ਨਾਗਪੁਰ: ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਇਹ ਮੈਚ 9 ਫਰਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਹੀ ਦਿਨ ਆਸਟ੍ਰੇਲੀਆ ਨੂੰ 177 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਈਆਂ ਸਨ।
-
Domination 👊
— ICC (@ICC) February 11, 2023 " class="align-text-top noRightClick twitterSection" data="
Outstanding effort from India to go 1-0 up against Australia in the Border-Gavaskar Trophy 👌#WTC23 | #INDvAUS | 📝: https://t.co/69XuLpfYpL pic.twitter.com/d6VR2t7Zyp
">Domination 👊
— ICC (@ICC) February 11, 2023
Outstanding effort from India to go 1-0 up against Australia in the Border-Gavaskar Trophy 👌#WTC23 | #INDvAUS | 📝: https://t.co/69XuLpfYpL pic.twitter.com/d6VR2t7ZypDomination 👊
— ICC (@ICC) February 11, 2023
Outstanding effort from India to go 1-0 up against Australia in the Border-Gavaskar Trophy 👌#WTC23 | #INDvAUS | 📝: https://t.co/69XuLpfYpL pic.twitter.com/d6VR2t7Zyp
ਆਸਟਰੇਲੀਆ ਦੂਜੀ ਪਾਰੀ ਵਿੱਚ ਵੀ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕਿਆ। ਪੂਰੀ ਟੀਮ 91 ਦੌੜਾਂ 'ਤੇ ਆਊਟ ਹੋ ਗਈ ਉਸਮਾਨ ਖਵਾਜਾ ਨੇ ਦੂਜੀ ਪਾਰੀ 'ਚ ਕੁੱਝ ਖ਼ਾਸ ਨਹੀਂ ਕਰ ਸਕੇ। ਆਰ ਅਸ਼ਵਿਨ ਨੇ ਪੰਜ ਵਿਕਟਾਂ ਲਈਆਂ। ਅਸ਼ਵਿਨ ਨੇ ਉਸਮਾਨ ਖਵਾਜਾ (5), ਡੇਵਿਡ ਵਾਰਨਰ (10), ਮੈਟ ਰੇਨਸ਼ਾ (2), ਪੀਟਰ ਹੈਂਡਸਕੌਮ (10) ਅਤੇ ਐਲੇਕਸ ਕੈਰੀ (10) ਨੂੰ ਆਊਟ ਕੀਤਾ। ਆਸਟ੍ਰੇਲੀਆ ਦਾ ਸਕੋਰ 28 ਓਵਰਾਂ ਬਾਅਦ 81/8 ਹੈ, ਰਵਿੰਦਰ ਜਡੇਜਾ ਨੇ ਮਾਰਨਸ ਲਾਬੂਸ਼ੇਨ (17) ਅਤੇ ਪੈਟ ਕਮਿੰਸ (1) ਨੂੰ ਆਊਚ ਕੀਤਾ। ਅਕਸ਼ਰ ਪਟੇਲ ਨੇ ਇਕ ਵਿਕਟ ਲਈ। ਉਸ ਨੇ ਟੌਡ ਮਰਫੀ (2) ਨੂੰ ਆਊਟ ਕੀਤਾ। ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ। ਸ਼ਮੀ ਨੇ ਨਾਥਨ ਲਿਓਨ (8) ਅਤੇ ਸਕਾਟ ਬੋਲੈਂਡ ਨੂੰ ਆਊਟ ਕੀਤਾ, ਸਟੀਵ ਸਮਿਥ (25) ਅਜੇਤੂ ਰਹੇ।
ਰੋਹਿਤ ਸ਼ਰਮਾ ਨੇ ਆਪਣੇ 46ਵੇਂ ਟੈਸਟ ਮੈਚ 'ਚ 9ਵਾਂ ਸੈਂਕੜਾ ਲਗਾਇਆ, ਉਹ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਹੈ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ ਆਪਣਾ 18ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 70 ਦੌੜਾਂ ਬਣਾਈਆਂ ਪੰਜ ਮਹੀਨਿਆਂ ਬਾਅਦ ਟੈਸਟ ਵਿੱਚ ਵਾਪਸੀ ਕਰ ਰਹੇ ਜਡੇਜਾ ਨੇ ਵੀ ਪੰਜ ਵਿਕਟਾਂ ਲਈਆਂ ਹਨ। ਅਕਸ਼ਰ ਪਟੇਲ ਨੇ ਟੈਸਟ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ, ਪਟੇਲ ਨੇ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ: ICC Women T20 World Cup: ਮਹਿਲਾ T20 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਨੂੰ ਝਟਕਾ, ਸ਼੍ਰੀਲੰਕਾ ਨੇ 3 ਦੌੜਾਂ ਨਾਲ ਦਿੱਤੀ ਮਾਤ
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਟੌਡ ਮਰਫੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਹ ਹੁਣ ਤੱਕ ਸੱਤ ਵਿਕਟਾਂ ਲੈ ਚੁੱਕੇ ਹਨ। ਉਸ ਨੇ ਕੇਐਲ ਰਾਹੁਲ (20), ਆਰ ਅਸ਼ਵਿਨ (23), ਚੇਤੇਸ਼ਵਰ ਪੁਜਾਰਾ (7), ਵਿਰਾਟ ਕੋਹਲੀ (12), ਕੇਐਸ ਭਰਤ (8), ਰਵਿੰਦਰ ਜਡੇਜਾ (70) ਅਤੇ ਮੁਹੰਮਦ ਸ਼ਮੀ (37) ਨੂੰ ਆਊਟ ਕੀਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ (120) ਅਤੇ ਅਕਸ਼ਰ ਪਟੇਲ (84) ਨੂੰ ਪਿੱਛੇ ਛੱਡਿਆ। ਨਾਥਨ ਲਿਓਨ ਨੇ ਸੂਰਿਆਕੁਮਾਰ ਯਾਦਵ (8) ਨੂੰ ਆਊਟ ਕੀਤਾ।