ਵਿੱਚਕਾਰ ਹੋਈ ਈ-ਮੇਲ ਦੇਖਣਾ ਚਾਹੁੰਦਾ ਹੈ।