ਸਿਡਨੀ: ਕ੍ਰਿਕਟ ਆਸਟ੍ਰੇਲੀਆ (ਸੀ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਕ ਹਾੱਕਲੇ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਯਾਤਰਾਵਾਂ ਤੋਂ ਪਰਤਣ ਤੋਂ ਬਾਅਦ ਕੁਆਰੰਟੀਨ ਜਾਣ ਵੇਲੇ ਖਿਡਾਰੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਅਤੇ ਬੋਰਡ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਆਸਟ੍ਰੇਲੀਆ ਦੇ ਬੱਲੇਬਾਜ਼ ਡੈਵਿਡ ਵਾਰਨਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਜੇ ਕੋਵਿਡ-19 ਮਹਾਂਮਾਰੀ ਜਾਰੀ ਰਹਿੰਦੀ ਹੈ ਤਾਂ ਵਿਦੇਸ਼ਾਂ ਵਿੱਚ ਬਾਕਾਇਦਾ ਦੌਰੇ ਕਰਨਾ ਮੁਸ਼ਕਿਲ ਹੋਵੇਗਾ। ਵਾਰਨਰ ਨੇ ਕਿਹਾ ਕਿ ਪਿਛਲੇ 6 ਮਹੀਨੇ ਬਹੁਤ ਚੁਣੌਤੀਪੂਰਨ ਰਹੇ ਹਨ, ਕਿਉਂਕਿ ਪਰਿਵਾਰ ਨਾਲ ਨਹੀਂ ਸੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਕੋਚਾਂ ਅਤੇ ਚੋਣਕਰਤਾਵਾਂ ਸਾਹਮਣੇ ਆਪਣੀ ਗੱਲ ਨੂੰ ਪੇਸ਼ ਕਰਨ ਦੀ ਹਿੰਮਤ ਦਿਖਾਉਣੀ ਪਵੇਗੀ।
ਹਾੱਕਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਮੈਂ ਵਿਅਕਤੀਗਤ ਖਿਡਾਰੀਆਂ ਜਾਂ ਭਵਿੱਖ ਦੇ ਟੂਰਾਂ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਇਸ ਤਰ੍ਹਾਂ ਦਾ ਸੀਜ਼ਨ ਕਦੇ ਨਹੀਂ ਰਿਹਾ। ਅਸੀਂ ਜਾਣਦੇ ਹਾਂ ਕਿ ਖਿਡਾਰੀ ਕੁੱਝ ਮਹੀਨਿਆਂ ਤੋਂ ਵੱਖਰੇ ਮਾਹੌਲ ਵਿੱਚ ਰਹੇ ਹਨ। ਅਸੀਂ ਟੀਮ ਪ੍ਰਬੰਧਨ ਦਾ ਹਿੱਸਾ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਖਿਡਾਰੀਆਂ ਦੀ ਭਲਾਈ ਲਈ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ।”
ਹਾੱਕਲੇ ਨੇ ਉਮੀਦ ਪ੍ਰਗਟਾਈ ਕਿ 17 ਦਸੰਬਰ ਤੋਂ ਐਡਿਲੇਡ ਵਿੱਚ ਸ਼ੁਰੂ ਹੋ ਰਿਹਾ ਪਿੰਕ ਬਾਲ ਟੈਸਟ (ਡੇ-ਨਾਈਟ ਟੈਸਟ) ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕਰੇਗਾ। "ਹੁਣ ਸੀਮਾਵਾਂ ਖੁੱਲ੍ਹ ਰਹੀਆਂ ਹਨ, ਸਾਨੂੰ ਉਮੀਦ ਹੈ ਕਿ ਸਟੇਡੀਅਮਾਂ ਨੂੰ ਵੱਡੀ ਗਿਣਤੀ ਵਿੱਚ ਦਰਸ਼ਕ ਮਿਲਣਗੇ।"
ਸੀਏ ਦੇ ਸੀਈਓ ਨੇ ਕਿਹਾ ਕਿ ਪਿਛਲੇ ਤਿੰਨ ਟੈਸਟਾਂ ਵਿੱਚ ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ਦਾ ਨਤੀਜਾ ਬੋਰਡ ਨੂੰ ਵਿੱਤੀ ਨੁਕਸਾਨ ਨਹੀਂ ਕਰੇਗਾ।
ਹਾੱਕਲੇ ਨੇ ਕਿਹਾ, "ਮੈਂ ਪਹਿਲੇ ਬੱਚੇ ਦੇ ਜਨਮ 'ਤੇ ਕੋਹਲੀ ਦਾ ਅਨੁਸ਼ਕਾ ਦੇ ਨਾਲ ਰਹਿਣ ਬਾਰੇ ਨਿਸ਼ਚਤ ਤੌਰ 'ਤੇ ਖੁਸ਼ ਹਾਂ। ਅਸੀਂ ਬੀਸੀਸੀਆਈ ਦੇ ਵਲਦੀਅਤ ਛੁੱਟੀ ਦੇਣ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਕੋਹਲੀ ਦੀ ਗੈਰ-ਹਾਜ਼ਰੀ ਦਾ ਸਾਡੇ ਉੱਤੇ ਕੋਈ ਵਿੱਤੀ ਪ੍ਰਭਾਵ ਪਵੇਗਾ।”