ETV Bharat / sports

Cricket World Cup 2023: 10 ਮੈਚਾਂ ਤੋਂ ਬਾਅਦ ਕੀ ਹੈ ਪੁਆਇੰਟ ਟੇਬਲ ਦੀ ਸਥਿਤੀ? ਕੌਣ ਹੈ ਸਭ ਤੋਂ ਵੱਧ ਦੌੜਾਂ ਅਤੇ ਵਿਕਟਾਂ ਲੈਣ ਵਾਲਾ ਖਿਡਾਰੀ?

author img

By ETV Bharat Punjabi Team

Published : Oct 13, 2023, 1:29 PM IST

ਭਾਰਤ ਦੀ ਮੇਜ਼ਬਾਨੀ 'ਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਹੁਣ ਤੱਕ 10 ਮੈਚ ਖੇਡੇ ਜਾ ਚੁੱਕੇ ਹਨ। ਇਸ ਖਬਰ 'ਚ ਜਾਣੋ ਅੰਕ ਸੂਚੀ 'ਚ ਕਿਹੜੀ ਟੀਮ ਚੋਟੀ 'ਤੇ ਹੈ? ਕਿਸ ਬੱਲੇਬਾਜ਼ ਨੇ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਕਿਸ ਗੇਂਦਬਾਜ਼ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ?

WORLD CUP 2023
WORLD CUP 2023

ਹੈਦਰਾਬਾਦ: ਕ੍ਰਿਕਟ ਦੇ ਸਭ ਤੋਂ ਵੱਡੇ ਮਹਾਕੁੰਭ ਵਨਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। 5 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਮੈਗਾ ਟੂਰਨਾਮੈਂਟ 19 ਨਵੰਬਰ ਤੱਕ ਚੱਲੇਗਾ। ਇਨ੍ਹਾਂ 46 ਦਿਨਾਂ 'ਚ ਕੁੱਲ 48 ਮੈਚ ਖੇਡੇ ਜਾਣਗੇ। ਵੀਰਵਾਰ ਨੂੰ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ 10ਵਾਂ ਮੈਚ ਖੇਡਿਆ ਗਿਆ, ਜਿਸ 'ਚ ਆਸਟ੍ਰੇਲੀਆ ਨੂੰ ਵਿਸ਼ਵ ਕੱਪ ਦੀ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਸਾਰੀਆਂ ਟੀਮਾਂ ਨੇ 2-2 ਮੈਚ ਖੇਡੇ ਹਨ, ਹੁਣ ਤੱਕ ਖੇਡੇ ਗਏ ਜ਼ਿਆਦਾਤਰ ਮੈਚ ਰੋਮਾਂਚਕ ਰਹੇ ਹਨ ਅਤੇ ਗੇਂਦ ਅਤੇ ਬੱਲੇ ਦੀ ਜ਼ਬਰਦਸਤ ਜੰਗ ਦੇਖਣ ਨੂੰ ਮਿਲੀ ਹੈ।

ਅੰਕ ਸੂਚੀ ਵਿੱਚ ਸਿਖਰ 'ਤੇ ਦੱਖਣੀ ਅਫਰੀਕਾ: ਕ੍ਰਿਕਟ ਵਿਸ਼ਵ ਕੱਪ 2023 ਵਿੱਚ 10 ਮੈਚ ਖੇਡਣ ਤੋਂ ਬਾਅਦ ਦੱਖਣੀ ਅਫਰੀਕਾ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਅੰਕ ਸੂਚੀ 'ਚ ਟਾਪ-4 ਟੀਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰੀਆਂ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ। ਹਰੇਕ ਦੇ 4 ਅੰਕ ਹਨ ਪਰ ਨੈੱਟ ਰਨ ਰੇਟ ਦੇ ਆਧਾਰ 'ਤੇ ਹਰ ਕਿਸੇ ਦੀ ਸਥਿਤੀ ਉੱਪਰ ਅਤੇ ਹੇਠਾਂ ਹੈ। ਦੱਖਣੀ ਅਫਰੀਕਾ ਦੀ +2.360 ਦੀ ਸਭ ਤੋਂ ਵੱਧ ਨੈੱਟ ਰਨ ਰੇਟ ਹੈ ਅਤੇ ਉਹ ਸਿਖਰ 'ਤੇ ਹੈ। ਨਿਊਜ਼ੀਲੈਂਡ ਦੂਜੇ ਸਥਾਨ 'ਤੇ, ਭਾਰਤ ਤੀਜੇ ਅਤੇ ਪਾਕਿਸਤਾਨ ਚੌਥੇ ਸਥਾਨ 'ਤੇ ਹੈ।

