ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਲਖਨਊ 'ਚ ਦੂਜਾ ਟੀ-20 ਮੈਚ ਖੇਡਿਆ ਗਿਆ। ਨਿਊਜ਼ੀਲੈਂਡ ਦੀ ਟੀਮ ਇੱਥੇ ਪਹਿਲਾਂ ਖੇਡਦਿਆਂ 99 ਦੌੜਾਂ ਹੀ ਬਣਾ ਸਕੀ। ਹਾਲਾਂਕਿ ਟੀਮ ਇੰਡੀਆ ਨੂੰ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ 'ਚ ਕਾਫੀ ਸੰਘਰਸ਼ ਕਰਨਾ ਪਿਆ ਅਤੇ ਆਖਰੀ ਗੇਂਦ 'ਤੇ ਜਿੱਤ ਹਾਸਲ ਕੀਤੀ। ਸੂਰਿਆਕੁਮਾਰ ਯਾਦਵ ਨੇ 20ਵੇਂ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਤਾਂ ਉਥੇ ਹੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਦੂਜੇ ਟੀ-20 ਮੈਚ 'ਚ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ।
ਨਿਊਜ਼ੀਲੈਂਡ ਖਿਲਾਫ ਦੂਜਾ ਟੀ-20 ਮੈਚ ਐਤਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ ਵਿੱਚ ਯੁਜਵੇਂਦਰ ਚਾਹਲ ਨੂੰ ਭਾਰਤੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਸੀ। ਚਾਹਲ ਨੇ ਇਸ ਮੈਚ 'ਚ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਟੀ-20 ਇੰਟਰਨੈਸ਼ਨਲ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਚਾਹਲ ਨੇ ਭਾਰਤ ਲਈ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 91 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦਾ ਖਿਤਾਬ ਜਿੱਤਿਆ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਭੁਵਨੇਸ਼ਵਰ ਕੁਮਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
-
Yuzvendra Chahal is now India’s highest wicket-taker in T20Is 🔥🇮🇳#INDvNZ #CricketTwitter pic.twitter.com/mP4bei0xc0
— Sportskeeda (@Sportskeeda) January 29, 2023 " class="align-text-top noRightClick twitterSection" data="
">Yuzvendra Chahal is now India’s highest wicket-taker in T20Is 🔥🇮🇳#INDvNZ #CricketTwitter pic.twitter.com/mP4bei0xc0
— Sportskeeda (@Sportskeeda) January 29, 2023Yuzvendra Chahal is now India’s highest wicket-taker in T20Is 🔥🇮🇳#INDvNZ #CricketTwitter pic.twitter.com/mP4bei0xc0
— Sportskeeda (@Sportskeeda) January 29, 2023
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲਖਨਊ 'ਚ ਖੇਡੇ ਗਏ ਮੈਚ ਤੋਂ ਪਹਿਲਾਂ ਟੀ-20 'ਚ ਯੁਜਵੇਂਦਰ ਚਾਹਲ ਦੇ ਨਾਂ 90 ਵਿਕਟਾਂ ਦਰਜ ਸਨ। ਚਾਹਲ ਇਸ ਮੈਚ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਦੇ ਬਰਾਬਰ ਸੀ। ਪਰ ਦੂਜੇ ਟੀ-20 ਵਿੱਚ ਚਹਿਲ ਇੱਕ ਵਿਕਟ ਲੈ ਕੇ ਭੁਵਨੇਸ਼ਵਰ ਤੋਂ ਅੱਗੇ ਨਿਕਲ ਗਏ। ਇਸ ਮੈਚ 'ਚ ਉਸ ਨੇ 2 ਓਵਰਾਂ 'ਚ ਸਿਰਫ 4 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਦੌਰਾਨ ਚਾਹਲ ਨੇ ਮੇਡਨ ਓਵਰ ਵੀ ਸੁੱਟਿਆ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਭਾਰਤੀ ਟੀਮ ਲਈ ਟੀ-20 ਇੰਟਰਨੈਸ਼ਨਲ ਵਿੱਚ ਯੁਜਵੇਂਦਰ ਚਾਹਲ ਨੇ ਸਭ ਤੋਂ ਵੱਧ 91 ਵਿਕਟਾਂ ਲੈ ਕੇ ਇੱਕ ਖਾਸ ਰਿਕਾਰਡ ਬਣਾਇਆ ਹੈ। ਭਾਰਤ ਲਈ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 90 ਵਿਕਟਾਂ ਲਈਆਂ ਹਨ।