ਕੁਵਿੰਟਨ ਡੀ ਕਾਕ ਦੇ ਨਾਂ 'ਤੇ ਸਭ ਤੋਂ ਵੱਧ ਦੌੜਾਂ : ਦੱਖਣੀ ਅਫਰੀਕਾ ਦੇ ਸ਼ਕਤੀਸ਼ਾਲੀ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵਿਸ਼ਵ ਕੱਪ 'ਚ ਹੁਣ ਤੱਕ ਸਭ ਤੋਂ ਵੱਧ 209 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਲਗਾਤਾਰ ਦੋ ਮੈਚਾਂ ਵਿੱਚ ਸੈਂਕੜੇ ਲਗਾਏ ਹਨ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ 199 ਦੌੜਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਸ਼੍ਰੀਲੰਕਾ ਦਾ ਕੁਸਲ ਮੈਂਡਿਸ 198 ਦੌੜਾਂ ਨਾਲ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਇਸ ਸੂਚੀ 'ਚ ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ। ਡੇਵੋਨ ਕੌਨਵੇ ਨੇ ਹੁਣ ਤੱਕ 184 ਦੌੜਾਂ ਅਤੇ ਰਚਿਨ ਰਵਿੰਦਰਾ ਨੇ 174 ਦੌੜਾਂ ਬਣਾਈਆਂ ਹਨ।

  • In this World Cup 2023:

    •Table Toppers - South Africa.
    •Joint Most wins - South Africa (2).
    •Best Runrate - South Africa (+2.360).
    •Most runs scorer - De Kock (206).
    •Most 100s - South Africa (4).

    - THE DOMINATION OF SOUTH AFRICA...!!!! pic.twitter.com/crcQAQo97x

    — CricketMAN2 (@ImTanujSingh) October 12, 2023 " class="align-text-top noRightClick twitterSection" data=" ">

ਮਿਸ਼ੇਲ ਸੈਂਟਨਰ ਨੇ ਸਭ ਤੋਂ ਵੱਧ ਵਿਕਟਾਂ ਲਈਆਂ: ਕ੍ਰਿਕਟ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਸਟਾਰ ਸਪਿਨਰ ਮਿਸ਼ੇਲ ਸੈਂਟਨਰ 7 ਵਿਕਟਾਂ ਲੈ ਕੇ ਸਿਖਰ 'ਤੇ ਹਨ। ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੇ ਮੈਟ ਹੈਨਰੀ, ਪਾਕਿਸਤਾਨ ਦੇ ਹਸਨ ਅਲੀ ਅਤੇ ਭਾਰਤ ਦੇ ਜਸਪ੍ਰੀਤ ਬੁਮਰਾਹ ਦਾ ਨੰਬਰ ਆਉਂਦਾ ਹੈ। ਇਨ੍ਹਾਂ ਤਿੰਨਾਂ ਨੇ ਹੁਣ ਤੱਕ 6-6 ਵਿਕਟਾਂ ਲਈਆਂ ਹਨ। ਨੀਦਰਲੈਂਡ ਦੇ ਗੇਂਦਬਾਜ਼ ਬਾਸ ਡੀ ਲੀਡੇ ਨੇ ਵੀ ਹੁਣ ਤੱਕ 5 ਵਿਕਟਾਂ ਲਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.