-
Yuzvendra Chahal is a character - a classy guy! pic.twitter.com/EXCKGEYToL
— Mufaddal Vohra (@mufaddal_vohra) January 30, 2023 " class="align-text-top noRightClick twitterSection" data="
">Yuzvendra Chahal is a character - a classy guy! pic.twitter.com/EXCKGEYToL
— Mufaddal Vohra (@mufaddal_vohra) January 30, 2023Yuzvendra Chahal is a character - a classy guy! pic.twitter.com/EXCKGEYToL
— Mufaddal Vohra (@mufaddal_vohra) January 30, 2023
ਇਹ ਵੀ ਪੜ੍ਹੋ : Earthquake in China: ਚੀਨ ਵਿੱਚ ਭੂਚਾਲ ਦੇ ਤੇਜ਼ ਝਟਕੇ, ਕਈ ਗੁਆਂਢੀ ਦੇਸ਼ਾਂ ਵਿੱਚ ਵੀ ਹੋਈ ਹਲਚਲ
ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਟਾਪ-5 ਗੇਂਦਬਾਜ਼
ਯੁਜਵੇਂਦਰ ਚਾਹਲ - 74 ਪਾਰੀਆਂ, 75 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 91 ਵਿਕਟਾਂ
ਭੁਵਨੇਸ਼ਵਰ ਕੁਮਾਰ - 86 ਪਾਰੀਆਂ, 87 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 90 ਵਿਕਟਾਂ
ਆਰ ਅਸ਼ਵਿਨ - 65 ਪਾਰੀਆਂ, 65 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 72 ਵਿਕਟਾਂ
ਜਸਪ੍ਰੀਤ ਬੁਮਰਾਹ - 59 ਪਾਰੀਆਂ, 60 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 70 ਵਿਕਟਾਂ
ਹਾਰਦਿਕ ਪੰਡਯਾ - 75 ਪਾਰੀਆਂ, 86 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 65 ਵਿਕਟਾਂ
-
What a tight finish here in Lucknow - It's 1-1 now 😃
— Yuzvendra Chahal (@yuzi_chahal) January 29, 2023 " class="align-text-top noRightClick twitterSection" data="
We power on 💪🏻🇮🇳
Ahmedabad next 😊#TeamIndia | #INDvNZ pic.twitter.com/NDBuMGAgZu
">What a tight finish here in Lucknow - It's 1-1 now 😃
— Yuzvendra Chahal (@yuzi_chahal) January 29, 2023
We power on 💪🏻🇮🇳
Ahmedabad next 😊#TeamIndia | #INDvNZ pic.twitter.com/NDBuMGAgZuWhat a tight finish here in Lucknow - It's 1-1 now 😃
— Yuzvendra Chahal (@yuzi_chahal) January 29, 2023
We power on 💪🏻🇮🇳
Ahmedabad next 😊#TeamIndia | #INDvNZ pic.twitter.com/NDBuMGAgZu
ਇਸ ਮੈਚ ਵਿਚ ਕਾਫੀ ਉੱਥਲ ਪੁੱਥਲ ਰਹੀ ਤਾਂ ਉਥੇ ਹੀ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ, 'ਇਹ ਹੈਰਾਨ ਕਰਨ ਵਾਲੀ ਪਿੱਚ ਸੀ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਕੋਲ ਬਿਹਤਰ ਪਿੱਚਾਂ ਹਨ। ਇੱਥੇ 120 ਦੌੜਾਂ ਦੇ ਸਕੋਰ ਦਾ ਵੀ ਬਚਾਅ ਕੀਤਾ ਜਾ ਸਕਦਾ ਹੈ। ਇਹ ਵਾਕਈ ਹੈਰਾਨੀਜਨਕ ਵਿਕਟ ਸੀ, ਤੇਜ਼ ਗੇਂਦਬਾਜ਼ ਵੀ ਗੇਂਦਾਂ ਉਡਾ ਰਹੇ ਸਨ। ਹਾਰਦਿਕ ਨੇ ਕਿਹਾ ਕਿ ਪਿੱਚ ਨੂੰ ਦੇਖਦੇ ਹੋਏ ਉਨ੍ਹਾਂ ਦੀ ਟੀਮ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੌਰਾਨ ਵੱਖ-ਵੱਖ ਰਣਨੀਤੀਆਂ ਨਾਲ ਕੰਮ ਕੀਤਾ ਅਤੇ ਅੰਤ 'ਚ ਉਹ ਸਫਲ ਰਹੇ।